Home News Point ਸਵਪਨ ਫਾਊਂਡੇਸ਼ਨ, ਪਟਿਆਲਾ ਤੇ ਪੰਜਾਬ ਕਲਾ ਪਰਿਸ਼ਦ ਵੱਲੋਂ ਅੱਜ ਉੱਘੇ ਕਵੀ ਤੇ ਕਥਾਕਾਰ ਰਾਮ ਕੁਮਾਰ ਤਿਵਾੜੀ ਨਾਲ ਰੂ-ਬਰੂ ਕਰਵਾਇਆ ਗਿਆ।

ਸਵਪਨ ਫਾਊਂਡੇਸ਼ਨ, ਪਟਿਆਲਾ ਤੇ ਪੰਜਾਬ ਕਲਾ ਪਰਿਸ਼ਦ ਵੱਲੋਂ ਅੱਜ ਉੱਘੇ ਕਵੀ ਤੇ ਕਥਾਕਾਰ ਰਾਮ ਕੁਮਾਰ ਤਿਵਾੜੀ ਨਾਲ ਰੂ-ਬਰੂ ਕਰਵਾਇਆ ਗਿਆ।

2 second read
0
0
124

 

ਸਵਪਨ ਫਾਊਂਡੇਸ਼ਨ, ਪਟਿਆਲਾ ਤੇ ਪੰਜਾਬ ਕਲਾ ਪਰਿਸ਼ਦ ਵੱਲੋਂ ਅੱਜ ਉੱਘੇ ਕਵੀ ਤੇ ਕਥਾਕਾਰ ਰਾਮ ਕੁਮਾਰ ਤਿਵਾੜੀ ਨਾਲ ਰੂ-ਬਰੂ ਕਰਵਾਇਆ ਗਿਆ। ਸਭ ਤੋਂ ਪਹਿਲਾਂ ਸਮਾਗਮ ਦੇ ਕੋਆਰਡੀਨੇਟਰ ਸੰਦੀਪ ਜਸਵਾਲ ਨੇ ਸਾਰੇ ਆਏ ਮਹਿਮਾਨਂ ਦਾ ਸੁਆਗਤ ਕੀਤਾ। ਇਸ ਤੋਂ ਬਾਅਦ ਰਾਮ ਕੁਮਾਰ ਤਿਵਾੜੀ ਹੋਰਾਂ ਨੇ ਆਪਣੀਆਂ ਕਵਿਤਾਵਾਂ: ਰੋਤੇ ਹੁਏ ਬਾਬਾ ਭਾਰਤੀ…, ਇਸ ਪ੍ਰਥਵੀ ਪਰ.., ਰੰਗੋਂ ਕੀ ਸਚਾਈਆਂ, ਇਤਨਾ ਨਸ਼ਾ ਤੋ…ਲੂ ਸੇ ਮਰਨੇ ਵਾਲੌਂ ਕੋ ਸਵਰਗ ਨਹੀਂ ਮਿਲਤਾ ਆਦਿ ਕਵਿਤਾਵਾਂ ਦਾ ਪਾਠ ਕੀਤਾ।ਜਗਦੀਪ ਸਿੱਧੂ ਹੋਰਾਂ ਨੇ ਅਨੁਵਾਦਿਤ ਕਵਿਤਾਵਾਂ ਦਾ ਪਾਠ ਕੀਤਾ। ਇਸ ਉਪਰੰਤ ਉਹਨਾਂ ਨੇ ਆਪਣੇ ਜੀਵਨ ਬਾਰੇ ਵਿਜਥਾਰ ਨਾਲ ਦੱਸਦੇ ਹੋਏ ਕਿਹਾ ਕਿ ਨੌਕਰੀ ਦੌਰਾਨ ਹੋਏ ਕੌੜੇ ਤਜਰਬੇ ਵੀ ਉਸ ਲਈ ਵਰਦਾਨ ਹਨ।

