पंजाबी साहित्य को प्रेम करने वाला एक शिक्षक कविता गीत गजल के साथ रहता है उसका स्वभाव और व्यक्तित्व से पंजाबी सभ्याचार झलकता है मधुर गायक भी है काव्यभाव भी कमाल है शांतचित मधुर स्वभाव और खुशदिल जनाब रसदीप को खूबसूरत कलम के लिए शुभकामनाएं ज़िन्दगी ज़िंदाबाद एक नजर उनकी काव्यशैली पर:-
दिल मे काव्य भाव व संगीत रखने वाला एक शिक्षक जनाब रसदीप
ਲੋਕਾਂ ਦਾ ਘਰ ਪੱਟਣ ਵਾਲੇ ਆਪੇ ਪੱਟੇ ਜਾਂਦੇ ਨੇ
ਸ਼ਾਤਿਰ ਬੰਦੇ ਲੋਕਾਂ ਦੇ ਬੁੱਲੀਆਂ ਤੇ ਰੱਟੇ ਜਾਂਦੇ ਨੇ
ਚਾਰ ਕੁ ਦਿਨ ਤਾਂ ਐਸ਼ਪ੍ਰਸਤੀ,ਧੋਖੇ,ਚਾਲਾਂ ਹੋ ਸਕਦੇ
ਅੰਤ ਸਮੇਂ ਨੂੰ ਖੁਸ਼ੀਆਂ – ਖੇੜੇ ਵਿੱਚੇ ਹੀ ਅੱਟੇ ਜਾਂਦੇ ਨੇ
ਹੀਰੇ ਦਾ ਮੁੱਲ ਹੀਰੇ ਜਿਨ੍ਹਾਂ ਜਿੱਥੇ ਮਰਜ਼ੀ ਬੇਚ ਲਵੋ
ਚੁਸਤ – ਚਲਾਕੀ ਦੇ ਤਾਂ ਫਿਰ ਹੂਰੇ ਹੀ ਬੱਟੇ ਜਾਂਦੇ ਨੇ
ਜਿਨ੍ਹਾਂ ਚਿਰ ਘਰ ਬਰਕਤ ਹੋਵੇ ਧਰ ਧਰ ਭੁੱਲਦੇ ਵੇਖੇ ਮੈਂ
ਮਾੜੇ ਸਮੇਂ ਵਿੱਚ ਨੂਨ-ਦਾਨੀ ਦੇ ਖਾਣੇ ਵੀ ਚੱਟੇ ਜਾਂਦੇ ਨੇ
ਲੋਕਾਂ ਨੂੰ ਸਮਝਾਉਂਦਾ ਫਿਰਦਾ ਆਪ ਮਨਾਂ ਤੂੰ ਮੰਨਦਾ ਨੀ
ਅਮਲ ਕਰਨ ਦੇ ਨਾਲ ਆਲਮਾਂ ਸਤਗੁਣ ਖੱਟੇ ਜਾਂਦੇ ਨੇ
*********************
ਇਲਮ ਕਦੇ ਜ਼ਾਇਆ ਨੀ ਜਾਂਦਾ
ਇਲਮ ਬਾਜ਼ ਛਾਇਆ ਨੀ ਜਾਂਦਾ
ਖਾਲੀ ਹੱਥ ਤੇ ਬਿਨਾਂ ਹੌਂਸਲੇ
ਰਣਭੂਮੀ ਆਇਆ ਨੀ ਜਾਂਦਾ
ਸੁਰ ਤਾਲ ਤੇ ਭਾਵ ਜਰੂਰੀ
ਲ਼ੈਚੀ ਚੱਬ ਗਾਇਆ ਨੀ ਜਾਂਦਾ
ਘਰੋਂ ਆਜ਼ਾਦੀ ,ਬੂਰੀ ਸੰਗਤੀ
ਬਿਨਾਂ ਨਸ਼ਾ ਖਾਇਆ ਨੀ ਜਾਂਦਾ
ਮੰਗਲਸੂਤਰ ,ਸ਼ਗਣਾ ਦਾ ਚੂੜਾ
ਭਾਗਾਂ ਬਿਨ ਪਾਇਆ ਨੀ ਜਾਂਦਾ
ਦਿਲ ਮਰਜਾਣਾ ਮਰਜ਼ੀ ਕਰਦਾ
ਸੋਚ ਸਮਝ ਲਾਇਆ ਨੀ ਜਾਂਦਾ
ਸਾਰੀ ਦੁਨੀਆਂ ਜੇਤੂ ਕਰ ਲਈ
ਆਪਣਾ ਮਨ ਢਾਇਆ ਨੀ ਜਾਂਦਾ
**********************
ਭੈਣੇ ਭੈਣੇ ਇਹ ਕੀ ਬੋਲੇ ?
ਕੰਨਾਂ ਵਿੱਚ ਪਤਾਸੇ ਘੋਲੇ ,
ਲੱਗਦਾ ਖਾਂਦੀ ਬਿਸਕੁਟ ਪੋਲੇ ,
ਆ ਜਾ ਬੈਠ ਵੇਖੀਏ ਓਹਲੇ ।
– ਵੀਰੇ ਇਹ ਤਾਂ ਕੋਇਲ ਆ ।
ਭੈਣੇ ਇਹ ਕੀ ਰੰਗ ਬਿਰੰਗਾ ?
ਕਿੰਨਾਂ ਸੋਹਣਾ ਕਿੰਨਾਂ ਚੰਗਾ ,
ਇਹਨੇ ਕਿੱਦਾਂ ਖੰਬ ਖ਼ਿਲਾਰੇ,
ਬੱਦਲਾਂ ਨੂੰ ਇਹ ਹਾਕਾਂ ਮਾਰੇ।
– ਵੀਰੇ ਇਹ ਤਾਂ ਮੋਰ ਆ ।
ਭੈਣੇ ਇਹ ਕੀ ਪਾਣੀ ਨੇੜੇ ?
ਚੀਂ ਚੀਂ ਕਰਦੀ ਖਾਂਦੀ ਗੇੜੇ ,
ਆਜਾ ਇਹਨੂੰ ਦਾਣੇ ਪਾਈਏ,
ਇਹਦੀ ਭੁੱਖ ਪਿਆਸ ਮਿਟਾਈਏ।
– ਵੀਰੇ ਇਹ ਤਾਂ ਚਿੜੀ ਆ
– ਰਸਦੀਪ ਸਿੰਘ
ETT Teacher
Smart GPS Kothe Inder Singh
(Bathinda ) PUNJAB


