Home साहित्य दर्पण ਕੀ ਗੱਲ ਹੋ ਗਈ ਬਜ਼ੁਰਗੋ???? ਲੱਗਦੈ ਕੁਝ ਕਹਿਣਾ ਚਾਹੁੰਦੇ ਓ,,,

ਕੀ ਗੱਲ ਹੋ ਗਈ ਬਜ਼ੁਰਗੋ???? ਲੱਗਦੈ ਕੁਝ ਕਹਿਣਾ ਚਾਹੁੰਦੇ ਓ,,,

0 second read
0
0
25

ਕੀ ਗੱਲ ਹੋ ਗਈ ਬਜ਼ੁਰਗੋ???? ਲੱਗਦੈ ਕੁਝ ਕਹਿਣਾ ਚਾਹੁੰਦੇ ਓ,,,

ਕਹਿਣਾ ਤਾਂ ਬਹੁਤ ਕੁਝ ਆ ਸ਼ੇਰਾ!!! ਪਰ ਕੋਈ ਸੁਣਨ ਵਾਲਾ ਈ ਨੀ ਟੱਕਰਿਆ,,,,, ਤੂੰ ਸੁਣੇਗਾ????? ਜ਼ਰੂਰ ਬਾਬਿਓ!! ਧੰਨਭਾਗ!! ਮੇਰੇ ਕਿ ਤੁਸੀਂ ਮੈਨੂੰ ਚੁਣਿਆ,,,,

ਲ਼ੈ ਫਿਰ ਸ਼ੇਰਾ !! ਸੁਣੀਂ ਗੌਰ ਨਾਲ,,,,,,,,,,,,

ਮਨ ਖੁਸ਼ ਤਾਂ ਸੁਰਗ,
ਨਹੀਂ ਤਾਂ ਨਰਕ ਹੁੰਦੈ |
ਬਸ ਬੋਝ ਤੇ ਵਜ਼ਨ ‘ਚ
ਇਹੀ ਫ਼ਰਕ ਹੁੰਦੈ |

ਬਚਪਨ ‘ਚ ਤਰਸੇਵਾਂ,
ਜਵਾਨੀ ‘ਚ ਮਜ਼ਬੂਰੀ ਹੋਵੇ |
ਬੁਢਾਪੇ ਦੇ ਵਿੱਚ ਵੀ ,
ਆਪਣਿਆਂ ਦੀ ਦੂਰੀ ਹੋਵੇ |
ਉਦੋਂ ਨਾ ਕੋਈ ਦਲੀਲ,
ਨਾ ਹੀ ਤਰਕ ਹੁੰਦੈ |
ਬਸ ਬੋਝ ਤੇ ਵਜ਼ਨ ‘ਚ,
ਇਹੀ ਫ਼ਰਕ ਹੁੰਦੈ |

ਮਿਹਨਤ ‘ਚ ਰੰਗੀ ਵੀ,
ਕਿਸਮਤ ਜੇ ਖੋਟੀ ਹੋਵੇ |
ਸਾਰੇ ਹੀ ਸਵਾਲਾਂ ਦਾ,
ਜਵਾਬ ਜਦੋਂ ਰੋਟੀ ਹੋਵੇ |
ਬੇੜਾ ਜੋ ਬੰਨੇ ਲਾਉਣਾ,
ਉਹੀ ਜਦੋਂ ਗਰਕ ਹੁੰਦੈ |
ਬਸ ਬੋਝ ਤੇ ਵਜ਼ਨ ‘ਚ,
ਇਹੀ ਫ਼ਰਕ ਹੁੰਦੈ |

ਚਾਵਾਂ ਤੇ ਸੱਧਰਾਂ ਦਾ,
ਝੜ ਗਿਆ ਬੂਰ ਹੋਵੇ |
ਨੈਣਾਂ ਚੋਂ ਸੁਪਨਾ ਕੋਈ,
ਹੋ ਗਿਆ ਚੂਰ ਹੋਵੇ |
ਜਦੋਂ ਰੂਹਾਂ ਦਾ ਮੇਲ ਛੱਡ,
ਜਿਸਮਾਂ ਦਾ ਠਰਕ ਹੁੰਦੈ |
ਬਸ ਬੋਝ ਤੇ ਵਜ਼ਨ ‘ਚ,
ਇਹੀ ਫ਼ਰਕ ਹੁੰਦੈ |

ਸਾਹ ਲੈਣ ਲਈ ਮੈਂ,
ਬਿੰਦ-ਝੱਟ ਬਹਿ ਗਿਆ |
ਇਹ ਨਾ ਸੋਚ ਲੀਂ ,
ਕਿ ਬਾਬਾ ਕਿਤੇ ਢਹਿ ਗਿਆ |
ਚੜ੍ਹਦੀ ਕਲਾ ਸਾਡੇ ਮਨਾਂ ‘ਚੋਂ,
‘ਚਾਹਲ’ ਕਿੱਥੇ ਸਰਕ ਹੁੰਦੈ |
ਬਸ ਬੋਝ ਤੇ ਵਜ਼ਨ ‘ਚ,
ਇਹੀ ਫ਼ਰਕ ਹੁੰਦੈ |

ਜਸਵਿੰਦਰ ਸਿੰਘ ਚਾਹਲ
9876915035

Leave a Reply

Your email address will not be published. Required fields are marked *

Check Also

विद्यार्थियों में शिक्षा की अलख जगाने के लिए वरच्युस ज्ञान कोष कार्यक्रम का आगाज -भव्य समारोह में 32 जरूरतमंद छात्राओं में निशुल्क पुस्तकों का किया वितरण

अभी उड़ना है ऊंचा पँखो को खोल के रख…. आज किताब दिवस पर डबवाली की प्रमुख सामाजिक संस्थ…