Home News Point ‘ਇਸ਼ਕ ਤੇਰੀ ਸੁਲਤਾਨੀ ਮੇਂ’ ‘ਤੇ ਰੂਹਾਨੀ ਗ਼ਜ਼ਲਾਂ ਦੀ ਮਹਿਕਦਾਰ ਵਿਚਾਰ-ਚਰਚਾ : ਸਵਪਨ ਫਾਊਂਡੇਸ਼ਨ ਅਤੇ ਪੰਜਾਬ ਕਲਾ ਪਰਿਸ਼ਦ ਵੱਲੋਂ ਆਯੋਜਨ

‘ਇਸ਼ਕ ਤੇਰੀ ਸੁਲਤਾਨੀ ਮੇਂ’ ‘ਤੇ ਰੂਹਾਨੀ ਗ਼ਜ਼ਲਾਂ ਦੀ ਮਹਿਕਦਾਰ ਵਿਚਾਰ-ਚਰਚਾ : ਸਵਪਨ ਫਾਊਂਡੇਸ਼ਨ ਅਤੇ ਪੰਜਾਬ ਕਲਾ ਪਰਿਸ਼ਦ ਵੱਲੋਂ ਆਯੋਜਨ

0 second read
0
0
36

ਇਸ਼ਕ ਤੇਰੀ ਸੁਲਤਾਨੀ ਮੇਂ’ ‘ ਤੇ ਹੋਈ ਵਿਚਾਰ ਚਰਚਾ

ਸਵਪਨ ਫਾਊਂਡੇਸ਼ਨ, ਪਟਿਆਲਾ ਅਤੇ ਪੰਜਾਬ ਕਲਾ ਪਰਿਸ਼ਦ ਵੱਲੋਂ ਉੱਘੇ ਸ਼ਾਇਰ ਮੁਕੇਸ਼ ਆਲਮ ਦੇ ਗ਼ਜ਼ਲ ਸੰਗ੍ਰਹਿ ‘ਇਸ਼ਕ ਤੇਰੀ ਸੁਲਤਾਨੀ ਮੇਂ’ ‘ ਵਿਚਾਰ ਚਰਚਾ ਕਰਵਾਈ ਗਈ। ਸਭ ਤੋਂ ਪਹਿਲਾਂ ਮੰਚ ਦੇ ਕਾਰਜਕਾਰੀ ਮੈਂਬਰ ਸ਼ਾਇਰ ਸੁਰਜੀਤ ਸੁਮਨ ਸਭ ਆਏ ਮਹਿਮਾਨਾਂ ਦਾ ਸੁਆਗਤ ਕਰਦੇ ਹੋਏ ਮੰਚ ਵੱਲੋਂ ਕੀਤੇ ਜਾ ਰਹੇ ਕੰਮਾਂ ‘ਤੇ ਚਾਨਣਾ ਪਾਇਆ।

ਇਸ ਉਪਰੰਤ ਸ਼ਾਇਰ ਮੁਕੇਸ਼ ਆਲਮ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਸਭ ਤੋਂ ਪਹਿਲਾਂ ਉਹਨਾਂ ਨੇ ਰੇਗਜ਼ਾਰੋਂ ਮੇਂ ਸਮੰਦਰ ਕੀ ਕਹਾਣੀ ਸੁਨਕਰ, ਪਿਆਸ ਇਤਨੀ ਥੀ ਕਿ ਹਮ ਰੋ ਪੜੇ ਪਾਨੀ ਸੁਨਕਰ’। ਇਸ ਉਪਰੰਤ ਉਹਨਾਂ ਨੇ ‘ਜੰਗ ਸੇ ਪਹਲੇ ਫੂਲ ਸੇ ਬੱਚੇ ਯਾਦ ਆਏ, ਨੇਜੇ ਪਰ ਇਕ ਤਿਤਲੀ ਆਕਰ ਬੈਠ ਗਈ’। ਉਹਨਾਂ ਦੇ ਸ਼ਿਅਰਾਂ ਤੇ ਗ਼ਜ਼ਲਾਂ ‘ਤੇ ਸਰੋਤਿਆਂ ਨੇ ਖੂਬ ਦਾਦ ਦਿੱਤੀ।

