Home updates रिश्तो की खूबसूरत बाते साहित्यकार जनाब रमेश सेठी जी की कलम से

रिश्तो की खूबसूरत बाते साहित्यकार जनाब रमेश सेठी जी की कलम से

2 min read
0
0
66

ਕਰੇਲਿਆਂ ਵਾਲੀ ਆਂਟੀ

“ਨੀ ਕਾਂਤਾ ਇੱਕ ਵਾਰੀ ਮਿਲਾਦੇ।ਬਸ ਦੋ ਹੀ  ਮਿੰਟਾ ਲਈ।’ ਆਂਟੀ ਆਪਣੀ ਵੱਡੀ ਨੂੰਹ ਦੀ ਮਿੰਨਤ ਕਰ ਰਹੀ ਸੀ।ਆਂਟੀ ਬਹੁਤ ਕਮਜੋਰ ਤੇ ਦੁਖੀ ਨਜਰ ਆਉਂਦੀ ਸੀ। ਮੈਨੂੰ ਦੇਖ ਕੇ ਇਹੀ ਆਂਟੀ ਦੀ ਰੂਹ ਖਿੜ ਜਾਂਦੀ ਸੀ। ਪਰ ਅੱਜ ਆਂਟੀ ਨੇ ਕੋਈ ਖਾਸ ਖੁਸੀ ਜਿਹੀ ਜਾਹਿਰ ਨਹੀ ਕੀਤੀ। ਭਾਬੀ ਨੇ ਵੀ ਪਰਲੇ ਜਿਹੇ ਪਾਸੇ ਮੂੰਹ ਕਰਕੇ ਕਿਹਾ। “ਆ ਜਾ ਸਰਲਾ ਬਹਿ ਜਾ।’ ਤੇ ਮੈਂ ਆਂਟੀ  ਕੋਲੇ ਮੰਜੀ ਤੇ ਦੋਣ ਆਲੇ ਪਾਸੇ ਬੈਠ ਗਈ।ਭਾਬੀ ਆਵਦੇ ਕੰਮ ਲੱਗੀ ਰਹੀ ਤੇ ਆਂਟੀ ਨੇ ਵੀ ਕੋਈ ਖਾਸ ਨਹੀ ਬੁਲਾਇਆ।ਆਂਟੀ ਮੰਜੇ ਤੇ ਬੈਠੀ ਇਉਂ ਲਗਦੀ ਸੀ ਜਿਵੇਂ ਕਈ ਦਿਨਾਂ ਤੋ ਬੀਮਾਰ ਹੋਵੇ।
           ਮੈਂ ਕਲ੍ਹ ਹੀ ਪੇਕੇ ਆਈ ਸੀ। ਨਿੱਕਾ ਅੰ± ਕੱਲ ਦਾ ਹੀ  ਬਾਹਲਾ ਹੀ ਰੋਈ ਜਾਂਦਾ ਸੀ। ਤੇ ਮੈਂ ਸੋਚਿਆ ਨਾਲੇ ਆਂਟੀ  ਨੂੰ ਮਿਲ ਆਵਾਂਗੀ ਨਾਲੇ ਆਂਟੀ  ਤੋਂ ਪੁੱਛ ਆਂਵਾਂਗੀ। ਆਂਟੀ  ਵਾਹਵਾ ਸਿਆਣੀ ਸੀ ਤੇ ਅਕਸਰ ਕੋਈ ਨਾ ਕੋਈ ਅੋੜ ਪੋੜ ਦੱਸ ਦਿੰਦੀ ਸੀ। ਅੱਸੀਆਂ ਦੇ ਨੇੜੇ ਢੁੱਕ ਚੁੱਕੀ ਆਂਟੀ  ਨੂੰ ਜਿੰਦਗੀ ਦਾ ਬਹੁਤ ਤਜੁਰਬਾ ਸੀ।ਆਂਟੀ ਦਾਦੀ ਮਾਂ ਦੇ ਨੁਸਖਿਆਂ ਵਾਲੀ ਜਿੰਦੀ ਜਾਗਦੀ ਖੁੱਲੀ ਕਿਤਾਬ ਸੀ।  ਪਹਿਲਾਂ ਵੀ ਕਈ ਵਾਰੀ ਹੋਇਆ ਸੀ ਜਦੋਂ ਇਹ ਬੱਚੇ ਮੈਨੂੰ ਤੰਗ ਕਰਦੇ ਤੇ ਮੈa ਇਹਨਾ ਨੂੰ ਆਂਟੀ  ਕੋਲੇ ਲੈ ਜਾਂਦੀ ਤੇ ਆਂਟੀ  ਕਦੇ ਕਹਿੰੰਦੀ ਢੁੱਢਰੀ ਪਈ ਹੈ ਤੇ ਕਦੇ ਕਹਿੰਦੀ  ਹਸਲੀ ਪਈ ਹੈ ਤੇ ਆਪ ਹੀ ਠੀਕ ਕਰ ਦਿੰਦੀ। ਜਵਾਕ ਮਿੰਟਾਂ ਵਿੱਚ ਭਲੇ ਚੰਗੇ  ਹੋ ਜਾਂਦੇ। ਇੱਕ ਵਾਰੀ ਮੈਂ ਆਈ ਤੇ ਸਿੰਮੀ ਰਾਤ ਨੂੰ ਬਾਹਲਾ ਰੋਣ ਲੱਗ ਪਈ ਤੇ ਮੈਂ ਘਬਰਾ ਗਈ। ਉਸ ਵੇਲੇ ਡਾਕਟਰ ਵੀ ਕੋਈ ਨਹੀ ਸੀ ਮਿਲਣਾ। ਨਾਲੇ ਕਈ ਵਾਰੀ ਡਾਕਟਰਾਂ ਨੂੰ ਵੀ ਬੀਮਾਰੀ ਦੀ ਪੂਰੀ ਸਮਝ ਨਹੀ ਆਉਂਦੀ ਬਸ ਐਂਵੇ ਗੋਲੀਆਂ ਕੈਪਸੂਲ ਤੇ ਸਿਰਪ ਲਿਖ ਦਿੰਦੇ ਹਨ ਅਖੇ ਜੇ ਨਾ ਫਰਕ ਪਿਆ ਤਾਂ ਕਲ੍ਹ ਨੂੰ ਦੁਬਾਰਾ ਵਿਖਾ ਜਾਇਓ। ਬਸ ਫੀਸ ਲਈ ਤੇ ਕਿੱਸਾ ਖਤਮ।
