Home News Point (ਪੰਜਾਬ ਦੀ ਨਵ ਸਿਰਜਣਾ: ਮਹਾਂ ਉਤਸਵ 2 ਫਰਵਰੀ ਤੋਂ 29 ਮਾਰਚ 2025 ਤਕ

(ਪੰਜਾਬ ਦੀ ਨਵ ਸਿਰਜਣਾ: ਮਹਾਂ ਉਤਸਵ 2 ਫਰਵਰੀ ਤੋਂ 29 ਮਾਰਚ 2025 ਤਕ

3 second read
0
0
99

ਉੱਘੇ ਹਦਾਇਤਕਾਰ ਹਰਜੀਤ ਸਿੰਘ ਵੱਲੋਂ ‘ ਦਸਤਾਵੇਜ਼ੀ ਫਿਲਮ’ ਮੈ ਫਿਰ ਆਵਾਂਗਾ’ ਦਿਖਾਈ ਜਾਵੇਗੀ

ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵੱਲੋਂ, ਪੰਜਾਬ ਦੀ ਨਵ ਸਿਰਜਣਾ ਲਈ ਮਹਿੰਦਰ ਸਿੰਘ ਰੰਧਾਵਾ, ਸੁਰਜੀਤ ਪਾਤਰ ਅਤੇ ਮਾਤ ਭਾਸ਼ਾ ਨੂੰ ਸਮਰਪਿਤ, ਮਹਾਂ ਉਤਸਵ ਜੋ ਕਿ 2 ਫਰਵਰੀ ਤੋਂ 29 ਮਾਰਚ 2025 ਤਕ ਪੰਜਾਬ ਦੇ ਵੱਖ ਵੱਖ ਖੇਤਰਾਂ ਵਿਚ ਕਰਵਾਇਆ ਜਾ ਰਿਹਾ ਹੈ।ਇਸ ਦਾ ਉਦਘਾਟਨੀ ਸਮਾਰੋਹ 2 ਫਰਵਰੀ 2025 ਨੂੰ ਕਲਾ ਭਵਨ ਸੈਕਟਰ 16, ਚੰਡੀਗੜ੍ਹ ਵਿਖੇ 11 ਵਜੇ ਸਵੇਰੇ ਸ਼ੁਰੂ ਹੋਵੇਗਾ। ਸਭ ਤੋਂ ਪਹਿਲਾਂ ਡਾ. ਮਹਿੰਦਰ ਸਿੰਘ ਰੰਧਾਵਾ ਮੈਮੋਰੀਅਲ ਲੈਕਚਰ- 2025 ‘ਪੰਜਾਬ ਵਿਚ ਖੇਤੀ ਅਤੇ ਪੇਂਡੂ ਵਿਕਾਸ ਦਾ ਭਵਿੱਖ’ ਡਾ. ਐਸ. ਐਸ. ਗੋਸਲ, ਉਪ- ਕੁਲਪਤੀ, ਪੰਜਾਬ ਐਗਰੀਕਲਚਰ, ਯੂਨੀਵਰਸਿਟੀ, ਲੁਧਿਆਣਾ ਵੱਲੋਂ ਦਿੱਤਾ ਜਾਵੇਗਾ। ਉਦਘਾਟਨੀ ਸ਼ਬਦ ਪ੍ਰੋ. ਕਰਮਜੀਤ ਸਿੰਘ, ਉਪ-ਕੁਲਪਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਕਹੇ ਜਾਣਗੇ।ਇਸ ਸੈਸ਼ਨ ਦੀ ਪ੍ਰਧਾਨਗੀ ਨਿਰਲੇਪ ਸਿੰਘ, ਸਾਬਕਾ ਸੀ. ਡੀ. ਐਮ.ਐਨ. ਐਫ. ਐੱਲ, ਵੱਲੋਂ ਕੀਤੀ ਜਾਵੇਗੀ। ਇਸ ਉਪਰੰਤ ਪੰਜਾਬ ਗੌਰਵ ਅਤੇ ਪੰਜਾਬੀ ਭਾਸ਼ਾ ਪੁਰਸਕਾਰਾਂ ਦਾ ਐਲਾਨ ਕੀਤਾ ਜਾਵੇਗਾ।ਇਸ ਦੌਰਾਨ ਕਲਾ ਪ੍ਰਦਰਸ਼ਨੀ:ਪਾਰਗਮਤਾ: ਵਿਜੇ ਓਜ਼ੋ ਵੱਲੋਂ ਲਗਾਈ ਜਾਵੇਗੀ।ਗਾਇਨ : ਰਾਜਿੰਦਰ ਸਿੰਘ( ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਵੱਲੋਂ ਕੀਤਾ ਜਾਵੇਗਾ।