Home updates गहन अर्थों और भावनाओं से भरी शायरी का शायर :- देविन्द्र बीबीपुरिया

गहन अर्थों और भावनाओं से भरी शायरी का शायर :- देविन्द्र बीबीपुरिया

4 second read
0
0
43

ਦੇਵਿੰਦਰ ਬੀਬੀਪੁਰੀਆ

ਦੇਵਿੰਦਰ ਬੀਬੀਪੁਰੀਆ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਵਿਚ ਪੈਂਦੇ ਇਕ ਛੋਟੇ ਜਿਹੇ ਪਿੰਡ ‘ਬੀਬੀਪੁਰ’  ਵਿਚ ਰਹਿਣ ਵਾਲਾ ਸ਼ਾਇਰ ਹੈ। ਜਿਸਨੇ ਆਪਣੇ ਸਾਹਿਤਿਕ ਸਫਰ ਦੀ ਸ਼ੁਰੂਆਤ ਪੰਜਾਬੀ ਗੀਤਾਂ ਤੋਂ ਕੀਤੀ। ਉਸਦੇ ਕੁਝ ਗੀਤ ਪੰਜਾਬੀ ਗਾਇਕਾਂ ਨੇ ਵੀ ਗਾਏ । ਜਿਵੇਂ ਮਸ਼ਹੂਰ ਪੰਜਾਬੀ ਗਾਇਕ ਜਨਾਬ ਸਾਬਰ ਕੋਟੀ ਜੀ ਦੁਆਰਾ ਗਾਇਆ ਉਸਦਾ ਗੀਤ “ਛੱਲਾ ਮੋੜ ਦਿੱਤਾ ਏ ਤੂੰ ਗਾਨੀ ਮੋੜ ਦਿੱਤੀ ਏ” ਬਹੁਤ ਮਕਬੂਲ ਹੋਇਆ। ਫੇਰ ਜਿਵੇਂ-ਜਿਵੇਂ ਉਹ ਉਚੇਰੀ ਵਿੱਦਿਆ ਵਲ ਤੁਰਦਾ ਰਿਹਾ ਤਾਂ ਹੌਲ਼ੀ-ਹੌਲ਼ੀ ਉਸ ਦੀ ਲਿੱਖਤ ਦਾ ਰੰਗ ਤੇ ਵਿਧਾ ਬਦਲਦੀ ਗਈ। ਇਕ ਹਰਿਆਣਵੀ ਪਰਿਵਾਰ ‘ਚ ਰਹਿੰਦਿਆਂ ਦੇਵਿੰਦਰ ਬੀਬੀਪੁਰੀਆ ਨੇ ਪੰਜਾਬੀ ਵਿਸ਼ੇ ਵਿਚ ਪੀ. ਐਚ. ਡੀ. ਕੀਤੀ ਤੇ ਅੱਜ ਕੱਲ੍ਹ ਉਹ ਸਰਕਾਰੀ ਕਾਲਜ ਕਰਨਾਲ ਵਿਚ ਬਤੌਰ  ਸਹਾਇਕ ਪ੍ਰੋਫੈਸਰ ਸੇਵਾਵਾਂ ਦੇ ਰਿਹਾ ਹੈ। ਹੁਣ ਤੱਕ ਉਸਦੀ 5 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ । ਜਿਨ੍ਹਾਂ ਵਿਚੋਂ 2 ਪੁਸਤਕਾਂ ਨੂੰ ਪੰਜਾਬੀ ਸਾਹਿਤ ਅਕਾਦਮੀ, ਹਰਿਆਣਾ, ਵੱਲੋਂ ਐਵਾਰਡ ਵੀ ਮਿਲ ਚੁੱਕਿਆ ਹੈ। ਉਸਦੀ ਇਕ ਕਵਿਤਾ “ਕੁੱਖ ਦੀ ਆਵਾਜ਼” ਹਰਿਆਣਾ ਸਿੱਖਿਆ ਬੋਰਡ ਅਤੇ ਕੇਂਦਰੀ ਸਿੱਖਿਆ ਬੋਰਡ ਦੇ ਸਲੇਬਸ ਵਿਚ ਵੀ ਦਰਜ਼ ਹੈ।  ਇਸ ਤਰ੍ਹਾਂ ਦੇਵਿੰਦਰ ਛੋਟੀ ਉਮਰ ‘ਚ ਵੱਡੀਆਂ ਪੁਲਾਂਘਾ ਪੁੱਟ ਰਿਹਾ ਸ਼ਾਇਰ ਹੈ। ਉਸਦੀ ਗ਼ਜ਼ਲ ਅਤੇ ਖੁੱਲ੍ਹੀ ਕਵਿਤਾ ਦੋਹਾਂ ਵਿਚ ਹੀ ਕਾਫੀ ਸੰਜੀਦਗੀ ਦੇਖਣ ਨੂੰ ਮਿਲਦੀ ਹੈ। ਬਾਕੀ  ਉਸਦੀ ਸ਼ਾਇਰੀ ਬਾਰੇ ਤੁਹਾਨੂੰ ਮੇਰੇ ਤੋਂ ਜ਼ਿਆਦਾ ਉਸਦੀ ਸ਼ਾਇਰੀ ਖ਼ੁਦ ਦੱਸੇਗੀ। ਤਾਂ ਆਓ ਮਾਣਦੇ ਹਾਂ ਦੇਵਿੰਦਰ ਬੀਬੀਪੁਰੀਆ ਦੀ ਸ਼ਾਇਰੀ ਦੇ ਰੰਗ…

ਸੰਜੀਵ ਸ਼ਾਦ


Leave a Reply

Your email address will not be published. Required fields are marked *

Check Also

खेलकूद से पैदा होती है अनुशासन की भावना: डा. संदीप गोयल

जीएनसी सिरसा में नैशनल स्पोर्ट्स डे पर हुआ आयोजन सिरसा: 29 अगस्त: व्यक्तित्व के सर्वांगीण …