Home News Point ਕਹਿਕਸ਼ਾਂ (ਰਜਿ.) ਮਲੋਟ ਵੱਲੋਂ ਸ਼ਬਦ ਮੰਗਲ ਦਾ ਸਫ਼ਲ ਆਯੋਜਨ ਵਿਜੇ ਵਿਵੇਕ ਦੀ ਪੁਸਤਕ ‘ਛਿਣਭੰਗਰ ਵੀ ਕਾਲਾਤੀਤ ਵੀ’, ਮੈਗਜੀਨ ‘ਮੇਲਾ’ ਅਤੇ ‘ਚਰਚਾ ਕੌਮਾਂਤਰੀ’ ਕੀਤੇ ਗਏ ਰਿਲੀਜ਼

ਕਹਿਕਸ਼ਾਂ (ਰਜਿ.) ਮਲੋਟ ਵੱਲੋਂ ਸ਼ਬਦ ਮੰਗਲ ਦਾ ਸਫ਼ਲ ਆਯੋਜਨ ਵਿਜੇ ਵਿਵੇਕ ਦੀ ਪੁਸਤਕ ‘ਛਿਣਭੰਗਰ ਵੀ ਕਾਲਾਤੀਤ ਵੀ’, ਮੈਗਜੀਨ ‘ਮੇਲਾ’ ਅਤੇ ‘ਚਰਚਾ ਕੌਮਾਂਤਰੀ’ ਕੀਤੇ ਗਏ ਰਿਲੀਜ਼

0 second read
0
2
153

ਕਹਿਕਸ਼ਾਂ (ਰਜਿ.) ਮਲੋਟ ਵੱਲੋਂ ਸ਼ਬਦ ਮੰਗਲ ਦਾ ਸਫ਼ਲ ਆਯੋਜਨ
ਵਿਜੇ ਵਿਵੇਕ ਦੀ ਪੁਸਤਕ ‘ਛਿਣਭੰਗਰ ਵੀ ਕਾਲਾਤੀਤ ਵੀ’, ਮੈਗਜੀਨ ‘ਮੇਲਾ’ ਅਤੇ ‘ਚਰਚਾ ਕੌਮਾਂਤਰੀ’ ਕੀਤੇ ਗਏ ਰਿਲੀਜ਼

ਮਲੋਟ ਸ਼ਹਿਰ ਨੂੰ ਸਾਹਿਤਕ ਹਲਕਿਆਂ ਵਿੱਚ ਚਰਚਿਤ ਕਰਨ ਵਾਲੀ ਨੌਜਵਾਨਾਂ ਦੀ ਟੀਮ ਕਹਿਕਸ਼ਾਂ (ਰਜਿ.) ਵੱਲੋਂ ਮਰਹੂਮ ਸ਼ਾਇਰ ਮੰਗਲ ਮਦਾਨ ਦੀ ਯਾਦ ਵਿੱਚ ਹੋਟਲ ਸਕਾਈ ਇੰਨ ਅੰਦਰ ਇੱਕ ਸਫ਼ਲ ਮੁਸ਼ਾਇਰੇ ਦਾ ਆਯੋਜਨ ਕੀਤਾ । ਮੰਚ ਸੰਚਾਲਨ ਕਰ ਰਹੇ ਮਨਜੀਤ ਸੂਖ਼ਮ ਨੇ ਕਹਿਕਸ਼ਾਂ ਦੀਆਂ ਗਤੀਵਿਧੀਆਂ ਬਾਰੇ ਮਹੀਨ ਜਿਹੀ ਜਾਣਕਾਰੀ ਪ੍ਰਦਾਨ ਕੀਤੀ । ਇਸ ਉਪਰੰਤ ਪ੍ਰੋ ਯਸ਼ਪਾਲ ਮੱਕੜ ਨੇ ਪਿਛਲੇ ਦਿਨੀਂ ਰੁਖ਼ਸਤ ਹੋਏ ਕਵੀ ਦਰਸ਼ਨ ਬੁੱਟਰ ਦੇ ਧਰਮ ਪਤਨੀ, ਕਹਿਕਸ਼ਾਂ ਦੇ ਮੈਂਬਰ ਪਰਮਜੀਤ ਢਿੱਲੋਂ ਦੇ ਮਾਤਾ ਅਤੇ ਗੁਰਮਿੰਦਰ ਜੀਤ ਕੌਰ ਦੇ ਪਿਤਾ ਅਤੇ ਡਾ. ਹਰਨੇਕ ਸਿੰਘ ਕੋਮਲ ਦੇ ਨਮਿਤ ਇੱਕ ਮਿੰਟ ਦਾ ਮੌਨ ਧਾਰਨ ਕਰਵਾਇਆ । ਇਸ ਉਪਰੰਤ ਉਹਨਾਂ ਆਏ ਹੋਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਟੀਮ ਕਹਿਕਸ਼ਾਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਦੇ ਉੱਦਮ ਸਦਕਾ ਸਮਰੱਥ ਸ਼ਾਇਰ ਮਲੋਟ ਵਾਸੀਆਂ ਦੇ ਰੂ ਬ ਰੂ ਹੋ ਰਹੇ ਹਨ ।

ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਉੱਭਰਦੇ ਗਾਇਕ ਰਵੀ ਗਿੱਲ ਨੇ ਸਾਹਿਤਕ ਗੀਤਾਂ ਨਾਲ ਕੀਤਾ । ਅਜਮੇਰ ਬਰਾੜ ਨੇ ਮਰਹੂਮ ਸ਼ਾਇਰ ਮੰਗਲ ਮਦਾਨ ਦੀ ਸ਼ਖਸ਼ੀਅਤ ਅਤੇ ਰਚਨਾ ਬਾਰੇ ਜਾਣੂੰ ਕਰਵਾਇਆ । ਉੱਭਰਦੇ ਗਾਇਕ ਪਵਨਦੀਪ ਚੌਹਾਨ ਨੇ ਮੰਗਲ ਮਦਾਨ ਦੀਆਂ ਗ਼ਜ਼ਲਾਂ ਰਾਹੀ ਮੰਗਲ ਮਦਾਨ ਨੂੰ ਯਾਦ ਕੀਤਾ ।
ਕਵੀ ਦਰਬਾਰ ਦਾ ਮੰਚ ਸੰਚਾਲਨ ਕਰਦਿਆਂ ਸਿਮਰਨ ਅਕਸ ਨੇ ਕਿਹਾ ਕਿ ਸ਼ਾਇਰਾਂ ਨੂੰ ਏਦਾਂ ਚੇਤੇ ਕਰਨਾ ਸ਼ੁੱਭ ਕਾਰਜ ਹੈ । ਲੁਧਿਆਣਾ ਤੋਂ ਆਏ ਮਨਦੀਪ ਲੁਧਿਆਣਾ ਨੇ ਆਪਣੇ ਤਰੁੰਨਮ ਨਾਲ ਸਭਨਾਂ ਨੂੰ ਮਦਮਸਤ ਕੀਤਾ ।
ਸਮਰੱਥ ਸ਼ਾਇਰ ਪ੍ਰਮੋਦ ਕਾਫ਼ਿਰ ਨੇ ਆਪਣੀਆਂ ਗ਼ਜ਼ਲਾਂ ਨਾਲ ਰੰਗ ਬੰਨ੍ਹਿਆ । ਨੀਤੂ ਅਰੋੜਾ ਨੇ ਆਪਣੇ ਖਾਸ ਅੰਦਾਜ਼ ਵਿੱਚ ਆਪਣੀ ਕਾਵਿ ਪ੍ਰਸਤੁਤੀ ਕੀਤੀ ਅਤੇ ਸਰੋਤਿਆਂ ਨੂੰ ਤਾੜੀਆਂ ਮਾਰਨ ਲਈ ਮਜ਼ਬੂਰ ਕਰ ਦਿੱਤਾ । ਪੰਜਾਬੀ ਦੇ ਬਹੁਤ ਹੀ ਸੂਖ਼ਮ ਕਵੀ ਗੁਰਪ੍ਰੀਤ ਨੇ ਆਪਣੀ ਕਵਿਤਾ ‘ਮਾਂ’ ਰਾਹੀਂ ਸਭਨਾਂ ਦੀ ਅੱਖ ਨਮ ਕਰ ਦਿੱਤੀ ਅਤੇ ਮਾਹੌਲ ਬਦਲ ਦਿੱਤਾ । ਆਪਣੇ ਟੱਪਿਆਂ ਲਈ ਜਾਣੇ ਜਾਂਦੇ ਜਗਸੀਰ ਜੀਦਾ ਨੇ ਸਰਕਾਰਾਂ ਅਤੇ ਸਮਾਜ ਦੀਆਂ ਝੂਠੀਆਂ ਕਦਰਾਂ ਕੀਮਤਾਂ ‘ਤੇ ਵਿਅੰਗ ਕਸਿਆ । ਪੰਜਾਬੀ ਦੇ ਬਹੁਤ ਹੀ ਪਿਆਰੇ ਅਤੇ ਚੇਤੰਨ ਸ਼ਾਇਰ ਵਿਜੇ ਵਿਵੇਕ ਨੇ ‘ਤੇ ਜੋਗੀ ਚੱਲੇ ‘ ਰਾਹੀਂ ਮੁਸ਼ਾਇਰਾ ਉੱਚੇ ਮੁਕਾਮ ‘ਤੇ ਪਹੁੰਚਾ ਦਿੱਤਾ ਦਰਸ਼ਕਾਂ ਦੀ ਮੰਗ ‘ਤੇ ਜਦ ਉਹਨਾਂ ‘ਮੋਤੀ ਸਿਤਾਰੇ ਫੁੱਲ ਵੇ’ ਗਾਇਆ ਤਾਂ ਹਰ ਕੋਈ ਤਾੜੀਆਂ ਮਾਰੇ ਬਿਨ ਰਹਿ ਨ ਸਕਿਆ ।