ਇਸ ਤੋਂ ਬਾਅਦ ਗੁਰਦੇਵ ਚੌਹਾਨ ਹੋਰਾਂ ਨੇ ਆਪਣੀ ਗੱਲ ਕਰਦੇ ਹੋਏ ਕਿਹਾ ਕਿ ਇਹਨਾਂ ਦੀਆਂ ਕਹਾਣੀਆਂ ਪੜ੍ਹ ਕੇ ਨਵੀਆਂ ਗੱਲਾਂ ਦਾ ਪਤਾ ਲੱਗਾ ਹੈ, ਉਹਨਾਂ ਕਿਹਾ ਕਿ ਇਹ ਕਹਾਣੀਆਂ ਪਰੰਪਾਗਤ ਨਹੀਂ ਹਨ, ਸਹਿਜ ਹਨ, ਇਕ ਖਾਸ ਰੁਝਾਨ ਨੂੰ ਪੇਸ਼ ਕਰਦੀਆਂ ਹਨ।ਉਹਨਂ ਅੱਗੇ ਕਿਹਾ ਕਿ ਸਾਰੀਆਂ ਕਹਾਣੀਆਂ ਇਕ ਤਰ੍ਹਾਂ ਦੀਆਂ ਯਾਤਰਾਵਾਂ ਹਨ।
ਬੁਲਾਰਿਆਂ ਵਿੱਚੋਂ ਆਖ਼ਰ ਵਿੱਚ ਬੋਲਦੇ ਹੋਏ ਉੱਘੇ ਕਹਾਣੀਕਾਰ ਭੁਪਿੰਦਰ ਸਿੰਘ ਮਾਨ ਹੋਰਾਂ ਨੇ ਕਿਹਾ ਕਿ ਇਹ ਕਹਾਣੀਆਂ ਦ੍ਰਿਸ਼ ਪੇਸ਼ ਕਰਦੀਆਂ ਹਨ। ਸਾਰੀਆਂ ਕਹਾਣੀਆਂ ਇਕ ਲੈਅ ਵਿੱਚ ਹਨ। ਉਹਨਾਂ ਸਾਰੀਆਂ ਕਹਾਣੀਆਂ ਬਾਰੇ ਬੜੇ ਵਿਸਥਾਰ ਨਾਲ ਦੱਸਿਆ।

ਸਮਾਗਮ ਦੇ ਅਗਲੇ ਦੌਰ ਵਿੱਚ ਪ੍ਰਧਾਨਗੀ ਮੰਡਲ ‘ਚੋਂ ਉੱਘੇ ਆਲੋਚਕ ਡਾ. ਪ੍ਰਵੀਨ ਕੁਮਾਰ ਨੇ ਕਿਹਾ ਕਿ ਤਿਵਾੜੀ ਵਹਿੰਦੇ ਪਾਣੀਆਂ ਦਾ ਕਹਾਣੀਕਾਰ ਹੈ। ਇਹ ਕਹਾਣੀ ਲਿਖਣ ਲਈ ਕੋਈ ਜ਼ੋਰ ਨਹੀਂ ਲਾਉਂਦੇ। ਉਹਨਾਂ ਅੱਗੇ ਕਿਹਾ ਕਿ ਇਹ ਖਾਸ ਤਰ੍ਹਾਂ ਦੀ ਚੇਤਨਾ ਵਿੱਚੋਂ ਆਈਆਂ ਕਹਾਣੀਆਂ ਹਨ।

