Home updates ਇੱਕ ਖ਼ਤ ਰੱਬ ਦੇ ਨਾਂ

ਇੱਕ ਖ਼ਤ ਰੱਬ ਦੇ ਨਾਂ

36 second read
0
0
37

ਇੱਕ ਖ਼ਤ ਰੱਬ ਦੇ ਨਾਂ,,,,,

ਪਿਆਰੇ ਰੱਬ ਜੀ,
ਸਤਿ ਸ੍ਰੀ ਅਕਾਲ ਜੀਓ,,,,,,
ਤੇਰੇ ਹੋਣ ਨਾ ਹੋਣ ਬਾਰੇ ਲੋਕ ਬੜਾ ਖਹਿਬੜਦੇ ਨੇ, ਕਈ ਕਹਿੰਦੇ ਹੈਗਾ ਕਈ ਕਹਿੰਦੇ ਹੈ ਨੀ,,,,,,,,
ਜੇ ਹੈ ਨੀ ਤਾਂ ਜ਼ਿਕਰ ਕਿਉਂ?
ਜੇ ਹੈਗਾ ਤਾਂ ਫ਼ਿਕਰ ਕਿਉਂ?
ਚੱਲ ਕੋਈ ਨਾ ਜਿੰਨੇ ਮੂੰਹ ਓਨੀਆਂ ਗੱਲਾਂ,,,, ਤੂੰ ਸ੍ਰਿਸ਼ਟੀ ਸਾਜੀ ਤੇ ਕਣ ਕਣ ਵਿੱਚ ਸਮਾ ਗਿਆ। ਜਿਸ ਨੂੰ ਇਹ ਗੱਲ ਸਮਝ ਆ ਗਈ ਉਹਨਾਂ ਦੇ ਚਿਹਰੇ ਤੇ ਨੂਰ ਜ਼ਰੂਰ ਹੁੰਦਾ,,,,, ਤੂੰ ਸ੍ਰਿਸ਼ਟੀ ਦੇ ਸਾਰੇ ਜੀਵ ਜੰਤੂ ਸਾਜੇ ਅਤੇ ਇਨਸਾਨ ਨੂੰ ਸਭ ਤੋਂ ਸਰਵਸ੍ਰੇਸ਼ਟ ਬਣਾ ਦਿੱਤਾ, ਜਿਸ ਕੋਲ ਬੁੱਧੀ ਹੈ, ਹੌਲੀ ਹੌਲੀ ਇਨਸਾਨ ਨੂੰ ਇਸ ਬੁੱਧੀ ਦਾ ਇੰਨਾ ਹੰਕਾਰ ਹੋ ਗਿਆ ਕਿ ਉਸਨੇ ਤੈਨੂੰ ਹੀ ਸ਼ਰੀਕ ਬਣਾ ਲਿਆ। ਬਦਲਾਅ ਕੁਦਰਤ ਦਾ ਨਿਯਮ ਹੈ ਇਸ ਗੱਲ ਨੂੰ ਹੀ ਆਧਾਰ ਬਣਾ ਕੇ, ਆਧੁਨਿਕ ਮਨੁੱਖ ਨੇ ਸਭ ਕੁਝ ਬਦਲ ਦਿੱਤਾ ਸਮੇਤ ਆਪਣਾ ਮਨ, ਆਪਣੇ ਵਜੂਦ ਨੂੰ ਬਦਲ ਕੇ ਤਰੱਕੀ ਦਾ ਨਾਮ ਦਿੱਤਾ। ਪਹਿਲਾਂ ਸੁਣਦੇ ਸੀ ਬਈ ਕਤਲ ਕੋਈ ਦੁਸ਼ਮਣ ਕਰਦਾ ਹੈ, ਪਰ ਹੁਣ ਅਖ਼ਬਾਰ ਦਾ ਪਹਿਲਾ ਪੰਨਾ ਦੱਸਦਾ ਹੁੰਦਾ ਬਈ ਘਰ ਦੇ ਮੁੰਡੇ ਨੇ ਹੀ ਘਰ ਦੇ ਸਾਰੇ ਜੀਅ ਮਾਰ ਦਿੱਤੇ। ਕਿਹੜੀ ਆਧੁਨਿਕਤਾ ਦਾ ਨਾਮ ਦਿਆ ਇਸ ਨੂੰ,,, ਬਦਲਾਅ ਕੁਦਰਤ ਦਾ ਨਿਯਮ ਜ਼ਰੂਰ ਆ ਪਰ ਇਨਸਾਨ ਇਹ ਭੁੱਲ ਗਿਆ ਕਿ ਕੁਦਰਤ ਨੇ ਕਦੇ ਵੀ ਬਦਲਾਅ ਦੇ ਨਾਮ ਤੇ ਆਪਣਾ ਵਜੂਦ ਨਹੀਂ ਬਦਲਿਆ, ਸੂਰਜ ਪਹਿਲਾਂ ਵੀ ਦਿਨ ਸਮੇਂ ਤੇ ਹੁਣ ਵੀ ,ਚੰਦ ਪਹਿਲਾਂ ਵੀ ਰਾਤ ਸਮੇਂ ਚੜੵਦਾ ਸੀ ਹੁਣ ਵੀ, ਇਹ ਤਾਂ ਅਸੀਂ ਹੀ ਹਾਂ ਜਿਹੜੇ ਦਿਨੇ ਹੀ ਚੰਦ ਚੜੵਾਉਂਣ ਨੂੰ ਫਿਰਦੇ ਆ,,,,,, ਕਹਿੰਦੇ ਨੇ ਕਿ ਬੱਚਿਆਂ ਦੀਆਂ ਸ਼ਰਾਰਤਾਂ ਮਾਫ਼ ਹੋ ਜਾਂਦੀਆਂ ਪਰ ਕਮੀਨਗੀਆਂ ਨੀ। ਅਸੀਂ ਤਾਂ ਹੁਣ ਕਮੀਨਗੀਆਂ ਤੇ ਉਤਰ ਅਾਏ ਆ, ਅਸੀਂ ਅੰਦਰਲੀ ਜੋਤ ਦਾ ਮੁੱਲ ਭੁੱਲ ਬੈਠੇ ਆ,  ਅਸੀਂ ਤਾਂ ਦੌਲਤਾਂ ਕਾਰਾਂ ਕੋਠੀਆਂ ਨੂੰ ਹੀ ਸਭ ਕੁਝ ਸਮਝ ਲਿਆ, ਕੋਈ ਕਿੰਨਾ ਵੀ ਚੰਗਾ ਤੇ ਗੁਣਵਾਨ ਇਨਸਾਨ ਹੋਵੇ,,,, ਜੇ ਉਹਦੇ ਕੋਲ ਇਹ ਮਾਇਆ ਨਾ ਹੋਵੇ ਤਾਂ ਅਸੀਂ ਉਹਨੂੰ ਤਵੱਜੋ ਈ ਨੀ ਦਿੰਦੇ, ਅਸੀਂ ਕਿਉਂ ਭੁੱਲ ਜਾਂਦੇ ਆ ਕਿ ਸਾਡਾ ਬਾਬਾ ਮਲਿਕ ਭਾਗੋ ਨੂੰ ਛੱਡ ਕੇ ਭਾਈ ਲਾਲੋ ਦੇ ਘਰ ਗਿਆ ਸੀ, ਪਤਾ ਨੀ ਕਿਉਂ ਅਸੀਂ ਨਾਨਕ ਨੂੰ ਤਾਂ ਮੰਨਦੇ ਆ ਪਰ ਨਾਨਕ ਦੀ ਨੀ ਮੰਨਦੇ,,,,,, ਕਾਦਰ ਦੀ ਕੁਦਰਤ ਤੇ ਬਹੁਤ ਵਾਰ ਕੀਤੇ ਆ ਅਸੀਂ, ਰੌਦਿਆ ਉਸਨੂੰ,,, ਪਰ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ,,,, ਹੁਣ ਕੁਦਰਤ ਦਾ ਇੱਕ ਵਾਰ ਵੀ ਸਾਥੋਂ ਝੱਲਿਆ ਨੀ ਗਿਆ,,,, ਅਾਉਣ ਵਾਲਾ ਵਕਤ ਪਤਾ ਨੀ ਆਪਣੀ ਬੁੱਕਲ ਵਿੱਚ ਕੀ ਲਕੋਈ ਬੈਠਾ,,,?  ਦਾਦੀ  ਕਹਿੰਦੀ ਹੁੰਦੀ ਪੁੱਤ ਇਹ ਦੁਨੀਆਂ ਚੰਗੇ ਬੰਦਿਆਂ ਕਰਕੇ ਖੜੵੀ ਆ, ਨਹੀਂ ਤਾਂ ਹੁਣ ਨੂੰ,,,,,,,,,,,,,,   ਬਸ ਮਾਲਕਾ ਉਹਨਾਂ ਚੰਗੇ ਬੰਦਿਆਂ ਦੀ ਚੰਗਿਆਈ ਕਰਕੇ ਹੀ ਦੁਨੀਆਂ ਨੂੰ ਇਸ ਬਿਪਤਾ ਚੋਂ ਕੱਢ ਲੈ,,,,,,  ਗੁਨਾਹ-ਗਾਰ ਆ ਅਸੀਂ ਤੇਰੇ,,,,, ਤੂੰ ਬਖ਼ਸ਼ਣਹਾਰ,,,,,,,,      
                       ਤੇਰੇ
                      ਨਾ-ਸ਼ੁਕਰੇ ਬੱਚੇ
                 ਜਸਵਿੰਦਰ ਚਾਹਲ 
                 9876915035

Leave a Reply

Your email address will not be published. Required fields are marked *

Check Also

खेलकूद से पैदा होती है अनुशासन की भावना: डा. संदीप गोयल

जीएनसी सिरसा में नैशनल स्पोर्ट्स डे पर हुआ आयोजन सिरसा: 29 अगस्त: व्यक्तित्व के सर्वांगीण …