 

ਫ਼ਿਰੋਜ਼ਪੁਰ ਤੋਂ ਉਚੇਚੇ ਰੂਪ ਵਿੱਚ ਆਏ ਜਸਪਾਲ ਘਈ ਨੇ ਕਹਿਕਸ਼ਾਂ ਦੀ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕਿਸੇ ਸ਼ਾਇਰ ਦਾ ਤੁਹਾਡੇ ਚੇਤਿਆਂ ਵਿੱਚ ਰਹਿਣਾ, ਉਸ ਲਈ ਸਭ ਤੋਂ ਵੱਡਾ ਸਨਮਾਣ ਹੁੰਦਾ ਹੈ, ਤੁਸੀਂ ਮਰਹੂਮ ਮੰਗਲ ਮਦਾਨ ਨੂੰ ਯਾਦ ਕਰ ਰਹੇ ਹੋ, ਤੁਹਾਨੂੰ ਸਭਨਾਂ ਨੂੰ ਸਲਾਮ । ਇਸ ਉਪਰੰਤ ਉਹਨਾਂ ਆਪਣੀਆਂ ਉਰਦੂ ਦੀਆਂ ਗ਼ਜ਼ਲਾਂ ਰਾਹੀਂ ਮਾਹੌਲ ਵਿੱਚ ਨਵਾਂ ਰੰਗ ਭਰਿਆ ।
ਪਦਮਸ਼੍ਰੀ ਸੁਰਜੀਤ ਪਾਤਰ ਨੂੰ ਜਦ ਮੰਚ ਤੋਂ ਸੱਦਾ ਦਿੱਤਾ ਗਿਆ ਤਾਂ ਹਾਜਰ ਸਰੋਤਿਆਂ ਨੇ ਖੜੇ ਹੋ ਕੇ ਉਹਨਾਂ ਦਾ ਸੁਆਗਤ ਕੀਤਾ । ਸੁਰਜੀਤ ਪਾਤਰ ਨੇ ਟੀਮ ਕਹਿਕਸ਼ਾਂ ਅਤੇ ਮਲੋਟ ਨੂੰ ਵਧਾਈ ਦਿੰਦਿਆਂ ਕਿਹਾ ਕਿ ਬਹੁਤੀ ਵਾਰ ਪੰਜਾਬੀ ਦੇ ਮੁਸ਼ਾਇਰਿਆਂ ਵਿੱਚ ਦਾਦ ਨਹੀਂ ਮਿਲਦੀ ਪਰ ਮਲੋਟ ਵਾਲਿਆਂ ਨੇ ਖੁੱਲ੍ਹ ਕੇ ਦਾਦ ਦਿੱਤੀ ਹੈ ਜਿਸ ਤੋਂ ਪ੍ਰਤੱਖ ਹੈ ਕਿ ਤੁਸੀਂ ਸੂਝਵਾਨ ਸਰੋਤੇ ਹੋ ਤੇ ਸੂਝਵਾਨ ਸਰੋਤਿਆਂ ਨੂੰ ਉਹ ਸੁਣਾਈ ਜਾਂਦਾ ਹੈ ਜੋ ਕਵੀ ਨੂੰ ਆਪ ਪਸੰਦ ਹੁੰਦਾ ਹੈ ਸੋ ਅੱਜ ਮੈਂ ਉਹ ਸੁਣਾਵਾਂਗਾ ਜੋ ਮੈਨੂੰ ਪਸੰਦ ਹੈ । ਇਸ ਮੌਕੇ ਪਾਤਰ ਸਾਹਿਬ ਨੇ ਆਪਣੀਆਂ ਗ਼ਜ਼ਲਾਂ ਤਰੰਨੁਮ ਵਿੱਚ ਪੇਸ਼ ਕੀਤੀਆਂ ਤੇ ਸਰੋਤਿਆਂ ਨੇ ਵਾਰ ਵਾਰ ਤਾੜੀਆਂ ਮਾਰ ਕੇ ਉਹਨਾਂ ਦਾ ਸਾਥ ਦਿੱਤਾ । ਉਹਨਾਂ ਦੀ ਕਵਿਤਾ ‘ਖ਼ਤਾਂ ਦੀ ਉਡੀਕ’ ਨਾਲ ਸਮਾਗਮ ਆਪਣੀ ਚਰਮ ਸੀਮਾ ‘ਤੇ ਅੱਪੜਿਆ ।
ਗਾਇਕ ਰਸਦੀਪ ਗਿੱਲ, ਜਸਦੀਪ ਗਿੱਲ, ਵੰਦਨਾ ਨੇ ਆਪਣੀ ਆਵਾਜ਼ ਨਾਲ ਸਭਨਾਂ ਨੂੰ ਮੋਹਿਆ ।