ਇਸ ਤੋਂ ਬਾਅਦ ਪੰਜਾਬੀ ਦੇ ਵੱਡੇ ਕਹਾਣੀਕਾਰ ਬਲੀਜੀਤ ਹੋਰਾਂ ਨੇ ਰਾਮ ਕੁਮਾਰ ਤਿਵਾੜੀ ਦੀ ਕਹਾਣੀ ਬਾਰੇ ਆਖਿਆ ਤਿਵਾੜੀ ਹੋਰਾਂ ਨੇ ਸਿਰਫ਼ ਪੰਦਰਾਂ ਕਹਾਣੀਆਂ ਲਿਖੀਆਂ ਨੇ, ਉਹਨਾਂ ਨੂੰ ਹੋਰ ਲੇਖਕਾਂ ਵਾਂਗ ਕਾਹਲ ਨਹੀਂ ਹੈ। ਉਹਨਾਂ ਅੱਗੇ ਕਿਹਾ ਇਹ ਪੜ੍ਹਤ ਲਈ ਸਹਿਜ ਮੰਗਦੀਆਂ ਨੇ। ਇਹ ਕਹਾਣੀਆਂ ਬਹੁਤ ਬਾਰੀਕ ਨੇ। ਇਹ ਕਹਾਣੀਆਂ ਪੜ੍ਹ ਕੇ ਪਾਠਕ ਸਿਆਣਾ ਹੋਵੇਗਾ।

ਉੱਘੇ ਨਾਵਲਕਾਰ, ਆਲੋਚਕ, ਚਿੰਤਕ ਡਾ. ਮਨਮੋਹਨ ਨੇ ਕਿਹਾ ਕਿ ਇਸ ਤਰ੍ਹਾਂ ਦੀ ਕਵਿਤਾ ਬਹੁਤ ਘੱਟ ਲਿਖੀ ਜਾ ਰਹੀ ਹੈ। ਤੁਹਾਨੂੰ ਕਵਿਤਾ ਦੇ ਹਾਣ ਦਾ ਹੋਣਾ ਪਵੇਗਾ। ਉਹਨਾਂ ਅਗਾਂਹ ਕਿਹਾ ਕਿ ਤਿਵਾੜੀ ਦੀ ਕਵਿਤਾ ਵਿਹਾਰਾਂ, ਵਿਚਾਰਾਂ ਦੀ ਕਵਿਤਾ, ਵਿਅੰਜਨਾ ਹੀ ਭਾਸ਼ਾ ਵਿੱਚ ਵਿਚਰਦੀ ਹੈ।ਉਹਨਾਂ ਕਿਹਾ ਕਿ ਤਿਵਾੜੀ ਦੀਆਂ ਕਵਿਤਾਵਾਂ ਰਾਜਨੀਤਕ ਹਨ।ਉਹਨਾਂ ਕਿਹਾ ਕਿ ਤਿਵਾੜੀ ਨੂੰ ਦੂਜਿਓਂ ਪਾਸੇ ਦੇਖਣਾ ਆਉਂਦਾ ਹੈ।

ਡਾ. ਯੋਗਰਾਜ ਨੇ ਤਿਵਾੜੀ ਦੀ ਕਵਿਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਕਵਿਤਾ ਨੂੰ ਨਵੇਂ ਪ੍ਰਸੰਗ ਵਿੱਚ ਪੜ੍ਹਿਆ ਜਾਣਾ ਚਾਹੀਦਾ। ਉਹਨਾਂ ਅੱਗੇ ਕਿਹਾ ਕਿ ਇਹ ਕਵਿਤਾ ਏਨੀ ਸਰਲ ਨਹੀਂ ਹੈ। ਉਹਨਾਂ ਨੇ ਕੁਝ ਕਵਿਤਾਵਾਂ ਬਾਰੇ ਵਿਸਥਾਰ ਨਾਲ ਆਪਣੀ ਗੱਲ ਕਹੀ।ਉਹਨਾਂ ਇਹ ਵੀ ਕਿਹਾ ਇਹ ਕਵਿਤਾ ਟਾਈਮ ਤੇ ਸਪੇਸ ਦੀ ਕਵਿਤਾ ਹੈ।

ਆਖ਼ਰ ਵਿੱਚ ਉੱਘੇ ਕਵੀ ਸਵਰਨਜੀਤ ਸਵੀ ਜੀ ਇਸ ਸਮਾਗਮ ਨੂੰ ਮਹੱਤਵਪੂਰਨ ਕਿਹਾ। ਉਹਨਾਂ ਅਗਾਂਹ ਕਿਹਾ ਕਿ ਕਲਾ ਪਰਿਸ਼ਦ ਵੱਲੋਂ ਇਸ ਤਰ੍ਹਾਂ ਦੇ ਕਾਰਜ ਹੁੰਦੇ ਰਹਿਣਗੇ, ਉਹਨਾਂ ਇਕ ਕਵਿਤਾ ਦਾ ਪਾਠ ਵੀ ਕੀਤਾ।

