Home News Point 6 ਸਤੰਬਰ ਨੂੰ ਹੋਵੇਗਾ ਭੂਸ਼ਨ ਧਿਆਨਪੁਰੀ ਯਾਦਗਾਰੀ ਸਨਮਾਨ ਸਮਾਰੋਹ)

6 ਸਤੰਬਰ ਨੂੰ ਹੋਵੇਗਾ ਭੂਸ਼ਨ ਧਿਆਨਪੁਰੀ ਯਾਦਗਾਰੀ ਸਨਮਾਨ ਸਮਾਰੋਹ)

2 second read
0
0
2

ਡਾ. ਮਨਮੋਹਨ ਨੂੰ ਮਿਲੇਗਾ 51 ਹਜ਼ਾਰ ਰੁਪਏ ਦਾ ਨਕਦ ਇਨਾਮ, ਦੁਸ਼ਾਲਾ ਤੇ ਸਨਮਾਨ ਪੱਤਰ

ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਹੋਵੇਗਾ ਵਿਸ਼ੇਸ਼ ਸਨਮਾਨ ਸਮਾਰੋਹ

ਡਾ. ਰੌਣਕੀ ਰਾਮ ਹੋਣਗੇ ਮੁੱਖ ਮਹਿਮਾਨ

ਆਲੋਚਨਾ, ਖੋਜ, ਨਾਵਲ ਅਤੇ ਕਵਿਤਾ ’ਤੇ ਵਿਦਵਾਨ ਪੜ੍ਹਨਗੇ ਖੋਜ-ਪੱਤਰ

ਪੰਜਾਬ ਭਰ ਤੋਂ ਸਾਹਿਤਕਾਰ ਤੇ ਸਾਹਿਤ ਪ੍ਰੇਮੀ ਕਰਨਗੇ ਸ਼ਿਰਕਤ

ਸੁਖਵਿੰਦਰ ਸਿੱਧੂ ਹੋਣਗੇ ਸਮਾਗਮ ਦੇ ਕੋਆਰਡੀਨੇਟਰ

 

 

ਸਵਪਨ ਫਾਊਂਡੇਸ਼ਨ, ਪਟਿਆਲਾ ਵੱਲੋਂ, ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਦੇ ਸਹਿਯੋਗ ਨਾਲ 6 ਸਤੰਬਰ 2026 ਨੂੰ ਪੰਜਾਬ ਕਲਾ ਭਵਨ, ਸੈਕਟਰ 16 ਚੰਡੀਗੜ੍ਹ ਵਿਖੇ ਉੱਘੇ ਸਾਹਿਤਕਾਰ ਡਾ. ਮਨਮੋਹਨ ਨੂੰ ‘ਭੂਸ਼ਨ ਧਿਆਨਪੁਰੀ ਯਾਦਗਾਰੀ, ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਉੱਘੇ ਵਿਦਵਾਨ ਡਾ. ਰੌਣਕੀ ਰਾਮ ਸ਼ਿਰਕਤ ਕਰ ਰਹੇ ਹਨ। ਪ੍ਰਧਾਨਗੀ ਮੰਡਲ ਵਿਚ ਸਵਰਨਜੀਤ ਸਵੀ, ਡਾ. ਮਨਜਿੰਦਰ ਸਿੰਘ, ਬਲੀਜੀਤ, ਡਾ. ਪ੍ਰਵੀਨ ਕੁਮਾਰ, ਬਲਵਿੰਦਰ ਉੱਤਮ ਸ਼ਾਮਿਲ ਹੋਣਗੇ। ਮਨਮੋਹਨ ਹੋਰਾਂ ਦੀ ਆਲੋਚਨਾ, ਖੋਜ ਅਤੇ ਚਿੰਤਨ ਬਾਰੇ ਖਾਲਸਾ ਕਾਲਜ, ਚੰਡੀਗੜ੍ਹ ਤੋੰ ਸਹਾਇਕ ਪ੍ਰੋਫੈਸਰ ਡਾ. ਤੇਜਿੰਦਰ ਸਿੰਘ, ਨਾਵਲ ਬਾਰੇ ਪੰਜਾਬ ਯੂਨੀਵਰਸਿਟੀ ਤੋਂ ਡਾ. ਰਵਿੰਦਰ ਕੌਰ ਅਤੇ ਕਵਿਤਾ ਬਾਰੇ ਸਰਕਾਰੀ ਕਾਲਜ, ਪੰਚਕੂਲਾ ਦੇ ਸਹਾਇਕ ਪ੍ਰੋਫੈਸਰ ਡਾ. ਹਰਪ੍ਰੀਤ ਸਿੰਘ ਪਰਚਾ ਪੜ੍ਹਨਗੇ। ਸੰਸਥਾ ਦੇ ਜਨਰਲ ਸਕੱਤਰ ਜਗਦੀਪ ਸਿੱਧੂ ਨੇ ਦੱਸਿਆ ਕਿ ਸਨਮਾਨਿਤ ਸ਼ਖ਼ਸੀਅਤ ਨੂੰ 51000 ਨਕਦ ਇਕ ਦੁਸ਼ਾਲਾ ਅਤੇ ਸਨਮਾਨ ਪੱਤਰ ਪ੍ਰਦਾਨ ਕੀਤਾ ਜਾਵੇਗਾ। ਉਹਨਾਂ ਅਗਾਂਹ ਕਿਹਾ ਕਿ ਇਸ ਸਨਮਾਨ ਸਮਾਰੋਹ ਵਿੱਚ ਪੰਜਾਬ ਭਰ ਤੋਂ ਸਾਹਿਤਕਾਰ ਤੇ ਸਾਹਿਤ ਪ੍ਰੇਮੀ ਸ਼ਿਰਕਤ ਕਰਨਗੇ ਅਤੇ ਇਸ ਸਾਮਗਮ ਦੇ ਕੋਆਰਡੀਨੇਟਰ ਸ਼ਾਇਰ ਸੁਖਵਿੰਦਰ ਸਿੱਧੂ ਹੋਣਗੇ।

Leave a Reply

Your email address will not be published. Required fields are marked *

Check Also

हरिभजन सिंह रेणू स्मृति सम्मान’ से अलंकृत होंगे डॉ. हरविंदर सिंह सिरसा ‘पुस्तक-चर्चा एवं नारी कवि दरबार’ का आयोजन 6 सितंबर को

  6 सितंबर को सिरसा में सजेगा नारी कवि दरबार कवयित्रियां: नरिंदर पाल कौर, कमल सेखों, …