ਇਹ ਸਦੀ ਵੀ ਤੇਰੇ ਨਾਉਂ ( Caliber pubcations patiyala Mob 98154-48958 ) पंजाबी की एक किताब इन दिनों पाठकों की पहली पसंद बनी हुई है लेखिका ਛਿੰਦਰ ਕੌਰ ਸਿਰਸਾ की कलम वसे निकले शब्द और उनके अर्थ गहरे अहसास से परिचित करवाते है छोटी छोटी कविताओं में हर इंसान के भाव छुपे है पढ़ कर ऐसा लगता है जैसे उसकी ही आत्मकथा है गौर करे तो जीवन रंगों का ही सुमेल है लेकिन वर्तमान दौर में बहुत कम रंग जीवन मे उभर पाते है शायद तभी तो हर इंसान संगीत गीत कहानियों व कविताओं में आपने छुपे अहसास को खोजता है इसिलए हर किसी का कोई न कोई काव्य या संगीत पहलू होता है कवि की कल्पना सच्चाई लगने लगती है आओ इस किताब के कुछ शब्दों के दर्पण में आपने गुम हुए भाव और श्रद्धा को ढूढे ताकि लेखिका की काव्य शैली इबादत हो जाये
ਇਹ ਸਦੀ ਵੀ ਤੇਰੇ ਨਾਉਂ:-ਛਿੰਦਰ ਕੌਰ ਸਿਰਸਾ
आमीन…..shaad
ਬੀਤੇ ਵੇਲਿਆਂ ਦਾ ਖ਼ਵਾਬ.
ਉਦੋਂ ਨਾਆਇਉਂ ਲੈਕੇ ਗੁਲਾਬ
ਜਦੋਂ ਗੁਲਾਬ ਸਾਂ
ਤੇਰੀ ਤਸਵੀਰ ਨੂੰ
ਤੇਰੇ ਨਾਲੋਂ ਵੱਧ
ਨਿਹਾਰਦੀ
ਜ਼ਿੰਦਗੀ ਦੇ ਜਸ਼ਨ ‘ਚ
ਡੁੱਬਿਆ ਸ਼ਬਾਬ ਸਾਂ ।
ਦੋ ਰੁੱਤਾਂ ਦੇ ਰੂਪ ਦਾ ਮੇਲ ਸੀ ਚਿਹਰਾ
ਨਿਰਾ ਪੂਰਾ ਨੂਰ ਦਾ
ਸ਼ਹਿਰ ਸੀ ਚਿਹਰਾ।
ਤੇਰੇ ਇੱਕੋ ਰੰਗ ਰੰਗੀ
ਰਾੰਗਲੀ
ਸੀ ਜ਼ਿੰਦਗੀ।
ਹੁਣ ਚਿਹਰਾ ਬੁੱਝਿਆ
ਤੇ ਨਹੀਂ ਪਰ ਮਘ੍ਹਦਾ
ਵੀ ਨਹੀਂ।
ਇਸ਼ਕ ਜਨੂੰਨੀ ਸੀ
ਹਿਜਰ ਨਸੀਬੀਂ ਸੀ
ਨਾ ਤੂੰ ਮਿਲਿਉੰ
ਨਾ ਭੁੱਲਿਉਂ
ਨਾ ਖ਼ਿਆਲੋਂ
ਹੀਂ ਨਿਕਲਿਉਂ।
ਕਿੰਨੀਆਂ ਚੀਜ਼ਾਂ ਬਿਨਾਂ ਹੀ
ਗੁਜ਼ਾਰਾ ਕਰ ਲਿਆ
ਤੇਰੇ ਵੀ ਚੇਤਿਆਂ ਵਿੱਚ
ਤੇ ਹੋਵੇਗਾ ਕਿ
ਬੀਤੇ ਵੇਲਿਆਂ ਦਾ ਖ਼ਵਾਬ ਸਾਂ
ਉਦੋਂ ਨਾ ਆਇਉਂ ਲੈਕੇ ਗੁਲਾਬ
ਜਦੋਂ ਗੁਲਾਬ ਸਾਂ।
ਇਬਾਦਤਾਂ
ਵਿਖਾਵੇ ਦੀਆਂ ਇਬਾਦਤਾਂ
ਨਾ ਹੋਈਆਂ ।