            ਮੈਂ ਮੇਰੀ ਭਾਬੀ ਨੂੰ ਨਾਲ ਲੈ ਕੇ ਆਂਟੀ ਘਰ ਗਈ ਤੇ ਆਂਟੀ  ਨੂੰ ਉਠਾਇਆ। ਆਂਟੀ  ਕਾ ਪੂਰਾ  ਪਰਿਵਾਰ ਬਾਹਰ ਵਹਿੜੇ ਚ ਹੀ ਟੇਬਲ ਫੈਨ ਲਾ ਕੇ ਸੌਂਦਾ ਹੈ। ਉਹਨਾ ਕੋਲ  ਪੈਸਾ ਚਾਹੇ  ਵਾਧੂ ਹੈ।  ਆਂਟੀ  ਦਾ ਬੇਟਾ ਤੇ ਨੂੰਹ ਦੋਨੇ ਲੈਕਚਰਾਰ ਹਨ। ਆਪਣੀ ਕੋਠੀ ਹੈ। ਪਰ ਉਹਨਾਂ ਨੇ ਏ ਸੀ ਨਹੀ ਲਗਵਾਇਆ ਅਜੇ ਤੱਕ। ਆਂਟੀ  ਦਾ ਬੇਟਾ ਕੁ± ਚੀਪੜ ਜਿਹਾ ਹੀ ਹੈ।ਸਾਰਾ ਦਿਨ ਸਾਇਕਲ ਤੇ ਹੀ ਸਕੂਲ ਆਉਂਦਾ ਹੈ। ਕਾਰ ਤੇ ਸਕੂਟਰ ਤਾਂ ਬਸ ਘਰੇ ਹੀ ਖੜ੍ਹੇ ਰਹਿੰਦੇ ਹਨ। ਆਂਟੀ  ਉਠੀ ਤੇ ਉਸ ਨੇ ਸਿੰਮੀ ਨੂੰ ਦੇਖਿਆ ਤੇ ਕਹਿੰਦੀ ਇਸ ਦੇ ਚਮੂਣੇ ਲੜਦੇ ਹਨ। ਕੁਝ ਸੋਚ ਕੇ ਜੇ ਆਪਣੀ ਨੂੰਹ ਨੂੰ ਕਹਿੰਦੀ “ਕਾਂਤਾ ਆਪਣੇ ਹਿੰਗ ਪਈ ਹੈ ਨਾ ? ਥੋੜੀ ਜਿਹੀ ਲੀਰ ਚ ਬੰਨ ਕੇ ਇਹਦੇ ਲੱਕ ਦੁਆਲੇ ਬੰਨ ਦੇ । ‘ ਸੱਚੀ ਗੁਰੂ ਦੀ ਸਂੋਹ ਸਿੰਮੀ ਦੱਸ ਮਿੰਟਾਂ ਚ ਚੁੱਪ ਕਰਗੀ।
             ਆਂਟੀ   ਕਾ ਘਰ ਸਾਡੇ ਨਾਲ ਮਾਡਲ ਟਾਊਨ ਵਿੱਚ ਸਾਡੇ ਘਰ ਤੋ ਦੋ ਤਿੰਨ ਘਰ ਅੱਗੇ ਸੀ। ਵੈਸੇ ਤਾਂ ਸਾਡੇ ਮਾਡਲ ਟਾਊਨ ਵਿੱਚ  ਆਂਢੀ ਗੁਆਂਢੀ ਦਾ ਕੋਈ ਮਤਲਵ ਨਹੀ ਹੁੰਦਾ । ਪਰ ਇਹ ਆਂਟੀ  ਸਾਰਾ ਦਿਨ ਘਰ ਇਕੱਲੀ ਹੁੰਦੇ ਸੀ। ਐਡੀ ਵੱਡੀ ਚਾਰ ਸੋ ਗਜ ਦੀ ਕੋਠੀ। ਤੇ ਬਜੁਰਗ ਆਂਟੀ । ਘਰ ਦਾ ਨਿੱਕ ਸੁਕ ਨਿਪਟਾ ਕੇ ਬਾਹਰ ਬੈਠ ਜਾਂਦੀ। ਘਰੇ ਕੋਈ ਕੰਮ ਵਾਲੀ ਵੀ ਨਹੀ ਸੀ ਰੱਖੀ ਹੋਈ।ਇਕੱਲੀ ਨੂੰ ਘਰ ਖਾਣ ਨੂੰ ਆਉਂਦਾ ਕਿਉਂਕਿ ਉਹ ਦੋਨੋ ਜੀਅ ਰੋਜ ਸਵੇਰੇ ਨੋਕਰੀ ਤੇ ਚਲੇ ਜਾਂਦੇ। ਅੰਕਲ ਤਾਂ ਪਹਿਲਾਂ ਹੀ ਰੱਬ ਨੂੰ ਪਿਆਰੇ ਹੋ ਗਏ ਸੀ। ਆਂਟੀ  ਦਸਦੀ ਸੀ ਕਿ ਉਹਨਾ ਨੂੰ ਅਟੈਕ ਦਾ ਦੋਰਾ ਪਿਆ ਸੀ ਤੇ ਸੁੱਤੇ ਪਏ ਹੀ ਚਲ ਬਸੇ। ਮੈਂ ਆਂਟੀ  ਦੇ ਅਟੈਕ ਦੇ ਦੋਰੇ ਆਲੀ ਗੱਲ ਤੇ ਬਹੁਤ ਹੱਸਦੀ। ਉਦੋ ਮੈਂ ਅਜੇ ਕੰਵਾਰੀ ਸੀ ਤੇ ਆਂਟੀ  ਮੈਨੂੰ ਧੱਕੇ ਨਾਲ ਕੋਲ ਬਹਾ ਲੈਂਦੀ ਤੇ ਮੇਰੇ ਨਾਲ ਖੂਬ ਗੱਲਾਂ ਕਰਦੀ।