ਇਸ ਉਪਰੰਤ ਗ਼ਜ਼ਲ ਗਾਇਕ ਪਵਨਦੀਪ ਨੇ ਮੁਕੇਸ਼ ਹੋਰਾਂ ਦੀ ਗ਼ਜ਼ਲ ‘ ਹਮ ਉਸੇ ਯੂਂ ਬਯਾਨ ਕਰਤੇ ਹੈਂ, ਜਿਸ ਤਰਹ ਬੇਜ਼ਬਾਨ ਕਰਤੇ ਹੈਂ’ ਖੂਬਸੂਰਤ ਅੰਦਾਜ਼ ਵਿਚ ਸੁਣਾਈ।

ਸਮਾਗਮ ਦੇ ਅਗਲੇ ਦੌਰ ਵਿਚ ਕਿਤਾਬ ਬਾਰੇ ਗੱਲ ਕਰਦੇ ਹੋਏ ਊਰਦੂ ਸ਼ਾਇਰ ਤੇ ਆਲੋਚਕ ਕਰਨ ਸਹਰ ਨੇ ਕਿਹਾ ਕਿ ਇਹ ਮੁਕੇਸ਼ ਆਲਮ ਸਾਹਬ ਦੀ ਕਿਤਾਬ ਵਿਚ 82 ਗ਼ਜ਼ਲਾਂ ਸ਼ਾਮਿਲ ਹਨ। ਇਹ ਸੂਫ਼ੀਆਨਾ ਗ਼ਜ਼ਲਾਂ ਨੇ। ਕਿਤਾਬ ਦੇ ਬਹੁਤ ਸਾਰੇ ਸ਼ਿਅਰਾਂ ਵਿਚ ਸ਼ੁਕਰਾਨਾ ਹੈ। ਇਸ਼ਕ ਦਾ ਰੰਗ ਇਸ ਸੰਗ੍ਰਹਿ ਵਿਚ ਹੈ। ਇਸ ਕਿਤਾਬ ਦੇ ਸ਼ਿਅਰ ਜਾਤ(ਨਿੱਜ) ਨੂੰ ਵੀ ਸੰਬੋਧਿਤ ਨੇ। ਜ਼ਿੰਦਗੀ ਨਾਲ ਭਰਪੂਰ ਸ਼ਿਅਰ ਵੀ ਇਸ ਕਿਤਾਬ ਵਿਚ ਸ਼ਾਮਿਲ ਹਨ।


ਇਸ ਤੋਂ ਬਾਅਦ ਸ਼ਾਇਰ ਸ਼ਮਸ਼ੇਰ ਸਾਹਿਲ ਨੇ ਆਪਣੀ ਗੱਲ ਕਰਦੇ ਹੋਏ ਕਿਹਾ ਕਿ ਮੈਂ ਇਸ ਕਿਤਾਬ ਨੂੰ ਕਈ ਵਾਰ ਪੜ੍ਹ ਚੁੱਕਿਆ ਹਾਂ।ਉਹਨਾਂ ਅੱਗੇ ਕਿਹਾ ਕਿ ਆਲਮ ਦੀ ਸ਼ਾਇਰੀ ਨ ਸਿਰਫ਼ ਮਹਿਤਾਬ ਅਤੇ ਆਫਤਾਬ ਨੂੰ ਹੀ ਸੰਬੋਧਿਤ ਨਹੀਂ ਹੁੰਦੀ ਸਗੋਂ ਪੂਰਨ ਸੰਸਾਰ ਨੂੰ ਸੰਬੋਧਨ ਹੈ। ਉਹਨਾਂ ਨੇ ਸ਼ਾਇਰ ਦੇ ਨਜ਼ਰੀਏ ਤੇ ਨਜ਼ਰ ਬਾਰੇ ਗੱਲ ਕੀਤੀ। ਉਹਨਾਂ ਨੇ ਕਈ ਸ਼ਿਅਰਾਂ ਨੂੰ ਕੋਟ ਕਰਕੇ ਉਹਨਾਂ ਦੀ ਹਾਂ ਪੱਖੀ ਤਨਕੀਦ ਕੀਤੀ।

