Home updates ਚੰਡੀਗੜ੍ਹ ‌ਸਕੂਲ ਆਫ਼ ਪੋਇਟਰੀ ਕ੍ਰਿਟੀਸਿਜ਼ਮ’ ਵੱਲੋਂ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ, ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਦੋ ਕਿਤਾਬਾਂ ਜਸਵਿੰਦਰ ਸੀਰਤ ਦੀ ਕਿਤਾਬ ‘ਕੋਇਲਾ’ ਤੇ ਪਰਮਵੀਰ ਸਿੰਘ ਦੀ ਕਿਤਾਬ ‘ਪੰਖੀ’ ‘ਤੇ ਵਿਚਾਰ ਚਰਚਾ ਕਰਵਾਈ ਗਈ।

ਚੰਡੀਗੜ੍ਹ ‌ਸਕੂਲ ਆਫ਼ ਪੋਇਟਰੀ ਕ੍ਰਿਟੀਸਿਜ਼ਮ’ ਵੱਲੋਂ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ, ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਦੋ ਕਿਤਾਬਾਂ ਜਸਵਿੰਦਰ ਸੀਰਤ ਦੀ ਕਿਤਾਬ ‘ਕੋਇਲਾ’ ਤੇ ਪਰਮਵੀਰ ਸਿੰਘ ਦੀ ਕਿਤਾਬ ‘ਪੰਖੀ’ ‘ਤੇ ਵਿਚਾਰ ਚਰਚਾ ਕਰਵਾਈ ਗਈ।

4 second read
0
0
46

(ਦੋ ਕਿਤਾਬਾਂ ‘ਤੇ ਵਿਚਾਰ ਚਰਚਾ)

‘ਚੰਡੀਗੜ੍ਹ ‌ਸਕੂਲ ਆਫ਼ ਪੋਇਟਰੀ ਕ੍ਰਿਟੀਸਿਜ਼ਮ’ ਵੱਲੋਂ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ, ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਦੋ ਕਿਤਾਬਾਂ ਜਸਵਿੰਦਰ ਸੀਰਤ ਦੀ ਕਿਤਾਬ ‘ਕੋਇਲਾ’ ਤੇ ਪਰਮਵੀਰ ਸਿੰਘ ਦੀ ਕਿਤਾਬ ‘ਪੰਖੀ’ ‘ਤੇ ਵਿਚਾਰ ਚਰਚਾ ਕਰਵਾਈ ਗਈ।ਸਭ‌ ਤੋਂ ਪਹਿਲਾਂ ‘ਕੋਇਲਾ’ ਬਾਰੇ ਬੋਲਦਿਆਂ ਉੱਘੇ ਆਲੋਚਕ ਤੇ ਇਸ ਸੰਸਥਾ ਦੇ ਸੰਸਥਾਪਕ ਡਾ. ਯੋਗਰਾਜ ਨੇ ਕਿਹਾ ਕਿ ਇਹ ਕਵਿਤਾ ਬਾਰੀਕ ਪ੍ਰਤੀਕ ਪ੍ਰਬੰਧ ਦੀ ਕਵਿਤਾ ਹੈ।ਇਹ ਔਰਤ ਅੰਦਰ ਪਨਪ ਰਹੀ ਊਰਜਾ ਦੀਆਂ ਨਜ਼ਮਾਂ ਨੇ।ਰਿਸਰਚ ਸਕਾਲਰ ਜਸ਼ਨਪ੍ਰੀਤ ਨੇ ‘ਕੋਇਲਾ’ ਬਾਰੇ ਆਪਣੀ ਗੱਲ ਕਹਿੰਦੇ ਹੋਏ ਕਿਹਾ ਕਿ “ਇਹ ਕਵਿਤਾ ਪ੍ਰਚਲਿਤ ਸੁਹਜ ਨੂੰ ਅੱਗੇ ਨਹੀਂ ਲਿਜਾ ਰਹੀ।ਇਹ ਅਬਸਰਡ ਕਵਿਤਾ ਹੈ।