ਸਮਾਗਮ ਕਰਵਾਉਣ ਲਈ ਸਹਿਯੋਗ ਦੇਣ ਵਾਲੇ ਸੱਜਣਾ ਦਾ ਕਹਿਕਸ਼ਾਂ ਵੱਲੋਂ ਧੰਨਵਾਦ ਕੀਤਾ ਗਿਆ ।
ਇਸ ਮੌਕੇ ਬੱਬਰੂ ਵਹੀਨ, ਪਰਮਿੰਦਰ ਸਿੰਘ ਪੰਮਾ ਬਰਾੜ, ਅਮਰਜੀਤ ਸਿੰਘ ਜੰਡਵਾਲਾ, ਮਹਾਰਾਜਾ ਰਣਜੀਤ ਸਿੰਘ ਕਾਲਜ ਦੇ ਪ੍ਰਿੰਸੀਪਲ ਡਾ. ਰਜਿੰਦਰ ਸੇਖੋਂ, ਵਿਜੇ ਚਲਾਣਾ, ਰਾਜਪਾਲ ਸਿੰਘ ਅਬੁੱਲਖੁਰਾਣਾ, ਮਨਦੀਪ ਸਿੰਘ, ਸੁਮਨਦੀਪ ਸਿੰਘ, ਫ਼ਿਰੋਜ਼ਪੁਰ ਤੋਂ ਹਰਮੀਤ ਵਿਦਿਆਰਥੀ, ਅਨਿਲ ਆਦਮ, ਕੁਲਦੀਪ ਜਲਾਲਾਬਾਦ, ਸੁਦਰਸ਼ਨ ਜੱਗਾ, ਸੁਰਜੀਤ ਸਿਰੜੀ, ਹਰਵਿੰਦਰ ਸਿੰਘ ਸਿਰਸਾ, ਪਵਿੱਤਰ ਪਾਲ ਸਿੰਘ, ਸੰਜੀਵ ਸ਼ਾਦ, ਸੁਮਨ ਸਚਦੇਵਾ, ਰੈਣੂੰ ਪ੍ਰਵੀਨ, ਰਾਜਦਵਿੰਦਰ ਜੱਸਲ, ਡਾ. ਜਸਕਰਨ ਬਰਾੜ, ਨਿਰਮਲ ਦਿਓਲ, ਕ੍ਰਿਸ਼ਨ ਚਾਲਾਣਾ, ਸੁੱਖੀ ਕੁੰਡਲ, ਹਰਵਿੰਦਰ ਖਲਾਰਾ, ਸੁਨੀਲ ਸਜਲ, ਸਤਪਾਲ ਭੂੰਦੜ, ਵਿਜੈਅੰਤ, ਭੁਪਿੰਦਰ ਉਤਰੇਜਾ, ਭੁਪਿੰਦਰ ਜੱਸਲ, ਗੁਰਰਾਜ ਚਹਿਲ, ਜਤਿੰਦਰ ਜੋਸ਼ੋ, ਅਮਨ , ਰਵੀ ਕੁਮਾਰ, ਪ੍ਰੀਤ ਰਾਜਪਾਲ, ਪਰਮਿੰਦਰ ਸਿੰਘ ਪੰਮਾ, ਜਗਦੀਪ ਕੌਰ, ਜੁਗਨੂੰ ਜੰਡਵਾਲਾ, ਆਦਿ ਹਾਜਰ ਰਹੇ ।

Leave a Reply

Your email address will not be published. Required fields are marked *

Check Also

विद्यार्थियों में शिक्षा की अलख जगाने के लिए वरच्युस ज्ञान कोष कार्यक्रम का आगाज -भव्य समारोह में 32 जरूरतमंद छात्राओं में निशुल्क पुस्तकों का किया वितरण

अभी उड़ना है ऊंचा पँखो को खोल के रख…. आज किताब दिवस पर डबवाली की प्रमुख सामाजिक संस्थ…