ਸਾਥੋਂ ਸਿਆਸਤਾਂ
ਨਾ ਹੋਈਆਂ ।
ਮੁੱਢਲੇ ਦਿਨਾਂ ਦੇ ਨਤੀਜੇ ਨੇ
ਇਹ ਜੋ ਵਿਛੋੜੇ ਨਾਲ
ਮੁਲਾਕਾਤਾਂ ਹੋਈਆਂ।
ਇਕ ਵਾਰ ਦੇ ਦਿਦਾਰ ਨਾਲ
ਕਈ ਕਈ ਡੰਗ ਟਪਾਏ
ਬਹੂਤੇ ਵਕਤ ਅਸਾਂ
ਖਿਆਲਾਂ ‘ਚ ਲੰਘਾਏ।
ਉਹਦੀ ਸਾਧਣਾਂ ਤੋਂ ਬਿਨਾਂ
ਹੋਰ ਕੋਈ ਨਾ ਉੱਚਾਰਨ ਆਏ।
ਇਸ਼ਕ ਜ਼ਖਮਾਂ ਚੋਂ ਜ਼ਖ਼ਮ
ਉਤੋਂ ਨਮਕ।
ਸਭ ਤੋਂ ਵੱਧ ਗਾਹਿਆ ਗਿਆ
ਇਹ ਰਾਹ।
ਸਾਥੋਂ ਵੀ ਪੈੜਾਂ ਨੱਪੀਆਂ ਗਈਆਂ।
ਇਹ ਉਹ ਅੱਗ ਜੋ ਜਿਸਮ
ਹੀ ਨਹੀਂ ਸਾਇਆ ਵੀ ਸਾੜ ਘੱਤੇ।
ਭਲਾ ਹੁੰਦਾ ਜੇ ਸ਼ੁਰੁਆਤੀ ਦਿਨਾਂ ਚ
ਕੋਈ ਸਮਝਾਅ ਜਾਂਦਾ।
ਦੰਦ ਕਥਾਵਾਂ
ਸਮੇਂ ਦੀਆਂ ਪਲੀਆਂ ਪੀੜਾਂ
ਦੰਦ ਕਥਾਵਾਂ ਹੋਣ ਗੀਆਂ
ਬੇਜਾਨ ਪੱਥਰਾਂ’ਚੋਂ
ਇੱਕੋ ਨਾਂ ਦੀਆਂ ਅਵਾਜ਼ਾਂ
ਆਉਣਗੀਆਂ।
ਰੰਗ ਬਦਲਣ ਦੀਆਂ
ਨਿਪੁੰਨ ਕਲਾਵਾਂ ਦਾ ਉਹ ਮਾਹਿਰ।
ਮਨ ਵੇਦਨ ਭਰਿਆ ਆਂਗਣ
ਵੇਦਨ ਸਖੀਆਂ ਹੋਣ ਗੀਆਂ।
ਮਨ’ਤੇ ਪਹਿਰੇ ,ਤਨ ‘ਤੇ ਭਬੂਤੀ
ਛਾਵਾਂ ਜੋਗਣਾਂ ਹੋਣ ਗਿਆਂ।
ਸਮਰਿਤੀਆਂ ਦੇ ਹੱਥੋਂ ਹੱਥ ਛੁੜਾ ਕੇ
ਅੰਦਰਲੀ ਖ਼ਾਨਾਬਦੋਸ਼ਈ
ਠਹਿਰਾਉ ਮੰਗੇ
ਕਿਸੇ ਵੇਲੇ ਤੇ ਸਾਡੀਆਂ ਵੀ
ਨੀਂਦਰਾਂ ਬਹਾਲ ਹੋਣਗੀਆਂ।
ਨਾ ਗ਼ਮਾਂ ਤੋਂ ਨਿਜਾਤ ਮੰਗੀ
ਨਾ ਵਿੱਛੜਿਆਂ ਦੇ ਸਾਥ।
ਕੱਲਿਆਂ ਨੂੰ ਕਾਇਨਾਤ ਦੀਆਂ
ਸੌਗਾਤਾਂ ਕਿੰਨਾ ਚਿਰ ਰਾਸ
ਆਉਣਗੀਆਂ?
ਜਿਉਣ ਜੋਗਿਆ
ਅੰਬਰ ਦੀ ਹਿੱਕ ‘ਤੇ
ਟੁੱਟੇ ਤਾਰਿਆਂ ਦੀ
ਗਾਥਾ ਲਿਖਣ ਵਾਲਿਆ
ਮੇਰੇ ਦਿਲ ਦੀ
ਵੇਦਨਾ ਤਕ ਵੀ
ਕਦੀ ਤੇਰੀ ਕਲਮ ਦੀ
ਪਹੁੰਚ ਹੋਵੇ।
ਬੜੇ ਡੂੰਘੇ ਤੇ ਸੱਚੇ ਸੁੱਚੇ
ਸ਼ਬਦਾਂ ਦੀ ਚੰਗੇਰ
ਮਿਲੇਗੀ ਏਥੋਂਂ
ਤੈਨੂੰ ਆਪਣੀ ਕਵਿਤਾ
ਸਵਾਰਣ ਲਈ।
ਤੇ ਅਸਮਾਨੀ ਉਡਦੇ ਇਹ
ਪੰਛੀ
ਜੋ ਚੋਗ ਚੁਗਣੀ ਭੁੱਲ
ਜਾਂਦੇ ਨੇ
ਮੇਰੀਆਂ ਸਿਸਕੀਆਂ
ਸੁਣ ਕੇ
ਤੇ ਇਹ ਤਾਰੇ
ਜਿਨ੍ਹਾਂ ਸੰਗ ਮੈਂ ਗੀਟੇ ਖੇਡੇ
ਮੱਸਿਆ ਦੀ ਕਾਲੀ ਬੋਲੀ
ਰਾਤੇ
ਇਹ ਖਾਸੇ ਮਦਦਗਾਰ
ਸਾਬਿਤ ਹੋਣਗੇ
ਤੇਰੀ ਕਵਿਤਾ ਨੂੰ ਸਦੀਆਂ
ਤਕ ਜਿਉਂਦੀ ਰੱਖਣ ਲਈ
ਪਤਾ ਨਹੀਂ ਕਿੰਨੀਆਂ
ਬਿਰਹਣਾਂ ਦੀਆਂ
ਹੂਕਾਂ ਸਾੰਭ੍ਹੀ ਬੈਠੇ ਨੇ
ਆਪਣੇ ਅੰਦਰ
ਜਿਉਣ ਜੋਗਿਆ।