              ਤੇ ਕਦੇ ਕਦੇ ਆਂਟੀ ਦੀ ਧੀ ਦਾ ਫੋਨ ਆ ਾਂਂਦਾ ਤਾਂ ਆਂਟੀ ਖੂਬ ਗੱਲਾਂ ਮਾਰਦੀ। ਆਂਟੀ ਨੇ ਮੈਂਨੂੰ ਇੱਕ ਦਿਨ ਦੱਸਿਆ ਕਿ ਆਹ ਮੁਬੇਲ ਮੇਰੇ ਧੀ ਜਵਾਈ ਨੇ ਤੇਰੇ ਐਂਕਲ ਨੂੰ ਲੈ ਕੇ ਦਿੱਤਾ ਸੀ ਤੇ ਹੁਣ ਇਹ ਮੇਰੇ ਕੋਲ ਹੀ ਹੁੰਦਾ ਹੈ। ਮੈਂ ਹਰਾ ਬਟਨ ਦੱਬ ਕੇ ਸੁਣ ਲੈਂਦੀ ਹਾਂ। ਬਸ ਮੈਨੂੰ ਮੇਰੀ ਧੀ ਦਾ ਹੀ ਫੋਨ ਆਉਂਦਾ ਹੈ ਹੋਰ ਨਹੀ ਕਿਸੇ ਦਾ ਆਉਂਦਾ।    ਮੈਨੂੰ ਆਂਟੀ  ਮੇਰੀ ਦਾਦੀ ਮਾਂ ਹੀ ਲੱਗਦੀ। ਭਾਂਵੇ 
ਮੈਂ ਮੇਰੀ ਦਾਦੀ ਵੇਖੀ ਨਹੀ ਪਰ ਮੈੰਨੂ ਆਂਟੀ  ਤੇ ਮੋਹ ਜਿਹਾ ਆਉਂਦਾ। ਮੈਨੂੰ ਪਤਾ ਹੁੰਦਾ ਸੀ ਬਈ ਆਂਟੀ  ਤਾਂ ਵਹਿਲੀ ਹੈ ਤੇ ਟਾਇਮ ਪਾਸ ਭਾਲਦੀ ਹੈ। ਪਰ ਮੈਂ ਫਿਰ ਵੀ ਆਂਟੀ  ਕੋਲੇ ਬੈਠ ਜਾਂਦੀ। ਆਂਟੀ  ਖੂਬ ਗੱਲਾਂ ਕਰਦੀ। ਗੱਲਾਂ ਦਾ ਵਿ±ਾ ਉਸਦੀ ਧੀ ਹੀ ਹੁੰਦਾ ਤੇ ਜਾਂ ਉਹ ਅੰਕਲ ਦੀਆਂ ਗੱਲਾਂ ਕਰਦੀ। 
                ਉਹ ਦੱਸਦੀ ਉਸ ਨੇ ਰੱਬ ਤੋਂ ਸੁਖਣਾ ਸੁਖ ਕੇ  ਮੰਗ ਕੇ ਧੀ ਲਈ । ਚਾਹੇ ਪਹਿਲਾਂ ਹੀ ਉਸ ਦੇ ਚਾਰ ਮੁੰਡੇ ਸਨ। ਧੀ ਉਸਦਾ ਬੁਢਾਪੇ ਚ ਦੁੱਖ ਸੁਣਿਆ ਕਰੂਗੀ। ਉਸਨੇ ਧੀ ਨੂੰ ਪੜਾਇਆ ਲਿਖਾਇਆ ਤੇ ਸਰਕਾਰੀ ਟੀਚਰ ਲਵਾਇਆ। ਉਸ ਨੇ ਧੀ ਦੀ ਵਿਆਹ ਵੀ ਨੇੜੇ ਹੀ ਪ੍ਰਾਈਵੇਟ ਨੋਕਰੀ ਕਰਦੇ ਮੁੰਡੇ ਨਾਲ ਕਰ ਦਿੱਤਾ ਤਾਂ ਕਿ ਜਦੋਂ ਜੀ ਕੀਤਾ ਧੀ ਆ ਕੇ ਮਿਲ ਜਾਵੇ ਜਾਂ ਉਹ ਧੀ ਨੂੰ ਮਿਲ ਆਵੇ। ਵੈਸੇ ਵੀ ਆਂਟੀ  ਦੀ ਧੀ ਹਰ ਐਤਵਾਰ ਨੂੰ ਆਕੇ ਮਿਲ ਜਾਂਦੀ। ਫਿਰ ਮਾਂਵਾਂ ਧੀਆਂ ਖੂਬ ਗੁਰਬਤ ਕਰਦੀਆਂ। ਦੋਹਾਂ ਨੂੰ ਇਕੱਠੀਆਂ ਬੈਠੀਆ ਦੇਖ ਕੇ ਆਂਟੀ  ਦੀ ਨੂੰਹ ਘੂਰਦੀ ।ਉਸ ਨੂੰ ਲੱਗਦਾ ਕਿ ਉਹ ਉਸ ਦੀਆਂ ਹੀ ਗੱਲਾਂ ਕਰਦੀਆਂ ਹਨ। ਪਰ ਮਾਂਵਾਂ ਧੀਆਂ ਦੀ ਗੱਲਬਾਤ ਦਾ ਵਿ±ਾ ਕੋਈ ਖਾਸ ਨਹੀ ਸੀ ਹੁੰਦਾ ਉਹ ਤਾਂ ਬਸ ਆਪਣਾ ਦਿਲ ਹੋਲਾ ਹੀ ਕਰਦੀਆਂ। ਧੀ ਵੀ ਮਾਂ ਨਾਲ ਸਾਰੀਆਂ ਗੱਲਾਂ ਕਰ ਲੈਂਦੀ।    
