Home updates काव्य कुंज:-जय जवान जय किसान

काव्य कुंज:-जय जवान जय किसान

1 min read
0
0
3

ਜੈ ਜਵਾਨ ਜੈ ਕਿਸਾਨ ਵਾਲਾ ਨਾਅਰਾ ਜੀ ,

    ਸੱਚੀਂ ਲੱਗਦਾ ਹੈ ਬੜਾ ਹੀ ਪਿਆਰਾ ਜੀ |
    ਸੁਣੋ ਤੁਸੀਂ ਮੇਰੀ ਕਲਮ ਦੀ ਜ਼ੁਬਾਨੀ ਜੀ ,
    ਫੌਜੀ ਜਵਾਨ ਦੀ ਕੀ ਹੁੰਦੀ ਕਹਾਣੀ ਜੀ |

    ਭਰਤੀ ਹੋਣ ਦਾ ਖਿਆਲ ਜਦੋਂ ਆਉਂਦਾ ਹੈ,
    ਕਸਰਤਾਂ ਕਰਕੇ ਫਿਰ ਸਰੀਰ ਕਮਾਉਂਦਾ ਹੈ |
    ਲੰਬੀ ਛਾਲ,ਉੱਚੀ ਛਾਲ ਤੇ ਭਾਜ ਵਾਲੀ ਮੱਲ,
    ਭਰਤੀ ਹੋਣਾ ਕਿਹੜਾ ਹੁੰਦੀ ਆ ਸੌਖੀ ਗੱਲ |

    ਹਰ ਟੈਸਟ ਵਾਲੀ ਜਦੋਂ ਜਾਂਦਾ ਪੀਂਘ ਝੂਟ,
    ਫਿਰ ਜਾ ਕੇ ਬਣਦਾ ਏ ਜੀ ਕਿਤੇ ਰੰਗਰੂਟ |
    ਛੱਡਣਾ ਪੈਂਦਾ ਹੈ ਫਿਰ ਪਿੰਡ ਤੇ ਘਰ -ਬਾਰ,
    ਪੂਰੇ ਪਰਿਵਾਰ ਵਾਲਾ ਮੋਹ ਤੇ ਪਿਆਰ |

    ਦੂਰ ਦੁਰਾਡੇ ਫਿਰ ਲੱਗਦੇ ਨੇ ਡੇਰੇ ਜੀ ,
    ਸਾਲ ਛਿਮਾਹੀ ਤੋਂ ਹੀ ਵੱਜਦੇ ਨੇ ਗੇੜੇ ਜੀ |
    ਆਉਂਦੀ ਆ ਲੋਹੜੀ ਤੇ ਆਉਂਦੀ ਆ ਦੀਵਾਲੀ,
    ਉਹਦੇ ਬਿਨਾਂ ਘਰ ਤਾਂ ਲੱਗਦਾ ਹੈ ਖਾਲੀ-ਖਾਲੀ |

    ਉਦਾਸ ਹੋ ਜਾਂਦੀ ਆ ਵੀਣੀ ਵਾਲੀ ਵੰਗ ਜੀ,
    ਫਿੱਕੇ ਜਿਹੇ ਰਹਿ ਜਾਂਦੇ ਹੋਲੀ ਦੇ ਰੰਗ ਜੀ |
    ਦਿਲ ਵਿੱਚ ਉਸ ਵੇਲੇ ਹੌਲ ਜਿਹੇ ਪੈਂਦੇ ਨੇ,
    ਪਾਪਾ ਕਦੋਂ ਆਊ? ਜਦੋਂ ਬੱਚੇ ਕਹਿੰਦੇ ਨੇ |

