Home updates कारोना संकट में अपनी भूमिका निभा रहा ये गीत

कारोना संकट में अपनी भूमिका निभा रहा ये गीत

25 second read
0
0
8

“ਗੁਰਲਗਨ ਵੱਲੋਂ ਗਾਈ ਉੱਘੇ ਸ਼ਾਇਰ ਸੁਰਿੰਦਰਪ੍ਰੀਤ ਘਣੀਆਂ ਦੀ ਗ਼ਜ਼ਲ ਨੂੰ ਮਿਲ ਰਿਹੈ ਭਰਪੂਰ ਹੁੰਗਾਰਾ”  ਪ੍ਰਸਿੱਧ ਸ਼ਾਇਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ(ਰਜਿ.)

ਦੇ ਮੀਤ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ ਦੀ ਕਰੋਨਾ ਸੰਕਟ ਦੇ ਵੱਖ ਵੱਖ ਪਹਿਲੂਆਂ ਬਾਰੇ ਵਿਗਿਆਨਕ ਢੰਗ ਨਾਲ ਰੌਸ਼ਨੀ ਪਾਉਂਦੀ ਗ਼ਜ਼ਲ “ਨਿਕਲੀਏ ਨਾ ਬਾਹਰ” ਜਿਸ ਨੂੰ ਬੇਹੱਦ ਸੁਰੀਲੀ ਆਵਾਜ਼ ਦੀ ਮਲਕਾ ਗੁਰਲਗਨ ਨੇ ਗਾਇਆ ਹੈ, ਨੂੰ ਯੂ ਟਿਊਬ ਚੈਨਲਾਂ, ਵਟਸਐਪ ,ਅਕਾਸ਼ਵਾਣੀ ਰੇਡੀਓ ਦੇ  ਵੱਖ ਵੱਖ ਕੇਂਦਰਾਂ ਤੇ ਸਰੋਤਿਆਂ  ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਘਣੀਆਂ ਨੇ ਦੱਸਿਆ ਹੈ ਕਿ ਇਸ ਗ਼ਜ਼ਲ ਦਾ ਸੰਗੀਤ ਨੌਜਵਾਨ ਸੰਗੀਤਕਾਰ ਕੁੰਵਰ ਬਰਾੜ ਨੇ ਦਿੱਤਾ ਹੈ ਅਤੇ ਪ੍ਰਸਿੱਧ ਗੀਤਕਾਰ ਮਨਪ੍ਰੀਤ ਟਿਵਾਣਾ ਦੀ ਕੰਪਨੀ ਪੀਕ ਪੁਆਇੰਟ ਸਟੂਡੀਓਜ਼ ਵੱਲੋਂ ਲਾਂਚ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੀ ਇਸ ਰਚਨਾ ਵਿੱਚ ਜਿੱਥੇ ਕਰੋਨਾ ਸੰਕਟ ਦੇ  ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਏ ਮਜ਼ਦੂਰ ਵਰਗ ਦੀ ਤ੍ਰਾਸਦੀ ਨੂੰ ਪੇਸ਼ ਕੀਤਾ ਹੈ ਉੱਥੇ ਹਕੂਮਤ ਦੀ ਇਸ ਸੰਕਟ ਦੇ ਹੱਲ ਲਈ  ਨਾਅਹਿਲੀਅਤ ਅਤੇ ਉਦਾਸੀਨਤਾ ਨੂੰ ਵੀ ਲੋਕ ਕਚਹਿਰੀ ਵਿੱਚ ਨੰਗਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ ਭਵਿੱਖ ਵਿੱਚ ਬਾਜ਼ਾਰੂ ਗਾਇਕੀ ਦੇ ਬਦਲ ਵਜੋਂ  ਸਾਹਿਤਕ ਅਤੇ ਸੱਭਿਆਚਾਰਕ ਗਾਇਕੀ ਨੂੰ ਪ੍ਰਫੁੱਲਤ ਕਰਨ ਲਈ ਉਚੇਚੇ ਯਤਨ ਕਰਨਗੇ ।ਇਸ ਦੌਰਾਨ ਗੁਰਲਗਨ ਨੇ ਕਿਹਾ ਹੈ ਕਿਹਾ ਹੈ ਕਿ ਸ੍ਰੀ ਘਣੀਆਂ ਦੀ ਇਸ ਲੋਕ ਪੱਖੀ ਲਿਖਤ ਨੂੰ ਗਾ ਕੇ ਉਸ ਨੂੰ ਭਰਪੂਰ ਸੰਤੁਸ਼ਟੀ ਮਿਲੀ ਹੈ ।ਉਨ੍ਹਾਂ ਪੂਰੇ ਦਾਅਵੇ ਅਤੇ ਵਿਸ਼ਵਾਸ ਨਾਲ ਕਿਹਾ ਹੈ ਕਿ ਉਹ ਕਦੇ ਵੀ ਬਾਜ਼ਾਰੂ ਗਾਇਕੀ ਦਾ ਹਿੱਸਾ ਨਹੀਂ ਬਣੇਗੀ ਕਿਉਂਕਿ ਉਹ ਅਧਿਆਪਨ ਜਿਹੇ ਪਵਿੱਤਰ ਪੇਸ਼ੇ ਨਾਲ ਜੁੜੀ ਹੋਈ ਹੈ ਅਤੇ ਉਸ ਦੇ ਸਾਹਮਣੇ ਕੋਈ ਆਰਥਿਕ ਸੰਕਟ ਨਹੀਂ। ਉਸ ਦੇ ਜੀਵਨ ਦਾ ਇੱਕੋ ਇੱਕ ਉਦੇਸ਼ ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਦੀ ਸੇਵਾ ਕਰਨਾ ਹੈ। ਵਰਨਣਯੋਗ ਹੈ ਕਿ ਗੁਰਲਗਨ  ਨੂੰ ਉਕਤ ਗ਼ਜ਼ਲ ਤੋਂ ਇਲਾਵਾ ਉਸ ਦੇ ਇੱਕ ਹੋਰ ਗੀਤ “ਮਹਿੰਦੀ ਰੰਗਾ ਸੂਟੜਾ” ਨੂੰ ਵੀ ਸਰੋਤਿਆਂ ਵੱਲੋਂ ਵੱਡਾ  ਹੁੰਗਾਰਾ ਮਿਲ ਰਿਹਾ ਹੈ ।
Out now
ਲਓ ਸੁਣੋ ਜੀ
 ਗ਼ਜ਼ਲ -ਨਿਕਲ਼ੀਏ ਨਾ ਬਾਹਰ
Singer-Gurlagan 
 Lyrics-Surinderpreet Ghania
Music-Kunwar Brar
Composer-Vinod Garg
Digital Powered By-Sky Digital 
Producer-Manpreet Tiwana
Label-Peak Point Studios
ਸੁਣੋ ਅਤੇ ਸ਼ੇਅਰ ਕਰੋ ਜੀ
https://youtu.be/sYZ9Hz5o4Ls


Leave a Reply

Your email address will not be published. Required fields are marked *

Check Also

खेलकूद से पैदा होती है अनुशासन की भावना: डा. संदीप गोयल

जीएनसी सिरसा में नैशनल स्पोर्ट्स डे पर हुआ आयोजन सिरसा: 29 अगस्त: व्यक्तित्व के सर्वांगीण …