Home updates ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਜਸਵਿੰਦਰ ਭੱਲਾ ਦੇ ਦਿਹਾਂਤ ‘ਤੇ ਡੂੰਘਾ ਦੁੱਖ ਜ਼ਾਹਿਰ

ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਜਸਵਿੰਦਰ ਭੱਲਾ ਦੇ ਦਿਹਾਂਤ ‘ਤੇ ਡੂੰਘਾ ਦੁੱਖ ਜ਼ਾਹਿਰ

0 second read
0
0
40

ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਇਕ ਮਤਾ ਪਾਸ ਕਰਕੇ ਪੰਜਾਬੀ ਫ਼ਿਲਮ ਜਗਤ ਦੇ ਪ੍ਰਸਿੱਧ ਅਦਾਕਾਰ ਜਸਵਿੰਦਰ ਭੱਲਾ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਅਤੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਇਕ ਸ਼ੋਕ ਸੁਨੇਹੇ ਵਿਚ ਕਿਹਾ ਹੈ ਜਸਵਿੰਦਰ ਭੱਲਾ ਨੇ ਆਪਣੇ ਹਾਸਿਆਂ ਨਾਲ ਸਾਨੂੰ ਉਦਾਸੀ ਤੋਂ ਬਾਹਰ ਆਉਣ ਵਿਚ ਬਹੁਤ ਮਦਦ ਕੀਤੀ | ਪੰਜਾਬੀ ਲੇਖਕ ਸਭਾ ਦੇ ਸਮਾਗਮਾਂ ਵਿਚ ਵੀ ਉਹ ਅਕਸਰ ਸ਼ਿਰਕਤ ਕਰਦੇ ਅਤੇ ਸਾਹਿਤਕਾਰਾਂ ਦੀ ਹੌਂਸਲਾ ਅਫ਼ਜ਼ਾਈ ਕਰਦੇ  ਕਾਰਜਕਾਰਨੀ ਦੇ ਮੈਂਬਰਾਂ ਪਾਲ ਅਜਨਬੀ, ਗੁਰਨਾਮ ਕੰਵਰ, ਬਲਕਾਰ ਸਿੱਧੂ, ਡਾ. ਗੁਰਮੇਲ ਸਿੰਘ, ਮਨਜੀਤ ਕੌਰ ਮੀਤ, ਸੁਖਵਿੰਦਰ ਸਿੱਧੂ, ਸਿਮਰਜੀਤ ਗਰੇਵਾਲ, ਡਾ. ਗੁਰਮਿੰਦਰ ਸਿੱਧੂ, ਹਰਮਿੰਦਰ ਕਾਲੜਾ, ਮਲਕੀਅਤ ਬਸਰਾ, ਨਵਨੀਤ ਮਠਾੜੂ, ਸ਼ਾਇਰ ਭੱਟੀ, ਲਾਭ ਸਿੰਘ ਲਹਿਲੀ ਅਤੇ ਜਸਵਿੰਦਰ ਭੱਲਾ ਦੇ ਦਿਹਾਂਤ ਨੂੰ ਅਸਹਿ ਘਾਟਾ ਦੱਸਿਆ ਹੈ |

Leave a Reply

Your email address will not be published. Required fields are marked *

Check Also

कला, साहित्य और सेवा कार्यों से समाज में जागरूकता आती है: केशव शर्मा

वरच्युस क्लब गायन, कविता एवं शायरी की शानदार महफिल ‘कला कुंज’ का आयोजन -इवनिंग…