    ਕਦੇ ਮਾਰੂਥਲ ਦੀ ਤਿੱਖੀ ਧੁੱਪ ਵਿੱਚ ਸੜਦੇ ,
    ਕਦੇ ਬਰਫੀਲੀਆਂ ਚੋਟੀਆਂ ‘ਤੇ ਜਾ ਖੜ੍ਹਦੇ |
    ਫੁੱਲ ਰੱਖ ਦੇਣਾ ਉੱਤੇ ਕੰਡਿਆਂ ਦੀ ਸੇਜ ਦੇ,
    ਕਿੰਨੇ ਹੌਂਸਲੇ ਨਾਲ ਹੋਣੇ ਜੰਗ ਵਿੱਚ ਭੇਜਦੇ |

    “ਜੀ ਸਰ” ਕਹਿਣਾ ਨਾ ਹੋਣਾ ਇਨਕਾਰੀ ਜੀ,
    ਅਨੁਸਾਸ਼ਨ ‘ਚ ਰਹਿ ਕੇ ਜ਼ਿੰਦਗੀ ਗੁਜ਼ਾਰੀ ਜੀ |
    ਜਿਵੇਂ ਛਿਪਦਾ ਏ ਸੂਰਜ ਤੇ ਚੜ੍ਹਦਾ ਏ ਚੰਦ ,
    ਫੌਜੀ ਵੀ ਹੁੰਦੇ ਆ ਉਵੇਂ ਹੀ ਸਮੇਂ ਦੇ ਪਾਬੰਦ |

    ਕੁਦਰਤੀ ਆਫ਼ਤ ਹੜ੍ਹ, ਤੂਫ਼ਾਨ ਤੇ ਭੁਚਾਲ,
    ਹਰ ਥਾਂ ‘ਤੇ ਖੜ੍ਹਦੇ ਨੇ ਇਹ ਮਾਈ ਦੇ ਲਾਲ |
    ਆਹ ਕਈ ਮੇਰੇ ਵੀਰ ਫ਼ਿਕਰੇ ਜੇ ਕੱਸਦੇ ,
    ਕਰਕੇ ਗੱਲ ਫੌਜੀ ਦੀ ਬੜਾ ਹੀ ਹੱਸਦੇ |

    ਜੇ ਫੌਜੀ ਬਾਰਡਰ ‘ਤੇ ਹਿੱਕਾਂ ਨਾ ਤਾਣਦੇ,
    ਕਿਵੇਂ ਓਏ ਤੁਸੀਂ ਨੀਦਾਂ ਗੂੜ੍ਹੀਆਂ ਮਾਣਦੇ |
    ਬਸ ਇੰਨੀ ਕੁ ਗੱਲ ਤੁਸੀਂ ਸਮਝਿਓ ਵੀਰੋ,
    ਫੌਜੀ ਜਵਾਨ ਹੀ ਨੇ ਸਾਡੇ ਅਸਲੀ ਹੀਰੋ |

    ਸੌਖੇ ਨਹੀਂਓ ਹੁੰਦੇ ਪੀਣੇ ਸ਼ਹੀਦੀ ਵਾਲੇ ਜਾਮ,
    ਜੰਗ ਵਿੱਚ ਜਾਣ ਵਾਲੇ ਹੁੰਦੇ ਨਹੀਂਓ ਆਮ |
    ਦਿਲ ਵਿੱਚ ਲੈਕੇ ਜਜ਼ਬਾ ਦੇਸ਼ ਪਿਆਰ ਦਾ,
    ਫੌਜੀ ਵੀਰਾਂ ਨੂੰ ‘ਚਾਹਲ’ ਸਲੂਟ ਮਾਰਦਾ |

               ਜਸਵਿੰਦਰ ਚਾਹਲ
              9876915035

Leave a Reply

Your email address will not be published. Required fields are marked *

Check Also

खेलकूद से पैदा होती है अनुशासन की भावना: डा. संदीप गोयल

जीएनसी सिरसा में नैशनल स्पोर्ट्स डे पर हुआ आयोजन सिरसा: 29 अगस्त: व्यक्तित्व के सर्वांगीण …