Home updates ਇਉਂ ਸਿਰਜਿਆ ਗਿਆ “ਚੁੰਨੀ ਰੰਗ ਦੇ ..ਗੀਤ:- ਡਾ.ਗੁਰਸੇਵਕ ਲੰਬੀ

ਇਉਂ ਸਿਰਜਿਆ ਗਿਆ “ਚੁੰਨੀ ਰੰਗ ਦੇ ..ਗੀਤ:- ਡਾ.ਗੁਰਸੇਵਕ ਲੰਬੀ

22 second read
0
0
80

ਇਉਂ ਸਿਰਜਿਆ ਗਿਆ “ਚੁੰਨੀ ਰੰਗ ਦੇ…” ਗੀਤ ਡਾ.ਗੁਰਸੇਵਕ ਲੰਬੀ


ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਦੇ ਪ੍ਰੋ. ਗੁਰਸੇਵਕ ਲੰਬੀ ਨੇ ਪੰਜਾਬੀ ਮੁਟਿਆਰ ਦੀ ਚੁੰਨੀ ਰਾਹੀਂ ਪੰਜਾਬੀ ਸਭਿਆਚਾਰ ਦੀ ਗੱਲ ਕੀਤੀ ਹੈ। ਬਿਨਾਂ ਰੰਗਾਂ ਤੋਂ ਜੀਵਨ ਕਿਹੋ ਜਿਹਾ ਹੋਵੇਗਾ ਸੋਚਣ ਵਾਲੀ ਗੱਲ ਹੈ। ਇਸ ਕਰ ਕੇ ਜੀਵਨ ਵਿਚ ਰੰਗ ਕਿਤੇ ਨਾ ਕਿਤੇ ਆਪਣੀ ਭੂਮਿਕਾ ਨਿਭਾਉਂਦੇ ਹਨ। ਰੰਗ ਚਾਅ ਦੇ ਹੁੰਦੇ ਨੇ। ਰੰਗਾਂ ਵਿਚ ਇਨਸਾਨ ਦੀ ਫਿਤਰਤ ਛੁਪੀ ਹੁੰਦੀ ਹੈ। ਇਸੇ ਕਰ ਕੇ ਹਰ ਕਿਸੇ ਦਾ ਕੋਈ ਨਾ ਕੋਈ ਰੰਗ ਹੁੰਦਾ ਹੈ। ਹਰ ਕੋਈ ਆਪਣੇ ਰੰਗ ਰੰਗਾਉਣ ਨੂੰ ਫਿਰਦਾ ਹੈ। ਲਲਾਰੀ ਕੋਲ ਜਾ ਕੇ ਲੋਕ ਆਪਣੇ ਮਨਪਸੰਦ ਦੀਆਂ ਚੁੰਨੀਆ ਪੱਗਾਂ ਰੰਗਾਉਂਦੇ ਨੇ ਫੇਰ ਮੁਸਕਰਾਉਂਦੇ ਨੇ। ਪਰ ਡਾ. ਗੁਰਸੇਵਕ ਲੰਬੀ ਨੇ ਲਲਾਰੀ ਤੋਂ ਬਹੁਤ ਹੀ ਖੂਬਸੂਰਤ ਰੰਗ ਰੰਗਣ ਦੀ ਮੰਗ ਕੀਤੀ ਹੈ।
“ਚੁੰਨੀ ਰੰਗ ਦੇ ਲਾਲਾਰੀਆਂ ਮੇਰੀ ਉੜਾ ਆੜਾ ਉੱਤੇ ਛਾਪ ਦੇ”…ਬਾਕਮਾਲ ਗੀਤ ਅਤੇ ਬੋਲ। 
