पाठक की नजर में ….
ਦੋਸਤੋ ਸੰਜੀਵ ਸ਼ਾਦ ਇਕ ਐਸਾ ਕਲਾਕਾਰ ਹੈ ਜਿਸ ਦੀ ਨਸਾਂ ਵਿਚ ਲਹੂ ਦੀ ਥਾਂ ਸਾਹਿਤ ਪ੍ਰੇਮ ਦੌੜਦਾ ਹੈ। ਸਾਹਿਤ ਨਾਲ ਉਸ ਦੀ ਇੰਨੀ ਮੁਹੱਬਤ ਦੇਖ ਕੇ ਮੈਨੂੰ ਲੱਗਦਾ ਹੈ ਕਿ ਜਦੋਂ ਉਸ ਦਾ ਦਿਲ ਧੜਕਦਾ ਹੋਣਾ ਹੈ ਤਾਂ ਧਕ ਧਕ ਦੀ ਨਹੀਂ ਸਗੋਂ ਸਾਹਿਤ ਸਾਹਿਤ ਹੀ ਆਵਾਜ਼ ਆਉਂਦੀ ਹੋਣੀ ਆ। ਇਸ ਮਸ਼ੀਨੀ ਦੌਰ ਵਿਚ ਰੋਜ਼ ਨਵੇਂ ਸ਼ਾਇਰਾਂ ਦੀਆਂ ਲਿਖਤਾਂ ਨੂੰ ਲੱਭਣਾ ਤੇ ਪੋਸਟ ਕਰਨਾ । ਕਦੇ ਫੇਸਬੁੱਕ ਤੇ ਪਾਉਣਾ ਕਦੇ you tube ਤੇ ਪਾਉਂਣਾ। ਪਤਾ ਨਹੀਂ ਇਹ ਜਨੂੰਨੀ ਬੰਦਾ ਸਾਹਿਤ ਲਈ ਇੰਨਾ ਸਮਾਂ ਕਿੱਥੋਂ ਤੇ ਕਿਵੇਂ ਕੱਢਦਾ ਹੈ। ਦੋਸਤੋ ਸਾਹਿਤ ਨੂੰ ਇਸ ਕਦਰ ਮੁਹੱਬਤ ਕਰਨ ਵਾਲੇ ਸੰਜੀਵ ਸ਼ਾਦ ਨੇ ਇਕ ਵੈਬਸਾਈਟ ਬਣਾਈ ਹੈ। ਜਿਸ ‘ਤੇ ਉਹ ਰੋਜ਼ ਇਕ ਸਾਹਿਤ ਕਾਰ ਦੀ ਕਵਿਤਾਵਾਂ ਪਾ ਰਿਹਾ ਹੈ। ਹੌਲੀ ਹੌਲੀ ਇਹ ਸਾਈਟ ਇਕ ਮੋਬਾਇਲ ਐਪ ਵਿਚ ਬਦਲਣ ਜਾ ਰਹੀ ਹੈ। ਤਾਂ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਸਾਹਿਤ ਨੂੰ ਰੂਹ ਤੋਂ ਮੁਹੱਬਤ ਕਰਨ ਵਾਲੇ ਇਸ ਇਨਸਾਨ ਨੂੰ ਆਪਣੀਆਂ ਕਵਿਤਾਵਾਂ ਵੀ ਭੇਜੀਏ ਤੇ ਇਸ ਦੀ ਵੈਬਸਾਈਟ ਨੂੰ ਵੀ ਸਭ ਨਾਲ ਸਾਂਝਾ ਕਰੀਏ। ਉੱਤੇ ਇਸ ਵੈਬਸਾਈਟ ਦਾ ਲਿੰਕ ਦਿੱਤਾ ਗਿਆ ਹੈ। ਤਾਂ ਜ਼ਰੂਰ share ਕਰੋ।
ਦੇਵਿੰਦਰ ਬੀਬੀਪੁਰੀਆ