ਇਸ ਤੋਂ ਬਾਅਦ ਸੰਵਾਦ ਦਾ ਵਿਸ਼ਾ ਦੂਸਰੀ ਕਿਤਾਬ ‘ਪੰਖੀ’ ਬਾਰੇ ਗੱਲ ਕਰਦਿਆਂ ਪ੍ਰੋ‌. ਅਵਤਾਰ ਸਿੰਘ ਨੇ ਕਿਹਾ ਕਿ ਸਾਹਿਤ ਕਿਵੇਂ ਸਾਹਿਤ ਹੈ ਇਹ ਮਹੱਤਵਪੂਰਨ ਹੈ।ਇਹ ਵਿਚਾਰਧਾਰਾ ਦੀ ਕਵਿਤਾ ਨਹੀਂ।ਇਸ ਦਾ ਕੋਈ ਕੇਂਦਰੀ ਭਾਵ ਨਹੀਂ। ਨੌਜਵਾਨ ਆਲੋਚਕ ਡਾ.ਪ੍ਰਵੀਨ ਕੁਮਾਰ ਨੇ ਕਿਹਾ ਕਿ ਪੰਖੀ ਦੀਆਂ ਕਵਿਤਾਵਾਂ ਇਕ ਕਿਰਿਆਸ਼ੀਲ ਵਰਤਾਰਾ ਨੇ।ਇਹ ਕੋਈ ਵਿਚਾਰਧਾਰਾ ਜਾਂ ਪਲਾਨਡ ਕਵਿਤਾ ਨਹੀਂ।ਇਹ ਇਕ ਨਵੀਂ ਫ਼ਿਲਾਸਫ਼ੀ ਪੈਦਾ ਕਰ ਰਹੀ ਹੈ।
ਪ੍ਰੋ.ਰਾਜੇਸ਼ ਨੇ ਕਿਹਾ ਕਿ ਜੇਕਰ ਵਿਚਾਰ ਹੈ ਤਾਂ ਵਿਚਾਰਧਾਰਾ ਹੋਵੇਗੀ ਹੀ।
ਆਖ਼ਿਰ ਵਿਚ ਸੰਸਥਾ ਦੇ ਸਰਪ੍ਰਸਤ ਉੱਘੇ ਆਲੋਚਕ ਡਾ.ਮਨਮੋਹਨ ਨੇ ਕਿਹਾ ਕਿ ‘ਪੰਖੀ’ ਦੀ ਕਵਿਤਾ ਵਰਤਮਾਨ ਸਮੇਂ ਵਿਚ ਲਿਖੀ ਜਾ ਰਹੀ ਕਵਿਤਾ ਤੋਂ ਰੂਪ, ਭਾਸ਼ਾ ਤੋਂ ਵੱਖਰੀ ਹੈ।ਇਸ‌ ਦਾ ਕਵੀ ਇਕ ਖਾਸ ਕੇਂਦਰ ਨਾਲ ਜੁੜਿਆ ਕਵੀ ਹੈ।ਇਸ ਕਵਿਤਾ ਵਿਚ ਛੰਦ,ਰਿਦਮ,ਲੈਅ ਵਿਦਮਾਨ ਹੈ।


ਜਗਦੀਪ ਸਿੱਧੂ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ।ਇਸ‌ ਦੌਰਾਨ ਉੱਘੇ ਕਹਾਣੀਕਾਰ ਗੁਲ ਚੌਹਾਨ,ਪ੍ਰੋ.ਹਰਮੇਲ‌ ਸਿੰਘ, ਸਰਦਾਰਾ ਸਿੰਘ ਚੀਮਾ, ਕਹਾਣੀਕਾਰ ਗੁਰਮੀਤ ਸਿੰਗਲ,ਪਵਨ ਕੁਮਾਰ ਆਦਿ ਹਾਜ਼ਰ‌ ਸਨ।

Leave a Reply

Your email address will not be published. Required fields are marked *

Check Also

सम्राट विक्रमादित्य अस्पताल में रिटायर्ड सर्जन डॉ. टी.आर. मित्तल की सेवाएं आज से शुरू

डबवाली शहर के क…