——————————————————-
क़ाफ़िया :- आ , रदीफ़ :- देता है
रोटी का मसला क्या क्या बना देता है।
बेबस भूखा सभी रिश्ते भुला देता है।।
ख़ुदगर्ज़ ज़माने में चलन ऐसा हो रहा,
लूटकर ख़ुद अपनों को फँसा देता है।।
रोज़ी रोटी की तलाश में आजकल,
बेगाना नहीं अपना ही दग़ा देता है ।।
जिसको रूठना नहीं आता जहाँ में ,
वो भी मनाने वाले ही गँवा देता है।
जो जानता हो मनाने का फ़न प्यारे,
वोह ही ग़म में डुबे को हँसा देता है।
बहुत आसां है सोऐ हुऐ को जगाना,
लूटने वाला तो जगे को सुला देता है।
है इश्क़ बहुत ही ज़ालिम ‘ सिन्धरा’
तार दे पानी में , थल में डुबा देता है।।
गुरप्रीत सिन्धरा
——————————————————————————
मैं लौटकर आऊँगा यार, इंतज़ार करना
लाऊँगा फिर नई बहार, इंतज़ार करना।
ग़म के बादल में कब तक छुपेगा ख़ुशी का चाँद
होगा कभी-न-कभी दीदार, इंतज़ार करना।
माना बेक़रारियाँ बहुत हैं सफ़रे-प्यार में
इन्हीं में से मिलेगा क़रार, इंतज़ार करना।
दिल की सदा तुम दिल तक पहुँचने तो दो
फिर होगा मौसम ख़ुशगवार, इंतज़ार करना।
दिल के खेल होते शतरंज की बिसात नहीं
जीत का मज़ा देगी हार, इंतज़ार करना।
दिलदार लोगों की कोशिशें ‘विर्क’ रंग लाएगी
चारों तरफ़ फैलेगा प्यार, इंतज़ार करना।
DIBAGH VIRK
—————————————————————————-
ਮੂਕ ਸੰਵਾਦ
ਜਸ਼ਨ ਦਾ ਮੌਕਾ ਹੈ
ਡੀ. ਜੇ. ਪਾ ਰਿਹੈ ਖੌਰੂ…
ਸਰਦਾਰਾਂ ਦਾ ਛੋਟਾ
‘ਬੇਟਾ’
ਲੁਟਾ ਰਿਹੈ ਨੋਟ
ਧੜਾ ਧੜ
ਤੇ
ਸਰਦਾਰਾਂ ਦੀਆਂ ਲੱਤਾਂ
ਨਾਲ ਖਹਿੰਦਾ ਹੋਇਆ
ਬੂਟਾਂ ਤੋਂ ਉਂਗਲਾਂ ਬਚਾਉਂਦਾ
ਚੁੱਗ ਰਿਹੈ ਨੋਟ
ਡੀ. ਜੇ. ਵਾਲਿਆਂ ਨਾਲ ਆਇਆ
ਮਜ਼ਦੂਰਾਂ ਦਾ ਛੋਟਾ
‘ਮੁੰਡਾ’
ਅਚਾਨਕ !
ਦੋਹਾਂ ਦੀਆਂ ਅੱਖਾਂ
ਮਿਲਦੀਆਂ ਨੇ…
ਇਕ ਮੂਕ ਸੰਵਾਦ
ਵਾਪਰਦੈ
ਦੋਹਾਂ ਦਰਮਿਆਨ…
ਛੋਟੇ ਜਿਹੇ ਅੰਤਰਾਲ
‘ਚ ਵਾਪਰੇ
ਇਸ ਸੰਵਾਦ
ਦੇ
ਬਹੁਤ ਗਹਿਰੇ ਨੇ
ਅਰਥ
ਬੜਾ ਹੀ ਮਹੱਤਵਪੂਰਨ ਹੈ
ਸੰਵਾਦ ‘ਚੋਂ
ਉਪਜਿਆ ਸਵਾਲ
ਤੇ ਇਹ ਸਵਾਲ
ਖੜ੍ਹਾ ਹੀ ਰਹੇਗਾ
ਜਦ ਤੱਕ
ਮਿੱਟ ਨੀ ਜਾਂਦਾ
ਡੋਂਗੇ ਤੇ ਠੂਠੇ
ਵਿੱਚਲਾ ਅੰਤਰ ।।
….ਪ੍ਰਭਜੋਤ ‘ਸੋਹੀ’
——————————————————————————–
ਬੜਾ ਹੀ ਖੂਬਸੂਰਤ’
ਮਦਹੋਸ਼ ਜਿਹਾ ਹਾਂ,
ਸੁਬ੍ਹਾ-ਸ਼ਾਮ, ਦਿਨ-ਰਾਤ..