ਇਕ ਸਾਰਥਿਕ ਗੀਤ ਸਮਾਜ ਦੇ ਵਿਚ ਨਵੀਂ ਭੂਮਿਕਾ ਨਿਭਾਉਂਦੇ ਹਨ।ਕੁਝ ਗੀਤ ਮਨੋਰੰਜਨ ਲਈ ਹੁੰਦੇ ਹਨ ਅਤੇ ਕੁਝ ਗੀਤ ਸਮਾਜ ਨੂੰ ਨਵੀਂ ਦਿਸ਼ਾ ਦਿੰਦੇ ਹਨ।ਡਾ ਗੁਰਸੇਵਕ ਲੰਬੀ ਦਾ ਗੀਤ ਸਮਾਜ ਨੂੰ ਨਵੀਂ ਚੇਤਨਾ ਦੇ ਰਿਹਾ।ਅਤੇ ਸਾਡੀ ਨੌਜਵਾਨ ਪੀੜੀ ਨੂੰ ਆਪਣੇ ਸਭਿਆਚਾਰ ਨਾਲ ਜਾਣੂ ਕਰਵਾ ਰਿਹਾ।ਅੱਜ ਇਹ ਗੀਤ ਘਰ ਘਰ ਵੱਜ ਰਿਹਾ ਹੈ।ਹਰ ਕਿਸੇ ਦੀ ਜ਼ੁਬਾਨ ਤੇ ਇਕ ਹੀ ਗੀਤ ਹੈ “ਚੁੰਨੀ ਰੰਗ ਦੇ ਲਾਲਾਰੀਆਂ ਮੇਰੀ ਉੜਾ ਆੜਾ ਉੱਤੇ ਛਾਪ ਦੇ” । ਆਓ ਡਾ ਗੁਰਸੇਵਕ ਲੰਬੀ ਤੋਂ ਪੁੱਛਦੇ ਹਾਂ ਉਨ੍ਹਾਂ ਦੀ ਜ਼ੁਬਾਨੀ……..
ਚੁੰਨੀ ਰੰਗਦੇ ਗੀਤ ਦੀ ਸਿਰਜਣਾ ਦੇ ਹਵਾਲੇ ਨਾਲ ਜਦੋਂ ਮੈਂ ਸੋਚਦਾ,….ਗੱਲ ਕਰਦਾਂ,ਇਕ ਦਿਨ ਇਹ੍ਹ ਹੋਇਆ ਕਿ ਬਜ਼ਾਰ ਦੇ ਵਿਚ ਸੀ, ਚੁੰਨੀਆਂ ਕੁਝ ਦੇਖੀਆਂ ਜਿਨ੍ਹਾਂ ਤੇ ਬਹੁਤ ਕੁਝ ਪ੍ਰਿੰਟ ਕੀਤਾ ਹੋਇਆ ਸੀ,ਤਾਂ ਮੈਨੂੰ ਲੱਗਿਆ ਕਿਉਂ ਨਾ ਇਹੋ ਜਿਹੀਆਂ ਚੁੰਨੀਆ ਵੀ ਹੋਣ ਜਿਨ੍ਹਾਂ ਦੇ ਉੱਤੇ ਪੰਜਾਬੀ ਦਾ ਉੜਾ-ਆੜਾ ਲਿਖਿਆ ਹੋਵੇ,ਪੰਜਾਬੀ ਲਿਖੀ ਹੋਵੇ,ਪੰਜਾਬੀ ਬੋਲੋ,ਪੰਜਾਬੀ ਲਿਖੋ ਕੁਝ ਇਸ ਤਰ੍ਹਾਂ ਦੇ ਸ਼ਬਦ ਹੋਣ ਤੇ ਫੇਰ ਲਲਾਰੀ ਦਾ ਖਿਆਲ ਆਇਆ ਕਿਉਂਕਿ ਸਿੱਧਾ ਸੰਬੰਧ ਚੁੰਨੀ ਰੰਗਣ ਦਾ ਲਲਾਰੀ ਦੇ ਨਾਲ ਹੈ।ਮੈਂ ਲਲਾਰੀ ਨੂੰ ਆਵਦੇ ਜਿਹਨ ਵਿਚ ਲਿਆਂਦਾ ਤੇ ਫੇਰ ਇਹ੍ਹ ਲਾਇਨ ਤੁਕ ਬਣ ਗਈ,….”ਚੁੰਨੀ ਰੰਗ ਦੇ ਲਲਾਰੀਆ ਮੇਰੀ ਉੜਾ ਆੜਾ ਉਤੇ ਛਾਪ ਦੇ” 
