Home News Point ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਤੇ ਸੁਰ ਸਾਂਝ ਕਲਾ ਮੰਚ,ਖਰੜ੍ਹ ਵੱਲੋਂ ਕਲਾ ਪ੍ਰੀਸ਼ਦ ਦੇ ਵਿਹੜੇ ਬਲੀਜੀਤ ਦੀ ਸਮੁੱਚੀ ਕਹਾਣੀ ਉੱਤੇ ਵਿਚਾਰ -ਚਰਚਾ ਕਰਵਾਈ ਗਈ।

ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਤੇ ਸੁਰ ਸਾਂਝ ਕਲਾ ਮੰਚ,ਖਰੜ੍ਹ ਵੱਲੋਂ ਕਲਾ ਪ੍ਰੀਸ਼ਦ ਦੇ ਵਿਹੜੇ ਬਲੀਜੀਤ ਦੀ ਸਮੁੱਚੀ ਕਹਾਣੀ ਉੱਤੇ ਵਿਚਾਰ -ਚਰਚਾ ਕਰਵਾਈ ਗਈ।

1 second read
0
0
196

(ਬਲੀਜੀਤ ਦੀ ਕਥਾਕਾਰੀ ‘ਤੇ ਵਿਚਾਰ -ਚਰਚਾ)

ਅੱਜ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਤੇ ਸੁਰ ਸਾਂਝ ਕਲਾ ਮੰਚ,ਖਰੜ੍ਹ ਵੱਲੋਂ ਕਲਾ ਪ੍ਰੀਸ਼ਦ ਦੇ ਵਿਹੜੇ ਬਲੀਜੀਤ ਦੀ ਸਮੁੱਚੀ ਕਹਾਣੀ ਉੱਤੇ ਵਿਚਾਰ -ਚਰਚਾ ਕਰਵਾਈ ਗਈ।ਸਭ ਤੋਂ ਪਹਿਲਾਂ ਉੱਘੇ ਲੇਖਕ ਡਾ.ਮਨਮੋਹਨ ਹੋਰਾਂ ਨੇ ਪਰਚਾ ਪੜ੍ਹਿਆ। ਉਨ੍ਹਾਂ ਕਿਹਾ ਕਿ “ਬਲੀਜੀਤ ਨੇ ਚਾਲ਼ੀ ਸਾਲਾਂ ਵਿਚ ਵੀਹ ਕਹਾਣੀਆਂ ਲਿਖੀਆਂ। ਪਰ ਇਸ ਦਾ ਸਭ ਤੋਂ ਵੱਧ ਪੜ੍ਹੇ ਜਾਣ ਵਾਲ਼ੇ ਕਥਾਕਾਰਾਂ ਵਿਚ ਸ਼ੁਮਾਰ ਹੁੰਦਾ ਹੈ। ਇਸ ਦੀਆਂ ਕਹਾਣੀਆਂ ਵਿਚ ਕਹੇ ਨਾਲੋਂ ਅਣਕਿਹਾ ਜ਼ਿਆਦਾ ਹੈ। ਪਾਠਕਾਂ ਤੇ ਨੌਜਵਾਨ ਲੇਖਕਾਂ ਨੂੰ ਇਹਨਾਂ ਕਹਾਣੀਆਂ ਨੂੰ ਨਿੱਠ ਕੇ ਪੜ੍ਹਨਾ ਚਾਹੀਦਾ।” ਇਸ ਤੋਂ ਬਾਅਦ ਦੂਸਰੇ ਬੁਲਾਰੇ ਜੈਪਾਲ ਨੇ ਕਿਹਾ ਕਿ ” ਇਹ ਕਹਾਣੀਆਂ ਮਾਨਸਿਕ, ਮਨੋਵਿਗਿਆਨਕ ਗੁੰਝਲਾਂ ਦੀਆਂ ਕਹਾਣੀਆਂ ਹਨ। ਉਹਨਾਂ ਕਈ ਕਹਾਣੀਆਂ ਬਾਰੇ ਵਿਸਥਾਰ ਸਾਹਿਤ ਗੱਲ ਕੀਤੀ।”