                     ਭਾਵੇਂ ਆਂਟੀ  ਜਵਾਂ ਅਣਪੜ ਸੀ ਪਰ ਉਹ ਸਰਕਾਰੀ ਕਾਇਦੇ ਕਨੁਨ ਪੈਨ±ਨ, ਡੀ ਏ , ਕਿ±ਤ, ਐਲ ਟੀ ਸੀ, ਆਦਿ ਬਾਰੇ ਸਭ ਜਾਣਦੀ ਸੀ। ਉਹ ਇੰਨਕਰੀਮੈਂਟ ਨੂੰ  ਐਂਕਰੀਮਿੰਟ ਆਖਦੀ।ਆਂਟੀ  ਮੇਰੇ ਕੋਲੇ ਅੰਕਲ ਦੀਆਂ  ਮਿੱਠੀਆਂ ਯਾਦਾਂ ਵੀ ਸਾਂਝੀਆਂ ਕਰਦੀ। ਤੇਰਾ ਅੰਕਲ ਤਾਂ ਬਿਲਕੁਲ ਸਾਧੂ ਸੁਭਾਅ ਦਾ ਸੀ ।ਮੇਰੀ ਕੋਈ ਗੱਲ ਨਹੀ ਸੀ ਮੋੜਦਾ। ਜਿਵੇਂ ਆਖਦੀ ਉਵੇ ਮੰਨ ਲੈaਦਾ ਸੀ।ਮੈਂ ਧੀ ਨੂੰ ਜੋ ਦੇਣ ਵਾਸਤੇ ਕਹਿੰਦੀ ਉਹੀ ਲਿਆ ਦਿੰਦਾ। ਜਿਨ੍ਹੇ ਪੈਸੇ ਆਖਦੀ ਓੁਨੇ ਹੀ ਦੇ ਦਿੰਦਾ। ਕਦੇ ਕਿੰਤੂ ਪਰੰਤੂ ਨਾ ਕਰਦਾ। ਪਰ ਹੁਣ ਤਾਂ ਮੈਨੂੰ ਫੂਕ ਫੂਕ ਕੇ ਕਦਮ ਰੱਖਣਾ ਪੈਂਦਾ ਹੈ ਨੂੰਹ ਪੁੱਤਾਂ ਦਾ ਰਾਜ ਹੈ।
                    ਆਂਟੀ  ਆਪਣੇ ਜਵਾਈ ਦੀਆਂ ਗੱਲਾਂ ਵੀ ਕਰਦੀ। ਕਦੇ ਕਦੇ ਉਹ ਜਵਾਈ ਦੀਆਂ ਸਿਫਤਾਂ ਦੇ ਪੁਲ ਬੰਨ ਦਿੰਦੀ ਤੇ ਕਦੇ ਜਵਾਈ ਤੇ ਖੂਬ ਤਵਾ ਲਾਉਂਦੀ। ਅਖੇ ਖਾਂਦਾ ਪੀਂਦਾ ਨਹੀ, ਕੋਈ ਵੈਲ ਨਹੀ।ਕੋਈ ਬੀੜੀ ਸਿਗਰੇਟ ਦੀ ਲੱਤ ਨਹੀ। ਬਹੁਤ ਚੰਗਾ ਹੈ। ਪਰ ਇਕੱਲੇ ਚੰਗੇ ਨੂੰ ਕੀ ਚੱਟਣਾ ਹੈ। ਕਦੇ ਦੋ ਦਿਨ ਲਈ ਵੀ ਨਹੀ ਛੱਡਦਾ ਮੇਰੀ ਧੀ ਨੂੰ ਮੇਰੇ ਕੋਲ। ਪਰਾਂਦੇ ਤਰਾਂ ਨਾਲ ਹੀ ਚੁੰਬੜਿਆ ਰਹਿੰਦਾ ਹੈ।ਸਵੇਰੇ ਆਊ ਨਾਲ ਹੀ ਕਾਰ ਤੇ ਸਾਮ ਨੂੰ ਵਾਪਿਸ। ਸਾਡੇ ਘਰੇ ਤਾਂ ਰੋਟੀ ਵੀ ਨਹੀ ਖਾਂਦੇ ਬਸ ਬਾਹਰ ਖਾਣ ਦਾ ਹੀ ਚਸਕਾ ਲੱਗਿਆ ਰਹਿੰਦਾ ਹੇ ਕੁਸ ਭਾਈ ਇਹ ਵੀ ਨਹੀ ਕਰਦੇ। ਬਈ ਜਵਾਈ ਭਾਈ ਧੀ ਆਏ ਹਨ ਇਹ ਵੀ ਤਾਂ ਘੇਸਲ ਵੱਟ ਜਾਂਦੇ ਹਨ। ਹੁਣ ਇਹਨਾਂ ਦੇ ਹੁੰਦਿਆਂ ਮੈਂ ਕਿਵੇਂ ਪੈਸੇ ਕੱਢ ਕੇ ਦੇTਾਂ ਵੇ ਜਾਉ ਬਜਾਰੋ ਕੁ± ਫ੍ਹੜ ਲਿਆਉ ਖਾਣ ਲਈ। ਫੇਰ ਕਹਿਣਗੇ ਬੀਜੀ ਤੁਸੀ ਸਾਡੀ ਬੇਜੱਤੀ ਖਰਾਬ ਕਰਤੀ ਅਸੀਂ ਕਿਹੜਾ ਕਰਦੇ ਨੀ।   