ਉੱਘੇ ਹਦਾਇਤਕਾਰ ਹਰਜੀਤ ਸਿੰਘ ਵੱਲੋਂ ‘ ਦਸਤਾਵੇਜ਼ੀ ਫਿਲਮ’ ਮੈ ਫਿਰ ਆਵਾਂਗਾ’ ਦਿਖਾਈ ਜਾਵੇਗੀ।ਇਸ ਤੋਂ ਬਾਅਦ ਪ੍ਰੀਤਮ ਰੁਪਾਲ ਦੀ ਰਹਿਨੁਮਾਈ ਵਿਚ ‘ਲੋਕ ਕਲਾ ਪੇਸ਼ਕਾਰੀਆਂ’ ਕਰਵਾਈਆਂ ਜਾਣਗੀਆਂ। ਆਖ਼ਰ ਵਿਚ ‘ਅਕਸ ਰੰਗਮੰਚ, ਸਮਰਾਲਾ’ ਵੱਲੋਂ, ਅਮਰਜੀਤ ਸਿੰਘ ਗਰੇਵਾਲ ਦੁਆਰਾ ਰਚਿਤ ਤੇ ਰਾਜਵਿੰਦਰ ਸਿੰਘ ਸਮਰਾਲਾ ਵੱਲੋਂ ਨਿਰਦੇਸ਼ਤ ਨਾਟਕ ‘ਦੇਹੀ’ ਦਾ ਮੰਚਨ ਕੀਤਾ ਜਾਵੇਗਾ। ਇਕ ਪੱਤਰਕਾਰ ਮਿਲਣੀ ਵਿਚ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਿੰਘ ਸਵੀ, ਜਨਰਲ ਸਕੱਤਰ ਡਾ. ਰਵੇਲ ਸਿੰਘ ਤੇ ਉਪ ਚੇਅਰਮੈਨ ਡਾ. ਯੋਗਰਾਜ ਅੰਗਰਿਸ਼, ਸਾਹਿਤ ਅਕਾਦਮੀ, ਚੰਡੀਗੜ੍ਹ ਦੇ ਪ੍ਰਧਾਨ ਡਾ. ਆਤਮ ਰੰਧਾਵਾ, ਹੋਰਾਂ ਨੇ ਸਾਂਝੇ ਤੌਰ ‘ਤੇ ਕਿਹਾ ਕਿ ਪੰਜਾਬ ਭਰ ਵਿਚ ਹੋਣ ਜਾ ਰਹੇ ਸਮਾਗਮਾਂ ਦੀ ਹੋਰ ਰੂਪ-ਰੇਖਾ ਜਲਦੀ ਹੀ ਸਾਂਝੀ ਕੀਤੀ ਜਾਵੇਗੀ। ਉਹਨਾਂ ਅੱਗੇ ਕਿਹਾ ਕਿ ਇਨ੍ਹਾਂ ਸਮਾਗਮਾਂ ਵਿਚ ਵੱਖ-ਵੱਖ ਵਿਸ਼ਿਆਂ ‘ਤੇ ਸੈਮੀਨਾਰ, ਕਵੀ ਦਰਬਾਰ, ਨਾਟਕ, ਪੁਸਤਕ ਪ੍ਰਦਰਸ਼ਨੀਆਂ, ਕਲਾ ਪ੍ਰਦਰਸ਼ਨੀਆਂ, ਲੋਕ ਪੇਸ਼ਕਾਰੀਆਂ ਤੇ ਹੋਰ ਸਭਿਆਚਾਰਕ ਸਮਾਗਮ ਕਰਵਾਏ ਜਾਣਗੇ।

Leave a Reply

Your email address will not be published. Required fields are marked *

Check Also

ਦੋਹਾਂ ਪੰਜਾਬਾਂ ਦੀ ਪੱਕੀ ਆਦਤ ਮੁਹੱਬਤ ਹੈ – ਸਾਂਵਲ ਧਾਮੀ ਪੰਜਾਬੀ ਲੇਖਕ ਸਭਾ ਦੇ ਸਮਾਗਮ ਨੇ ਛੂਹੀਆਂ ਮੋਹ ਦੀਆਂ ਤੰਦਾਂ

ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਅੱਜ ਪੰਜਾਬ ਕਲਾ ਭਵਨ ਵਿਖੇ ਇੱਕ ਵਿੱਲਖਣ ਸੈਮੀਨਾਰ ਕਰਵਾਇਆ ਜਿਹੜਾ ਚੜ੍ਹ…