Home साहित्य दर्पण ਸਿਫ਼ਰ (“ਅੱਧੇ ਪੌਣੇ ਝੂਠ” ਚੋਂ)…ਦੇਵਿੰਦਰ ਬੀਬੀਪੁਰੀਆ “ਮਹਿਰਮ”)

ਸਿਫ਼ਰ (“ਅੱਧੇ ਪੌਣੇ ਝੂਠ” ਚੋਂ)…ਦੇਵਿੰਦਰ ਬੀਬੀਪੁਰੀਆ “ਮਹਿਰਮ”)

0 second read
0
3
84

ਸਿਫ਼ਰ (“ਅੱਧੇ ਪੌਣੇ ਝੂਠ” ਚੋਂ)

ਜਦ ਕਦੇ ਵੀ
ਤੂੰ ਮੇਰੇ ਬਾਰੇ ਸੋਚੇਂ
ਤਾਂ ਇਹ ਨਾ ਸੋਚੀਂ
ਕਿ ਮੈਂ ਤੈਨੂੰ ਕੀ ਦਿੱਤੈ
ਨਹੀਂ ਤਾਂ ਉੱਤਰ ਸਿਫ਼ਰ ਆਵੇਗਾ

ਫੇਰ ਭਾਵੇਂ
ਉਸ ਸਿਫ਼ਰ ਨਾਲ
ਮੈਂ ਆਪਣਾ ਸਾਰਾ ਪਿਆਰ ਗੁਣਾ ਕਰ ਦੇਵਾਂ
ਤਾਂ ਉਹ ਵੀ ਸਿਫ਼ਰ ਹੋ ਜਾਵੇਗਾ

ਤੂੰ ਵੀਂ ਸੋਚਦੀ ਤਾਂ ਹੋਵੇਂਗੀ
ਕਿੰਨਾ ਝੱਲਾ ਹੈ
ਪਿਆਰ ਵਿਚ ਵੀ
ਗਣਿਤ ਦੇ ਫ਼ਾਰਮੂਲੇ ਲਾਉਂਦਾ ਹੈ
ਤੇ ਲਾਵਾਂ ਵੀ ਕਿਉਂ ਨਾ
ਤੇਰੇ ਤੋਂ ਹੀ ਤਾਂ ਸਿੱਖਿਆ ਹੈ
ਜ਼ਿੰਦਗੀ ਵਿਚ ਨਿੱਤ ਨਵੀਆਂ
ਖਾਹਿਸ਼ਾਂ ਖੁਸ਼ੀਆਂ ਜੋੜਦੇ ਰਹਿਣਾ
ਨਹੀਂ ਮੈਂ ਤਾਂ ਮਹਿਜ਼ ਘਟਾਉਣਾ ਹੀ ਜਾਣਦਾ ਸਾਂ
ਜ਼ਿੰਦਗੀ ਵਿੱਚੋ … … … ਰੋਜ਼ ਇਕ ਦਿਨ

ਕਿੰਨੇ ਬੁਜ਼ਦਿਲ ਹਾਂ ਅਸੀਂ
ਮੁਸ਼ਕਿਲਾਂ ਤੋਂ ਡਰ ਕੇ
ਜ਼ਿੰਦਗੀ ਨੂੰ ਹੰਢਾਉਂਦੇ ਨਹੀਂ
ਮਹਿਜ਼ ਕੱਟਕੇ ਹੀ ਰਹਿੰਦੇ ਹਾਂ …
ਤੇਰੇ ਤੋਂ ਬਿਨਾ
ਮੈਂ ਵੀ ਜਿਉਂਦਾ ਤਾਂ ਰਹਾਂਗਾ
ਪਰ ਜ਼ਿੰਦਗੀ ਨੂੰ ਜੀਅ ਨਹੀਂ ਪਾਵਾਂਗਾ
ਤੇ ਸਿਰਫ਼ ਸਿਫ਼ਰ ਹੋ ਜਾਵਾਂਗਾ

ਕਾਸ਼
ਕਦੇ ਸੋਚ ਲਿਆ ਹੁੰਦਾ
ਕਿ ਤੂੰ ਇਕ ਸੈਂ
ਮੈਂ ਇਕ ਸਾਂ
ਦੋਵੇਂ ਰਲ਼ ਕੇ ਇਕ ਹੋ ਜਾਂਦੇ
ਜਾਂ ਫ਼ਿਰ
ਇਕ ਤੇ ਇਕ ਗਿਆਰ੍ਹਾਂ ਹੋ ਜਾਂਦੇ
ਪਰ ਸਿਫ਼ਰ ਹੋਣ ਤੋਂ ਬੱਚ ਜਾਂਦੇ … … …
ਸੱਚੀ ਸਿਫ਼ਰ ਹੋਣ ਤੋਂ ਬੱਚ ਜਾਂਦੇ … … …

(ਦੇਵਿੰਦਰ ਬੀਬੀਪੁਰੀਆ “ਮਹਿਰਮ”)

Leave a Reply

Your email address will not be published. Required fields are marked *

Check Also

विद्यार्थियों में शिक्षा की अलख जगाने के लिए वरच्युस ज्ञान कोष कार्यक्रम का आगाज -भव्य समारोह में 32 जरूरतमंद छात्राओं में निशुल्क पुस्तकों का किया वितरण

अभी उड़ना है ऊंचा पँखो को खोल के रख…. आज किताब दिवस पर डबवाली की प्रमुख सामाजिक संस्थ…