ਪ੍ਰਧਾਨਗੀ ਮੰਡਲ ਵਿੱਚੋਂ ਡਾ. ਹਰਬੰਸ ਕੌਰ ਗਿੱਲ ਨੇ ਕਿਹਾ ਕਿ ਮੁਕੇਸ਼ ਆਲਮ ਦੀਆਂ ਗ਼ਜ਼ਲਾਂ ਵਿਚ ਰਿਵਾਇਤੀ ਬਿੰਬਾਬਲੀ ਨਹੀਂ ਹੈ। ਉਹਨਾਂ ਕਿਹਾ ਕਿ ਮੁਕੇਸ਼ ਨਾਲ ਊਰਦੂ ਦੀ ਗ਼ਜ਼ਲਗੋਈ ਅਮੀਰ ਹੋਈ ਹੈ। ਉਹਨਾਂ ਅੱਗੇ ਕਿਹਾ ਕਿ ਮੁਕੇਸ਼ ਨੇ ਪਿੰਗਲ ਤੇ ਅਰੂਜ਼ ਦੋਵੇਂ ਹੀ ਵਰਤੇ ਨੇ।

ਇਸ ਉਪਰੰਤ ਅੱਜ ਦੇ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਉੱਘੇ ਸ਼ਾਇਰ ਐੱਸ. ਨਸੀਮ ਨੇ ਕਿਹਾ ਕਿ ਅੱਜ ਦੀ ਵਿਚਾਰ ਚਰਚਾ ਭਰਪੂਰ ਰਹੀ। ਉਹਨਾਂ ਅਗਾਂਹ ਕਿਹਾ ਕਿ ਮੁਕੇਸ਼ ਦੇ ਕਹਿਣ ਦਾ ਢੰਗ ਨਵੇਕਲਾ ਹੈ। ਉਸ ਕੋਲ਼ ਨਵੇਂ ਮੈਟਾਫਰ ਹਨ। ਸਵਪਨ ਊਂਡੇਸ਼ਨ ਦੇ ਕਾਰਜਕਾਰੀ ਮੈਂਬਰ ਸੁਖਵਿੰਦਰ ਸਿੱਧੂ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿਚ ਸਵਰਨਜੀਤ ਸਵੀ, ਉੱਘੇ ਸ਼ਾਇਰ ਖੁਸ਼ਬੀਰ ਸਿੰਘ ਸ਼ਾਦ, ਪਰਮਜੀਤ ਮਾਨ, ਨਿਰੰਜਨ ਸੂਖਮ, ਬਲਜਿੰਦਰ, ਮਿਕੀ ਪਾਸੀ, ਸਰਦਾਰਾ ਸਿੰਘ ਚੀਮਾ, ਚਰਨਜੀਤ ਬਾਠ, ਗੁਰਦੇਵ ਗਿੱਲ, ਅਵਤਾਰ ਸਿੰਘ ਪਤੰਗ, ਮੰਦਰ ਗਿੱਲ ਆਦਿ ਨੇ ਸ਼ਮੂਲੀਅਤ ਕੀਤੀ। ਮੰਚ ਸੰਚਾਲਨ ਮੰਚ ਦੇ ਜਨਰਲ ਸਕੱਤਰ ਜਗਦੀਪ ਸਿੱਧੂ ਨੇ ਬਾਖੂਬੀ ਕੀਤਾ

Leave a Reply

Your email address will not be published. Required fields are marked *

Check Also

महाराणा प्रताप महिला महाविद्यालय डबवाली में बी.ए. तृतीय वर्ष की छात्राओं को भव्य विदाई, समारोह में झलकी भावनाएं और प्रतिभा

महाराणा प्रताप महिला महाविद्यालय, मंडी डबवाली में प्राचार्या डॉ. वनिता गुप्ता की अध्यक्षता…