                  ਇਹ ਕਦੇ ਮੈਨੂੰ ਪੈਰੀ ਪੋਣਾ ਨਹੀ ਕਰਦਾ। ਕਦੇ ਮੇਰਾ ਹਾਲ ਚਾਲ ਨਹੀ ਪੁੱਛਦਾ। ਮੇਰੇ ਮੁੰਡਿਆਂ ਨਾਲ ਉਸਦੀ ਨਹੀ ਬਣਦੀ। ਹਰ  ਵੇਲੇ ਰੁਸਿਆ ਹੀ ਰਹਿੰਦਾ ਹੈ। ਕੋਈ ਵਿਆਹ ਸਾਦੀ ਉਸ ਸੁੱਕਾ ਨਹੀ ਜਾਣ ਦਿੱਤਾ।ਜਦੋ ਇਹ ਨਾ ਰੁਸਿਆ ਹੋਵੇ। ਕੁ± ਤਾਂ ਮੇਰੇ ਆਵਦੇ ਮੁੰਡੇ ਹੀ ਠੀਕ ਨਹੀ ।ਇਹ ਵੀ ਉਸ ਨੂੰ ਆਪਣੇ ਨਾਲ ਨਹੀ ਰਲਾਉਂਦੇ । ਸੁਰੂ ਤੋ ਹੀ ਓਪਰਾ ਸਮਝਦੇ ਹਨ। ਹਰ ਗੱਲ ਦਾ ਉਸ ਤੋ ਪਰਦਾ ਰੱਖਦੇ ਹਨ। ਪਰ ਇਹ ਵੀ ਸਦਾ ਜਵਾਈ ਬਣਿਆ ਰਹਿੰਦਾ ਹੈ। ਕਦੇ ਪੁੱਤ ਨਹੀ ਬਣਿਆ।
              ਮੈਂ ਆਂਟੀ  ਨੂੰ ਕੋਠੀ ਦੇ ਪਿਛਲੇ ਪਾਸੇ ਬਣੀ  ਬਗੀਚੀ ਕੋਲ ਖੜੀ ਦੇਖਦੀ ਤੇ ਆਉਦੀ ਜਾਂਦੀ ਨੂੰ ਆਂਟੀ  ਰੋਕ ਲੈਂਦੀ। ਇੱਕ ਦਿਨ ਆਂਟੀ  ਬਗੀਚੀ ਤੋਂ ਕੁਝ ਫਲ ਜਿਹੇ ਤੋੜ ਰਹੀ ਸੀ। “ਆਹ ਕੀ ਹੈ ਆਂਟੀ। ‘  ਉਹਨਾ ਅਜੀਬ ਜਿਹੇ ਫਲ ਨੂੰ ਵੇਖ ਕੇ ਪੁਛਿਆ।ਇਹ ਝਾੜ ਕਰੇਲੇ ਹਨ। ਇਹਨਾਂ ਦੀ ਸਬਜੀ ਬਣਦੀ ਹੈ।ਤੇ ਇਹ ਸੂਗਰ ਦੇ ਮਰੀਜਾਂ ਲਈ ਵੀ ਚੰਗੀ ਹੁੰਦੀ ਹੈ। ਕਲ੍ਹ ਮੇਰੀ ਧੀ ਨੇ ਆਉਣਾ ਹੈ ਤੇ ਮੈਂ ਉਹਨਾ ਨੂੰ ਦੇਣੇ ਹਨ। ਮਾਂ ਦਾ ਧੀ ਲਈ ਪਿਆਰ ਜਿਹਾ ਦੇਖ ਕੇ ਮੈਨੂੰ ਬਹੁਤ ਵਧੀਆ ਲੱਗਦਾ। ਮੇਰੀ ਮਾਂ ਵੀ ਮੇਰਾ ਇਸ ਤਰ੍ਹਾਂ ਕਰਿਆ ਕਰੂਗੀ ਮੇਰੇ ਵਿਆਹ ਤੋਂ ਬਾਦ। ਪਰ ਮੇਰੀ ਤੇ ਮਾਂ ਮੇਰੇ ਵਿਆਹ ਤੋਂ ਪਹਿਲਾਂ ਹੀ ਮਰ ਗਈ ਤੇ ਵਿਆਹ ਤੋ ਬਾਦ   ਆਂਟੀ  ਨੂੰ ਵੇਖ ਕੇ ਮੈਨੂੰ ਮੇਰੀ ਮਾਂ ਯਾਦ ਆਉਂਦੀ। ਉਸ ਦਿਨ ਮੈਂ ਘਰੇ ਜਾ ਕੇ ਮੇਰੀ ਮਾਂ ਨੂੰ  ਕਰੇਲਿਆਂ ਵਾਲੀ ਗੱਲ ਦੱਸੀ।  ਕਿ ਕਿਵੇਂ ਆਂਟੀ  ਧੀ ਲਈ ਕੀ ਉਹ ਕਰੇਲੇ ਜਿਹੇ ਇੱਕਠੇ ਕਰੀ ਜਾਂਦੀ ਸੀ। ਉਸ ਦਿਨ ਤੋਂ ਬਾਦ ਮੈ    ਆਂਟੀ  ਨੂੰ ਕਰੇਲਿਆਂa ਵਾਲੀ ਆਂਟੀ  ਹੀ ਆਖਦੀ।  
              ਜਦੋ ਵੀ ਮੈਂ ਪੇਕੇ ਆਉਦੀ ਕਰੇਲਿਆਂ ਵਾਲੀ ਆਂਟੀ  ਨੂੰ ਜਰੂਰ ਮਿਲ ਕੇ ਆਉਂਦੀ। ਆਂਟੀ  ਨੂੰ ਖੁਸ ਕਰਣ ਦੀ ਮਾਰੀ ਮੈਂ ਅੰaਟੀ ਦੀ ਧੀ ਦੀ ਗੱਲ ਜਰੂਰ ਛੇੜਦੀ। ਪਰ ਹੁਣ ਆਂਟੀ  ਧੀ ਦੀਆਂ ਗੱਲਾਂ ਖੁੱਲ ਕੇ  ਨਾ ਕਰਦੀ। ਧੀ ਦੀ ਗੱਲ ਕਰਣ ਵੇਲੇ ਆਂਟੀ  ਇੱਧਰ ਉਧਰ ਨੂੰਹ ਵੱਲ ਜਰੂਰ ਦੇਖਦੀ। ਇਹ ਕੋੜਦੇ ਹਨ ਮੇਰੀ ਧੀ ਤੇ। ਮੇਰੀ ਧੀ ਜਦੌ ਮੇਰੀ ਪੋਤੀ ਦੀ ਵਿਚੋਲਣ ਬਣੀ ਤਾਂ ਇਹਨਾ ਨੇ ਉਸ ਨਾਲ ਭੇੜੀ ਕੀਤੀ। ਇਹਨਾਂ ਨੇ ਮੇਰੀ ਧੀ ਨੂੰ ਮੇਰੇ ਪੋਤੇ ਦੇ ਵਿਆਹ ਤੇ ਵੀ ਨਹੀ ਬੁਲਾਇਆ। ਹੁਣ ਮੈਨੂੰ ਲੱਗਦਾ ਕਿ ਮਾਂ ਧੀ ਦੇ ਵਿਚਕਾਰ ਪੁੱਤਾਂ ਦੀ ਹਾਉਮੇ ਆ ਗਈ ਸੀ। 