ਤੇਰੇ ਖਿਆਲਾਂ ਦਾ ਮੇਰੇ ਧਿਆਨ ਨੂੰ ਮਹਿਕਾਉਣਾ,
ਬੜਾ ਹੀ ਖੂਬਸੂਰਤ ਹੈ।
ਮੇਰੇ ਇਜ਼ਹਾਰ ਕਰਨ ਦੀ ਕੋਸ਼ਿਸ਼ ਦਾ ਅਸਫਲ ਰਹਿਣਾ..
ਤੇ ਤੇਰਾ, ਮੇਰੀ ਹੀ ਗੱਲ ਮੈਨੂੰ ਸਮਝਾਉਣਾ,
ਬੜਾ ਹੀ ਖੂਬਸੂਰਤ ਹੈ।
ਹਾਂ-ਨਾਂ, ਸਹੀ-ਗਲਤ, ਨੇੜੇ-ਦੂਰ
ਪਤਾ ਨਹੀਂ, ਕਿੱਥੇ ਨੇ ਇਹ ਸ਼ਬਦ..
ਤੇਰਾ ਮੈਨੂੰ ਤੇ ਮੇਰਾ ਤੈਨੂੰ, ਏਦਾਂ ਚਾਹੁਣਾ,
ਬੜਾ ਹੀ ਖੂਬਸੂਰਤ ਹੈ।
ਆਪ-ਮੁਹਾਰਾ ਹੀ ਹੋ ਜਾਵੇ
ਜ਼ਿਕਰ ਤੇਰਾ ਹਰ ਥਾਂ..
ਤੇਰਾ ਹਰ ਗੱਲ ਨਾਲ ਹੀ ਜੁੜਿਆ ਹੋਣਾ,
ਬੜਾ ਹੀ ਖੂਬਸੂਰਤ ਹੈ।
…ਸੁਖਚੈਨ
——————————————————————
ਰੇਤ
*
ਮੈਂ ਰੇਤ ਹਾਂ!
ਪਰ ਤੇਰੀ ਬੁੱਕ ਦੇ ਪਿੰਜਰੇ’ ਚ
ਕੈਦ ਨਹੀਂ ਹੋ ਸਕਦੀ…..
.
ਥੋੜ੍ਹੀ – ਥੋੜ੍ਹੀ ਕਰਕੇ
ਤੇਰੇ ਮੁੱਠ ਚੋਂ ਕਿਰ ਜਾਣ ਦੀ
ਹਿੰਮਤ ਰੱਖਦੀ ਹਾਂ….
ਸਮੁੰਦਰ ਦੇ ਸੰਗ ਰਹਿੰਦੀ ਹਾਂ
ੳੁਸਦੇ ਅਥਾਹ ਪਿਆਰ ‘ਚ
ਗੜੁੱਚ ….
ਤੂੰ ਮੁਹਾਵਰਿਆਂ ‘ਚ ਮੇਰਾ ਪਹਾੜ
ਬਣਾਉਂਦਾ ਹੈ..
ਤੇ ਹੱਸਦਾ ਹੈਂ
ਕਿ ਰੇਤ ਦਾ ਵਜੂਦ ਨਹੀਂ…..
ਮੇੈਨੂੰ ਤੇਰੇ ਤੇ
ਤਰਸ ਆਉਂਦਾ ਹੈ..
ਨਦੀਆਂ ਦੀਅਾਂ ਲਹਿਰਾਂ ਨਾਲ ਜੂਝਦੀ ਹਾਂ……
ਹਨੇਰੀ ਨਾਲ ਕਣ- ਕਣ ਹੋ ਕੇ
ਆਪਣੇ ਆਪ ਨੂੰ ਤੋੜਕੇ ਵੀ
ਖੁਸ਼ੀ ਮਹਿਸੂਸ ਕਰਦੀ ਹਾਂ…..