ਸਰਦਾਰਾ ਸਿੰਘ ਚੀਮਾ ਨੇ ਕਹਾਣੀਆਂ ਨੂੰ ਉੱਤਮ ਬਿਰਤਾਂਤ ਕਿਹਾ। ਉਹਨਾਂ ਅੱਗੇ ਕਿਹਾ ਕਿ ਕੁਝ ਥਾਵਾਂ ‘ਤੇ ਬੇਲੋੜੇ ਸ਼ਬਦਾਂ, ਵਿਸਥਾਰ ਤੋਂ ਗੁਰੇਜ਼ ਕਰਨਾ ਬਣਦਾ ਸੀ। ਇਸ ਤੋਂ ਬਾਅਦ ਅੱਜ ਦੇ ਸਮਾਗਮ ਦੇ ਕੇਂਦਰਬਿੰਦੂ ਕਹਾਣੀਕਾਰ ਬਲੀਜੀਤ ਨੇ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਬੋਲਦਿਆਂ ਕਿਹਾ ਕਿ ” ਉਹਨਾਂ ਨੂੰ ਭੂਸ਼ਨ ਤੇ ਪ੍ਰੇਮ ਪ੍ਰਕਾਸ਼ ਹੋਰਾਂ ਨੇ ਹਮੇਸ਼ਾ ਥਾਪੜਾ ਦਿੱਤਾ।ਇਹ ਕਹਾਣੀਆਂ ਅਨੁਭਵ ਵਿਚੋਂ ਨਿਕਲੀਆਂ ਨੇ। ਪ੍ਰਧਾਨਗੀ ਮੰਡਲ ਵਿਚੋਂ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਆਪਣੇ ਪ੍ਰਭਾਵ ਦੱਸੇ। ਉਹਨਾਂ ਕਿਹਾ ਕਿ ਸਾਰੇ ਬੁਲਾਰਿਆਂ ਨੇ ਅਰਥ ਭਰਪੂਰ ਗੱਲਾਂ ਕੀਤੀਆਂ। ਆਖ਼ਰ ਵਿਚ ਮੁੱਖ ਮਹਿਮਾਨ ਉੱਘੇ ਕਹਾਣੀਕਾਰ ਸੁਖਜੀਤ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿਚ ਸਮਾਗਮ ਨੂੰ ਸਫ਼ਲ ਕਿਹਾ। ਉਹਨਾਂ ਨੌਜਵਾਨ ਲੇਖਕਾਂ ਨੂੰ ਥੋੜ੍ਹਾ ਪਰ ਮਿਆਰੀ ਲਿਖਣ ਲਈ ਕਿਹਾ।ਆਏ ਸਾਰੇ ਮਹਿਮਾਨਾਂ ਨੂੰ ਕਿਤਾਬਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ। ਸਾਹਿਤ ਅਕਾਦਮੀ ਵੱਲੋਂ ਉੱਘੇ ਵਾਰਤਕਕਾਰ ਨਿੰਦਰ ਘੁਗਿਆਣਵੀ ਨੇ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਸਮਾਗਮ ਦੇ ਕਨਵੀਨਰ ਉੱਘੇ ਸ਼ਾਇਰ ਸੁਰਜੀਤ ਸੁਮਨ ਸਨ।ਮੰਚ ਸੰਚਾਲਨ ਜਗਦੀਪ ਸਿੱਧੂ ਨੇ ਨਿਭਾਇਆ।

Leave a Reply

Your email address will not be published. Required fields are marked *

Check Also

एपेक्स लेडीज क्लब का ‘पक्षी मित्र अभियान’ – संवेदनशील पहल

एपेक्स लेडीज क्लब का ‘पक्षी मित्र अभियान’ – संवेदनशील पहल भीषण गर्मी के इस दौर में, जब धरत…