            ਹੋਲੀ ਹੋਲੀ ਧੀ ਜਵਾਈ ਨੇ ਆਉਣਾ ਬੰਦ ਕਰ ਦਿੱਤਾ। ਬੱਸ ਫੋਨ ਤੇ ਹੀ ਹਏ ਹੈਲੋ ਹੁੰਦੀ ਸੀ ਮਾਂ ਧੀ ਦੀ। ਪਿੱਛਲੀ ਵਾਰ ਆਈ ਤਾਂ ਆਂਟੀ  ਬੁੱਕ ਬੁੱਕ ਰੋਂਦੀ ਸੀ। “ਨੀ ਕਾਂਤਾ ਮਿਲਾਦੇ ਇੱਕ ਵਾਰੀ। ਤੂੰ ਵੀ ਤਾਂ ਆਪਣੀ ਧੀ ਨਾਲ ਘੰਟਾ ਘੰਟਾ ਲੱਗੀ ਰਹਿੰਦੀ ਹੈਂ। ‘ ਆਂਟੀ  ਨੇ ਨੂੰਹ ਨੂੰ ਤਰਲਾ ਜਿਹਾ ਪਾਇਆ ਤੇ ਨੂੰਹ ਅਣਸੁਣਾ ਕਰ ਗਈ। “ ਕੀ ਕਰਣਾ ਹੈ ਆਂਟੀ  ਮੈਂ ਕਰ ਦਿੰਦੀ ਹਾਂ । ਮੈa ਹਮਦਰਦੀ ਨਾਲ ਆਂਟੀ  ਨੂੰ ਪੁੱਛਿਆ। “ਨੀ ਕਰਣਾ ਕੀ ਹੈ ਮੈਂ ਮੇਰੀ ਧੀ ਨਾਲ ਗੱਲ ਕਰਨੀ ਹੈ ਫੋਨ ਤੇ । ਕੜ੍ਹਮੀ ਇੱਥੇ ਤਾਂ ਨਹੀ ਆ ਸਕਦੀ ਇੱਕ ਫੋਨ ਤੇ ਹੀ ਗੱਲ ਕਰਦੀ ਸੀ ਹੁਣ ਹਫਤਾ ਹੋ ਗਿਆ ਨਾ ਉਸ ਦਾ ਫੋਨ ਆਇਆ ਹੈ ਤੇ ਨਾ ਹੀ ਇਹ ਮੇਰੀ ਗੱਲ ਕਰਾਉਂਦੇ ਹਨ। ਮੇਰੀ ਤਾਂ ਭੁੱਖ ਹੀ ਮਰ ਗਈ ਹੈ। ਮੈਨੂੰ ਰੋਟੀ ਤੇ ਦਵਾਈਆਂ ਦੀ ਨਹੀ ਬੱਸ ਧੀ ਨਾਲ ਗੱਲ ਕਰਣ ਦੀ ਲੋੜ ਹੈ। ਮੇਰੀ ਇੱਕ ਵਾਰੀ ਗੱਲ ਕਰਾ ਦਿਉ ਮੇਰੇ ਚਾਰ ਦਿਨ   ਸੋਖੇ ਨਿਕਲ ਜਾਣਗੇ । ਕੁੜੀਏ ਤੂੰ ਹੀ ਮਿਲਾਦੇ ।ਨੋ ਚਾਰ ਛੇ ਛੇ ਚਾਰ ਦੋ ਸੱਤ ਤੇ ਤਿੰਨ ਤੀਏ।’ ਆਂਟੀ  ਦੀ ਬੇਬਸੀ ਤੇ ਆਂਟੀ  ਦੀ ਨੂੰਹ ਦੀ ਕੋੜੀ ਝਾਕਣੀ ਵੇਖ ਕੇ ਰੋਂਦੀ ਰੋਂਦੀ ਮੈਂ ਬਾਹਰ ਆ ਗਈ।
************************************
ਆਪਣਾ ਜੁਆਕ ਰੋਵੇ ਤਾਂ ਦਿਲ ਦੁੱਖਦਾ ਹੈ ਤੇ ਜੇ ਬੇਗਾਨਾ ਜੁਆਕ ਰੋਵੇ ਤਾਂ ਤਾਂ। 
ਅਕਸਰ ਹੀ ਕਿਹਾ ਜਾਂਦਾ ਹੈ ਜੇ ਆਪਣੇ ਘਰੇ ਅੱਗ ਲੱਗੇ ਤਾਂ ਅੱਗ ਤੇ ਦੂਜੇ ਘਰੇ ਅੱਗ ਲੱਗੀ ਹੋਵੇਤਾਂ ਬਸੰਤਰ। ਮਤਲਬ ਆਪਣਾ ਦੁੱਖ ਸਭ ਨੂੰ ਵੱਡਾ ਤੇ ਅਸਲੀ ਲੱਗਦਾ ਹੈ। ਦੂਸਰੇ ਦੇ ਦੁੱਖ ਨੂੰ ਕੋਈ ਦੁੱਖ ਹੀ ਨਹੀ ਸਮਝਦਾ। ਇਹ ਇਨਸਾਨੀ ਫਿਤਰਤ ਹੈ। ਇਹ ਹੀ ਸਮਾਜ ਦੇ ਇੱਕ ਪਾਸੇ ਵੇਖਣ ਦਾ ਨਜਰੀਆ ਹੈ। ਇਹ ਗੱਲ ਕੋਈ ਨਵੀ ਨਹੀ ਸਗੋ ਸਦੀਆਂ ਤੌ ਚਲੀ ਆ ਰਹੀ ਹੈ। ਆਪਣੇ ਦੁੱਖ, ਬੀਮਾਰੀ ਨੂੰ ਹਰ ਕੋਈ ਵਧਾ ਚੜ੍ਹਾਕੇ ਬਿਆਨ ਕਰਦਾ ਹੈ ਪਰ ਦੂਸਰੇ ਦੀ ਗੰਭੀਰ ਬਿਮਾਰੀ ਅਤੇ ਦੁੱਖ ਵੀ ਉਸ ਨੂੰ ਢਕੋਸਲਾ ਹੀ ਨਜਰ ਆਉਂਦਾ ਹੈ।