ਮੈਂ ਆਜ਼ਾਦ ਹਾਂ
ਮੈਂ ਤੇਰੀ ਹਥੇਲੀ ਤੇ ਨਹੀਂ
ਠਹਿਰ ਸਕਦੀ…
ਮੈਂ ਤਾਂ ਤੇਰੇ ਘਰ ਦੀਆਂ
ਨੀਹਾਂ’ਚ ਵੱਸਦੀ ਹਾਂ
ਤੇਰੇ ਘਰ ਦੀ ਛੱਤ’ਚ ਵਾਸ ਹੈ ਮੇਰਾ….
ਮੈਂ ……
ਮਹਿਜ਼ ਰੇਤ ਨਹੀਂ
ਮੇਰੀ ਹੋਂਦ ਨੂੰ ਪਛਾਣ…..
Ripu daman Sharma
—————————————————————–
ਕਵਿਤਾ ਦਾ ਦੇਸ਼
ਮੈਂ ਕਹਾਣੀਆਂ , ਨਾਵਲਾਂ ਜਿਹੇ
ਲੋਕਾਂ ਵਿਚ
ਵਿਚਰਦਾ ਹਾਂ
ਕਵਿਤਾ ਭਾਲਦਾ ਹਾਂ
ਪਰ
ਮੇਰਾ ਰਸਤਾ ਰੋਕ ਲੈਂਦੀਆਂ ਨੇ
ਮਸ਼ੀਨਾਂ
ਜਿਨ੍ਹਾਂ ਨੂੰ ਨਹੀਂ ਦਰਦ ਸੁੱਕਦੇ ਫੁੱਲਾਂ ਦਾ
ਤੇ ਨਾ ਹੀ ਦੁੱਧ ਲਈ ਸਿਕਦੇ ਬੁੱਲ੍ਹਾ ਦਾ
ਨਹੀਂ ਪਤਾ ਸੁਪਨੇ ਕੀਕਣ ਮਰ ਜਾਣਗੇ
ਕੋਮਲ ਫੁੱਲ ਕੀਕਣ ਮਿੱਟੀ ‘ਚ ਰੁਲ ਜਾਣਗੇ
ਪ੍ਰੇਮ ਦੇ ਪੰਛੀ ਕਿਧਰ ਉੱਡ ਜਾਣਗੇ
ਉਹ ਕਦੋਂ ਫੇਰ ਪੀਹੂ ਪੀਹੂ ਗਾਣਗੇ
ਪਤਾ ਹੈ ਤਾਂ ਬਸ ਇਸ
ਜ਼ਰਬ ਤਕਸੀਮ ਦਾ
ਜ਼ਹਿਰ ਦਾ ਬੀਅ ਕਿੱਥੇ ਕਿੱਥੇ ਸੁੱਟਣਾ ਹੈ
ਮੁਹੱਬਤ ਦਾ ਬੂਟਾ ਕਿਥੋਂ ਕਿਥੋਂ ਪੁੱਟਣਾ ਹੈ
ਕਿਹੜਾ ਚਿੱਕੜ ਕਿਸ ਦੇ ਸਿਰ ਸੁੱਟਣਾ ਹੈ
ਕਿਸ ਨੂੰ ਸੁੱਟਣਾ ਤੇ ਕਿਸਨੂੰ ਚੁੱਕਣਾ ਹੈ
ਪਰ ਮੇਰਾ ਇਹਨਾਂ ਮਸ਼ੀਨਾਂ ਦੀ
ਕਿਚ ਕਿਚ ਵਿਚ
ਦਮ ਘੁੱਟਣ ਲਗਦਾ ਹੈ
ਮੇਰੇ ਅੰਦਰੋਂ ਕਵੀ
ਕਦਮ ਪੁੱਟਣ ਲਗਦਾ ਹੈ
ਮੈਂ ਕਹਾਣੀਆਂ , ਨਾਵਲਾਂ ਜਿਹੇ
ਲੋਕਾਂ ਦੇ ਦੇਸ਼ ਜਾਂਦਾ ਹਾਂ
ਖੁਦ ਨੂੰ
ਕਵਿਤਾ ਨਾਲ ਪਰਨਾਂਦਾ ਹਾਂ
ਸੁਰਜੀਤ ਸਿੰਘ ਸਿਰੜੀ



charu bhasin kalra
May 24, 2020 at 4:47 pm
Gr8 compositions of all poets
charu bhasin kalra
May 24, 2020 at 4:47 pm
Gr8 compositions of all poets