ਦੀਨਾਨਗਰ, 26 ਮਾਰਚ (ਸੰਜੀਵ ):-ਐਸ ਐਸ ਐਮ ਕਾਲਜ, ਦੀਨਾਨਗਰ ਵਿਖੇ ਪ੍ਰਿੰਸੀਪਲ ਡਾ. ਆਰ.ਕੇ. ਤੁਲੀ ਜੀ ਦੀ ਪ੍ਰਧਾਨਗੀ ਹੇਠ ਪੋਸਟ ਗ੍ਰੈਜੂਏਟ ਹਿੰਦੀ ਵਿਭਾਗ ਵੱਲੋਂ “ਹਿੰਦੀ ਭਾਸ਼ਾ ਅਤੇ ਦੇਵਨਾਗਰੀ ਲਿਪੀ” ਵਿਸ਼ੇ ‘ਤੇ ਵਿਸਤ੍ਰਿਤ ਭਾਸ਼ਣ ਦਾ ਆਯੋਜਨ ਕੀਤਾ ਗਿਆ,

ਜਿਸ ਵਿੱਚ ਡਾ: ਪ੍ਰੀਤੀ ਸਿੰਘ (ਸਹਾਇਕ ਪ੍ਰੋਫੈਸਰ, ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ, ਧਰਮਸ਼ਾਲਾ, ਹਿਮਾਚਲ ਪ੍ਰਦੇਸ਼) ਮੁੱਖ ਬੁਲਾਰੇ ਵਜੋਂ ਹਾਜ਼ਰ ਹੋਏ ਅਤੇ ਡਾ: ਨਰੇਸ਼ ਕੁਮਾਰ, ਪੰਜਾਬੀ ਵਿਭਾਗ, ਕੇਂਦਰੀ ਹਿਮਾਚਲ ਪ੍ਰਦੇਸ਼, ਯੂਨੀਵਰਸਿਟੀ, ਧਰਮਸ਼ਾਲਾ, ਹਿਮਾਚਲ ਪ੍ਰਦੇਸ਼) ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਸਭ ਤੋਂ ਪਹਿਲਾਂ ਪ੍ਰਿੰ. ਡਾ: ਆਰ ਕੇ ਤੁਲੀ ਨੇ ਰਸਮੀ ਤੌਰ ‘ਤੇ ਦੋਵਾਂ ਬੁਲਾਰਿਆਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਸਾਹਿਤਕ ਯੋਗਦਾਨ ਤੋਂ ਜਾਣੂ ਕਰਵਾਇਆ। ਹਿੰਦੀ ਵਿਭਾਗ ਦੇ ਮੁਖੀ ਪ੍ਰੋ.ਕੰਵਲਜੀਤ ਕੌਰ ਨੇ ਦੇਵਨਾਗਰੀ ਲਿਪੀ ਦੇ ਇਤਿਹਾਸ ਅਤੇ ਇਸ ਦੇ ਵਿਆਕਰਨਿਕ ਰੂਪ ਅਤੇ ਭਾਸ਼ਾ ਵਿੱਚ ਲਿਪੀ ਦੀ ਵਰਤੋਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਡਾ: ਪ੍ਰੀਤੀ ਸਿੰਘ ਨੇ ਮਹਾਰਿਸ਼ੀ ਪ੍ਰਾਗਿਣੀ , ਮਹਾਰਿਸ਼ੀ ਕਾਤਯਾਨ, ਮਹਾਰਿਸ਼ੀ ਪਤੰਜਲੀ, ਆਚਾਰੀਆ ਹੇਮਚੰਦਰ , ਗੀਅਰਸਨ, ਵੈਦਿਕ, ਧਰਮ ਨਿਰਪੱਖ ਸੰਸਕ੍ਰਿਤ, ਮੱਧਕਾਲੀਨ ਭਾਰਤੀ ਆਰੀਆ ਭਾਸ਼ਾਵਾਂ ਦੇ ਨਾਲ-ਨਾਲ ਚਿੱਤਰ ਲਿਪੀ, ਧੁਨੀ ਲਿਪੀ, ਖਰੋਸਠੀ ਲਿਪੀ, ਸ਼ਾਰਦਾ ਲਿਪੀ, ਕੋਟਿਲ ਲਿਪੀ ਸਿੰਧੂ ਘਾਟੀ ਲਿਪੀ, ਗੁਪਤ ਲਿਪੀ ਆਦਿ ਦੀਆਂ ਉਦਾਹਰਣਾਂ ਬਾਰੇ ਵਿਸਥਾਰ ਨਾਲ ਚਰਚਾ ਕਰਕੇ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕੀਤਾ | ਡਾ: ਨਰੇਸ਼ ਕੁਮਾਰ ਨੇ ਕਿਹਾ ਕਿ ਆਪਣੀ ਜੀਵਨ ਸ਼ੈਲੀ ਨੂੰ ਵਧੀਆ ਅਤੇ ਸੰਗਠਿਤ ਬਣਾਉਣ ਲਈ ਸਾਹਿਤ ਨਾਲ ਜੁੜਨਾ ਬਹੁਤ ਜ਼ਰੂਰੀ ਹੈ |

ਪ੍ਰੋ. ਸੁਬੀਰ ਰਗਬੋਤਰਾ ਨੇ ਮੰਚ ਸੰਚਾਲਨ ਕੀਤਾ ਅਤੇ ਹਿੰਦੀ ਭਾਸ਼ਾ ਦੀ ਉਤਪਤੀ ਅਤੇ ਵਿਕਾਸ ਬਾਰੇ ਜਾਣੂ ਕਰਵਾਇਆ ਅਤੇ ਹਿੰਦੀ ਸਾਹਿਤ ਦਾ ਅਧਿਐਨ ਕਰਨ ਲਈ ਪ੍ਰੇਰਿਆ। ਅੰਤ ਵਿੱਚ ਪ੍ਰਿੰਸੀਪਲ ਸਾਹਿਬ ਨੇ ਮੁੱਖ ਬੁਲਾਰੇ ਅਤੇ ਵਿਸ਼ੇਸ਼ ਬੁਲਾਰੇ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਡਾ: ਹਰਿੰਦਰ ਕੌਰ, ਪ੍ਰੋ: ਅਮਨਜੀਤ ਕੌਰ, ਪ੍ਰੋ: ਨਵਿਤਾ, ਪ੍ਰੋ: ਪ੍ਰਬੋਧ ਗਰੋਵਰ, ਪ੍ਰੋ: ਸੋਨੂੰ ਮੰਗੋਤਰਾ, ਪ੍ਰੋ: ਮਨਜੀਤ ਕੁਮਾਰੀ, ਪ੍ਰੋ: ਰਮਨਜੀਤ ਕੌਰ, ਪ੍ਰੋ ਸੁਸ਼ਮਾ ਹਾਜ਼ਰ ਸਨ