ਅਕਸਰ ਹੀ ਅਸੀ ਦੇਖਦੇ ਹਾਂ ਕਿ ਕੋਈ ਗਰੀਬੀ ਕਾਰਨ ਜਾ ਕਿਸੇ ਹੋਰ ਵਜ੍ਹਾ ਨਾਲ ਆਪਣੀ ਜਵਾਨ ਹੁੰਦੀ ਧੀ ਦਾ ਵਿਆਹ ਨਹੀ ਕਰ ਸਕਦਾ।ਓਹ ਉਸਦੀ ਮਜਬੂਰੀ ਹੁੰਦੀ ਹੈ। ਪਰ ਦੂਸਰੇ ਉਸ ਨੂੰ ਮੱਤੀ ਦਿੰਦੇ ਹਨ । ਮੂੰਹ ਜ਼ੋੜ ਜ਼ੋੜ ਕੇ ਗੱਲਾਂ ਕਰਦੇ ਹਨ। ਗਰੀਬੀ ਤੇ ਮਜਬੂਰੀ ਦਾ ਮਜਾਕ ਉਡਾਉਂਦੇ ਹਨ।ਤੇ  ਜਦੌ ਇਹੀ ਸੱਮਸਿਆ ਆਪਣੇ ਸਿਰ ਪੈਂਦੀ ਹੈ ਤਾਂ ਉਸ ਸਮੇ ਜਤਾਈ ਗਈ ਹਮਦਰਦੀ ਵੀ ਇਹਨਾ ਲੋਕਾਂ ਨੂੰ ਚੁੱਭਦੀ ਹੈ। ਆਪਣੀ ਸੱਮਸਿਆ ਅਤੇ ਦੂਸਰੇ ਦੀ ਸਮੱਸਿਆ ਦਾ ਫਰਕ ਹੀ ਛੋਟੀ ਅਤੇ ਮਾੜੀ ਸੋਚ ਦਾ ਪ੍ਰਤੀਕ ਹੈ।
ਸਾਡਾ  ਟੋਮੀ ਟੋਮੀ ਅਤੇ ਸੋਡਾ ਟੋਮੀ ਕੁੱਤਾ। ਕਈ ਲੋਕ ਇਸ ਵਾਕ ਨੂੰ ਵੀ ਵਰਤਦੇ ਹਨ। ਜਦੋ ਕੋਈ ਆਪਣੇ ਧੀ ਪੁੱਤ ਮਾਂ ਪਿੳ ਜਾ ਹੋਰ ਨਾਤੇ ਨੂੰ ਚੰਗਾ ਸਮਝਦਾ ਹੈ ਅਤੇ ਦੂਜੇ ਦੇ ਨਾਤੇ ਦੀ ਉਹ ਕਦਰ  ਹੀ ਨਹੀ ਕਰਦਾ । ਆਪਣੇ ਕੁੱਤੇ ਨੂੰ ਅਗਲਾ ਵਧੀਆ ਨਾਮ ਦਿੰਦਾ ਹੈ ਅਤੇ ਟੋਮੀ ਵਿਸ਼ਕੀ ਜੈਕ ਵਰਗੇ ਨਾਵਾਂ ਨਾਲ ਬੁਲਾਉਂਦਾ ਹੈ ਪਰ ਦੂਸਰੇ ਦੇ ਕੁੱਤੇ ਨੂੰ ਉਹ ਕੁੱਤਾ ਹੀ ਸਮਝਦਾ ਹੈ ਤੇ ਕਤੀੜ ਆਖਦਾ ਹੈ। ਚਾਹੇ ਉਹ ਕਿੰਨੀ ਵੀ ਚੰਗੀ ਨਸਲ ਦਾ ਕਿਉ ਨਾ ਹੋਵੇ। ਗੱਲ ਫਿਰ ਉਹੀ ਘਟੀਆ ਸੋਚ ਅਤੇ ਮਾਨਸਿਕਤਾ ਤੇ ਆ ਜਾਂਦੀ ਹੈ।
ਆਪਣਾ ਜੁਆਕ ਰੋਂਦਾ ਹੋਵੇ ਤਾਂ ਹਰ ਮਾਂ ਪਿਉ ਦਾ ਦਿਲ ਦੁੱਖਦਾ ਹੈ ਕਈ ਮਾਂਵਾਂ ਤਾਂ ਆਪਣਾ ਬੱਚੇ ਨੂੰ ਰੋਦਾਂ ਦੇਖਕੇ ਉਸਦੇ ਬਰਾਬਰ ਹੀ ਰੋਣ ਹੀ ਲੱਗ ਜਾਂਦੀਆਂ ਹਨ। ਦਾਦੇ ਦਾਦੀਆਂ ਤੋ ਆਪਣੇ ਪੋਤੇ ਪੋਤੀਆਂ ਦਾ ਰੋਣਾਂ ਬਰਦਾਸਤ ਨਹੀ ਹੁੰਦਾ। ਕਈ ਵਾਰੀ ਉਹ ਇਸ ਲਈ ਪਰਵਾਰ ਦੇ ਬਾਕੀ ਜੀਆਂ ਤੇ ਅੋਖੇ ਹੁੰਦੇ ਹਨ ਕਿ ਬੱਚਾ ਕਿਉ ਰੋ ਰਿਹਾ ਹੈ। ਦਾਦੇ ਦਾਦੀਆਂ ਨੂੰ ਮੂਲ ਨਾਲੋ ਵਿਆਜ ਪਿਆਰਾ ਹੁੰਦਾ ਹੈ। ਪਰੰਤੂ ਜੇ ਕਿਸੇ ਹੋਰ ਦਾ ਬੱਚਾ ਰੋਦਾਂ ਹੋਵੇ ਤਾਂ ਆਦਮੀ ਦੀ ਸਥਿਤੀ ਬਦਲ ਜਾਂਦੀ ਹੈ ਤੇ ਕਹਿੰਦਾ ਹੈ ਕਿਉ ਰੋਈ ਜਾਂਦਾ ਹੈ। ਮੇਰਾ ਤਾਂ ਸਿਰ ਹੀ ਦੁਖਣ ਲੱਗ ਗਿਆ। ਇਸ ਲਈ ਹੀ ਕਹਿੰਦੇ ਹਨ ਆਪਣਾ ਬੱਚਾ ਰੋਦਾ ਹੋਵੇ ਤਾਂ ਦਿਲ ਦੁਖਦਾ ਹੈ ਪਰ ਜੇ ਦੂਸਰੇ ਦਾ ਰੋਦਾ ਹੋਵੇ ਤਾਂ ਸਿਰ ਦੁਖਦਾ ਹੈ।