Home updates ਲਾਲਟੈਣ:-ਕਹਾਣੀ

ਲਾਲਟੈਣ:-ਕਹਾਣੀ

2 second read
0
0
25
ਲਾਲਟੈਣ



“ ਤਾਈ ਕੀ ਗੱਲ ਲਾਲਟੈਣ ਚੁੱਕੀ ਆ ਬਿਜਲੀ ਹੈ ਨੀ ”…..?
ਤੜਕੇ ਮੂੰਹ ਨ੍ਹੇਰੇ ਬਿੱਟੂ ਦੀ ਮਾਤਾ ਨੂੰ ਘਰ ਵਿੱਚ ਲਾਲਟੈਣ ਚੁੱਕੀ ਫਿਰਦੀ ਨੂੰ ਜਿੰਦਰ ਨੇ ਪੁੱਛਿਆ। ਜਿੰਦਰ ਕੱਲ੍ਹ ਦੇ ਬਣਾਏ ਪ੍ਰੋਗਰਾਮ ਅਨੁਸਾਰ ਬਿੱਟੂ ਨੂੰ ਸਵੇਰ ਦੀ ਸੈਰ ਤੇ ਲੈ ਜਾਣ ਲਈ ਆਇਆ ਸੀ ।
“ ਨਾ ਪੁੱਤ ਬਿਜਲੀ ਤਾਂ ਹੈਗੀ,ਪਰ ਆਹ ਅੱਗ ਲੱਗੜੇ ਬਿਜਲੀ ਦੇ ਬਿੱਲ ਨੇ ਚਿਰਾਂ ਤੋਂ ਸਾਂਭੀ ਪਈ ਲਾਲਟੈਣ ਫਿਰ ਚੁਕਾਤੀ । ਪਿਛਲੀ ਵਾਰੀ ਪੈਂਤੀ ਸੌ ਭਰ ਕੇ ਆਇਆ ਤੇਰਾ ਤਾਇਆ,ਆਹ ਕੱਲ੍ਹ ਦਾ ਫਿਰ ਚਾਰ ਹਜ਼ਾਰ ਆਇਆ ਪਿਆ । ਬਲਬ ਜਗਾਉਣ ਦੀ ਤਾਂ ਹਿੰਮਤ ਹੀ ਨੀ ਪੈਂਦੀ । ਸਾਡੇ ਕਿਹੜਾ ਮਿੱਲ ਚੱਲਦੀ ਆ । ਸੁੱਖ ਨਾਲ਼ ਚੋਰੀ-ਚਾਰੀ ਕਰਨੀ ਸਾਨੂੰ ਨੀ ਆਉਂਦੀ । ਤੇਰਾ ਤਾਇਆ ਬਿਜਲੀ ਦਫਤਰ ਦੇ ਗੇੜੇ ਮਾਰ ਮਾਰ ਥੱਕ ਗਿਆ ,ਬਈ ਸਾਨੂੰ ਦੱਸੋ ਐਨਾ ਬਿੱਲ ਕਿਉ ਆਉਂਦਾ ? ਓਥੇ ਵੀ ਕੋਈ ਨੀ ਸੁਣਦਾ ,ਅਖੇ ਇਹ ਤਾਂ ਭਰਨਾ ਹੀ ਪਊ । ਹਾਰ ਕੇ ਤੜਕੇ ਡੰਗਰਾਂ ਨੂੰ ਪੱਠੇ-ਦੱਥੇ ਪਾਉਣ ਵੇਲ਼ੇ ਤੇ ਚਾਹ-ਪਾਣੀ ਬਣਾਉਣ ਵੇਲ਼ੇ ਲਾਲਟੈਣ ਨਾਲ਼ ਹੀ ਡੰਗ ਸਾਰ ਲਈਦਾ ।” ਏਨੇ ਨੂੰ ਤਾਈ ਦੇ ਹੱਥ ਵਿੱਚ ਫੜੀ ਲਾਲਟੈਣ ਭੜੱਕਣ ਲੱਗ ਪਈ ਸ਼ਾਇਦ ਤੇਲ ਥੋੜ੍ਹਾ ਸੀ ।

ਰਾਜਦੀਪ ਤੂਰ
9780300247

Leave a Reply

Your email address will not be published. Required fields are marked *

Check Also

खेलकूद से पैदा होती है अनुशासन की भावना: डा. संदीप गोयल

जीएनसी सिरसा में नैशनल स्पोर्ट्स डे पर हुआ आयोजन सिरसा: 29 अगस्त: व्यक्तित्व के सर्वांगीण …