ਡਾ. ਕੁਲਪਿੰਦਰ ਸ਼ਰਮਾ ਪ੍ਰਧਾਨ ਸਵਪਨ ਫਾਊਂਡੇਸ਼ਨ ਨੇ ਸਾਰੇ ਆਏ ਦੋਸਤਾਂ ਦ ਧੰਨਵਾਦ ਕੀਤਾ।
ਮੰਚ ਸੰਚਾਲਨ ਸਵਪਨ ਫਾਊਂਡੇਸ਼ਨ ਦੇ ਜਨਰਲ ਸਕੱਤਰ ਜਗਦੀਪ ਸਿੱਧੂ ਨੇ ਬਾਖ਼ੂਬੀ ਕੀਤਾ।

ਰਾਮ ਕੁਮਾਰ ਤਿਵਾੜੀ ਦੀ ਕਿਤਾਬ ਤੇ ਜਗਦੀਪ ਸਿੱਧੂ ਵੱਲੋਂ ਅਨੁਵਾਦਿਤ ਕਾਵਿ-ਕਿਤਾਬ ‘ਅਸਮਾਨ ਨੂੰ ਸੂਰਜ ਯਾਦ ਨਹੀਂ’ ਦਾ ਦੂਛਾ ਐਡੀਸ਼ਨ ਵੀ ਰਿਲੀਜ਼ ਕੀਤਾ ਗਿਆ। ਇਸ ਸਮਾਗਮ ਵਿੱਚ ਸਵਪਨ ਫਾਊਂਡੇਸ਼ਨ ਦੇ ਪ੍ਰਧਾਨ ਡਾ. ਕੁਲਪਿੰਦਰ ਸ਼ਰਮਾ,ਸਮਾਗਮ ਦੇ ਦੂਸਰੇ ਕੋਆਰਡੀਨੇਟਰ ਸੁਰਜੀਤ ਸੁਮਨ,ਕਹਾਣੀਕਾਰ ਗੁਲ ਚੌਹਾਨ, ਪਾਲ ਅਜਨਬੀ, ਸੁਖਵਿੰਦਰ ਸਿੱਧੂ, ਸ਼ਾਇਰ ਭੱਟੀ, ਬਲਕਾਰ ਸਿੱਧੂ, ਜੰਗ ਬਹਾਦਰ ਗੋਇਲ ਹਰਬੰਸ ਕੌਰ ਗਿੱਲ,ਗੁਰਦੇਵ ਸਿੰਘ ਗਿੱਲ, ਡਾ. ਸੁਰਿੰਦਰ ਗਿੱਲ, ਨਾਟਕਕਾਰ ਸੰਜੀਵਨ ਸਿੰਘ,ਲਾਭ ਸਿੰਘ ਲਹਿਲੀ, ਪਿਆਰਾ ਸਿੰਘ ਰਾਹੀ, ਧਿਆਨ ਸਿੰਘ ਕਾਹਲੋਂ,ਚਰਨਜੀਤ ਬਾਠ, ਜਸਪਾਲ ਫਿਰਦੌਸੀ ਆਦਿ ਸ਼ਾਮਿਲ ਹੋਏ।

Leave a Reply

Your email address will not be published. Required fields are marked *

Check Also

अखिल भारतीय सेवा संघ द्वारा दूसरा विशाल निशुल्क आंखों की जांच एवं मोतियाबिंद ऑपरेशन शिविर आयोजित – 250 मरीजों की हुई जांच, 50 तक मोतियाबिंद ऑपरेशन के लिए चयनित

  डबवाली शहर की सामाजिक संस्था अखिल भारतीय सेवा संघ द्वारा रविवार को कॉलोनी रोड स्थित…