ਇਹੀ ਆਮ ਆਦਮੀ ਦਾ ਵਰਤਾਰਾ ਹੈ।ਜਦੋ ਕਿ ਜਦੋ ਕੋਈ ਰੋਂਦਾ ਹੈ ਤਾਂ ਕਿਸੇ ਤਕਲੀਫ ਕਾਰਣ ਹੀ ਰੋਦਾ ਹੈ। ਇਨਸਾਨੀਅਤ ਨਾਤੇ ਉਸ ਦੀ ਤਕਲੀਫ ਦਾ ਨਿਵਾਰਨ ਕਰਨਾ ਹਰ ਆਦਮੀ ਦਾ ਫਰਜ ਬਣਦਾ ਹੈ ਪਰ ਇਹ ਇਸ ਤਰਾਂ ਨਹੀ ਹੁੰਦਾ ਦੂਸਰੇ ਦੇ ਰੋਣ ਨਾਲ ਉਸਦੇ ਸਿਰ ਨੂੰ ਪੀੜ ਹੁੰਦੀ ਹੈ।
ਰਮੇਸ਼ ਸੇਠੀ ਬਾਦਲ
ਮੋ 98 766 27 233
************************

ਹੰਝੂ ,
ਮੈ ਇਕ ਹੰਝੂ ਹਾਂ, 
ਡਿਗਿਆ ਸੀ ਓਦੋ ,
ਜਦੋ ਉਸ ਦੀ ਮਾਂ ਮਰੀ ਸੀ ,
ਤੇ ਓਦੋ ਵੀ। 
ਜਦੋਂ ਬਾਪ ਦਾ ਛਾਇਆ ,
ਉਠ ਗਿਆ ਸੀ ਉਸ ਦੇ ਸਿਰ ਤੋ ।
ਓਦੋ ਜਦੋ ਓਹ ਕਿਸੇ,
ਹੋਰ ਦੀ ਹੋ ਗਈ ਸੀ,
ਜਿਸਨੇ ਨਾਲ ਜੰਮਣ ਮਰਨ,
ਦੀਆਂ ਕਸਮਾਂ ਖਾਧੀਆਂ ਸੀ ,
ਤੇ ਫੇਰ ਓਦੋ ਜਦੋ ਉਸਦਾ ,
ਕੋਈ ਆਪਣਾ ਧੋਖਾ ਦੇ ਗਿਆ ਸੀ,
ਮੈ ਤੇ ਓਦੋ ਵੀ ਡਿੱਗਿਆ ਸੀ,
ਜਦੋ ਉਸਦੇ  ਕੁੜੀ,
ਹੋਈ ਸੀ ਤੀਜੀ ,
ਹਰ ਵਾਰ ਦੀ ਤਰਾਂ ਉਸਨੇ ,
ਪੂੰਝ ਦਿੱਤਾ ਸੀ ਮੈਨੂੰ ,
ਹੱਥ ਦੀ ਤਲੀ ਨਾਲ ,
ਪਰ ,
ਆਹ ਕੀ ਹੁਣ ਤਾਂ ,
ਹੱਦ ਹੀ ਹੋ ਗਈ ,
ਜਦੋ ਸਾਰੇ ਕੋਲੇ ,
ਖੜੇ ਸੀ ਉਸਦੇ,
ਤੇ ਉਸਦੀ ਤਿਆਰੀ ਸੀ,
ਜਾਣ ਦੀ ਸਦਾ ਵਾਸਤੇ ,
ਅੱਜ ਤੇ ਉਸ ਤੋ ਹੱਥ ,
ਵੀ ਨਾ ਚੁੱਕਿਆ ਗਿਆ ,
ਮੈਨੂੰ ਪੂੰਝਣ ਲਈ ,
ਕਿੰਨਾ ਬੇਬਸ ਹੋ,
ਗਿਆ ਹੈ ਓਹ ਅੱਜ , 
ਤੇ ਮੈ ਤਾਂ ਓਹੀ ,
ਹੰਝੂ ਹਾਂ ਉਸ ਦੀ ,
ਅੱਖ ਚੋ ਕਿਰਣ ਵਾਲਾ ।
#ਰਮੇਸ਼ਸੇਠੀਬਾਦਲ




Leave a Reply

Your email address will not be published. Required fields are marked *

Check Also

खेलकूद से पैदा होती है अनुशासन की भावना: डा. संदीप गोयल

जीएनसी सिरसा में नैशनल स्पोर्ट्स डे पर हुआ आयोजन सिरसा: 29 अगस्त: व्यक्तित्व के सर्वांगीण …