ਲਾਲਟੈਣ “ ਤਾਈ ਕੀ ਗੱਲ ਲਾਲਟੈਣ ਚੁੱਕੀ ਆ ਬਿਜਲੀ ਹੈ ਨੀ ”…..? ਤੜਕੇ ਮੂੰਹ ਨ੍ਹੇਰੇ ਬਿੱਟੂ ਦੀ ਮਾਤਾ ਨੂੰ ਘਰ ਵਿੱਚ ਲਾਲਟੈਣ ਚੁੱਕੀ ਫਿਰਦੀ ਨੂੰ ਜਿੰਦਰ ਨੇ ਪੁੱਛਿਆ। ਜਿੰਦਰ ਕੱਲ੍ਹ ਦੇ ਬਣਾਏ ਪ੍ਰੋਗਰਾਮ ਅਨੁਸਾਰ ਬਿੱਟੂ ਨੂੰ ਸਵੇਰ ਦੀ ਸੈਰ ਤੇ ਲੈ ਜਾਣ ਲਈ ਆਇਆ ਸੀ । “ ਨਾ ਪੁੱਤ ਬਿਜਲੀ ਤਾਂ ਹੈਗੀ,ਪਰ ਆਹ ਅੱਗ ਲੱਗੜੇ ਬਿਜਲੀ ਦੇ ਬਿੱਲ ਨੇ ਚਿਰਾਂ …