ਜਦੋਂ ਫੇਰ ਉੜੇ ਆੜੇ ਦੀ ਗੱਲ ਹੋਈ ਤਾਂ ਪੰਜਾਬੀ ਦਾ ਜਿਨ੍ਹਾਂ ਸਭਿਆਚਾਰ ਜਿਨ੍ਹਾਂ ਇਤਿਹਾਸ ਜਿੰਨੀ ਸਾਡੀ ਪਰੰਪਰਾ ਹੈ ਸਭ ਕੁਝ ਮੇਰੇ ਅੱਗੋਂ ਦੀ ਮੇਰੇ ਅੱਖਾਂ ਦੇ ਸਾਹਮਣੇ ਆ ਗਿਆ।ਇਸ ਦੇ ਵਿਚ ਗੁਰੂ ਨਾਨਕ ਤੋਂ ਲੈਕੇ ਆਧੁਨਿਕਤਾ ਤੱਕ ਜਿੰਨੇ ਵੀ ਉਸਦੇ ਕਾਵਿ ਰੂਪ ਨੇ ਫੇਰ ਕਵੀ ਨੇ ਜਿਹੜੇ ਸਾਡੇ ਸੂਫੀ ਕਵੀ ਨੇ ਜਾ ਕਿੱਸਾ ਕਾਵਿ ਨਾਲ ਜੁੜੇ ਕਵੀ ਨੇ ਓਹ੍ਹ ਸਾਰੇ ਮੇਰੇ ਅੱਗੇ ਆਏ ਵੀ ਹਰ ਰੰਗ ਉਸ ਚੁੰਨੀ ਵਿਚ ਹੋਣਾ ਚਾਹੀਦਾ।ਉਸ ਚੁੰਨੀ ਦੇ ਹਵਾਲੇ ਨਾਲ ਮੈਂ ਗੱਲ ਕੀਤੀ ਹੈ ਸੱਭਿਆਚਾਰ ਦੀ, ਸਾਹਿਤ ਦੀ। ਕਿਹੜਾ-ਕਿਹੜਾ ਰੰਗ ਹੈ, ਜੋ ਪੰਜਾਬੀ ਨੂੰ ਕਿਸੇ ਬੰਦੇ ਨੂੰ ਸੰਪੂਰਨ ਕਰ ਸਕਦਾ ਜਿਹੜਾ ਪੰਜਾਬੀਅਤ ਨਾਲ ਜੁੜਿਆ ਹੋਇਆ।ਪੰਜਾਬੀਅਤ ਕਿੰਨਾ ਗੱਲਾਂ ਕਰ ਕੇ ਸੰਪੂਰਨ ਹੁੰਦੀ। ਇਹ੍ਹ ਸਾਰਾ ਕੁਝ ਮੈਂ ਉਸ ਦੇ ਵਿਚ ਭਰਨ ਦੀ ਕੋਸ਼ਿਸ਼ ਕੀਤੀ ਹੈ।ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਹ ਬਹੁਤ ਪਿਆਰੀ ਰਚਨਾ ਬਣੀ, ਮੈਨੂੰ ਖੁਦ ਨੂੰ ਬਹੁਤ ਪਸੰਦ ਹੈ ਲਗਭਗ 1 ਸਾਲ ਪਹਿਲਾਂ ਲਿਖੀ ਸੀ।ਬਹੁਤ ਸਾਰੇ ਕਵੀ ਦਰਬਾਰ ਵਿਚ ਵੀ ਬਹੁਤ ਗੁਣਗੁਣਾਉਂਦਾ ਰਿਹਾ ।ਹੌਲੀ ਹੌਲੀ ਮੈਨੂੰ ਬਹੁਤ ਪਿਆਰੀ ਲੱਗਣ ਲਗੀ ਕਿ ਮੈਨੂੰ ਲੱਗਿਆ ਇੰਸ ਨੂੰ ਵੱਡੇ ਪੱਧਰ ਦੇ ਉੱਤੇ ਰਿਕਾਰਡ ਕੀਤਾ ਜਾਵੇ ਅਤੇ ਲੋਕਾਂ ਵਿਚ ਲੈਕੇ ਜਾਇਆ ਜਾਏ।ਲੋਕ ਇਸ ਨੂੰ ਸੁਣਨਗੇ ਕਿਉਂਕਿ ਪੰਜਾਬੀ ਦੀ ਗੱਲ ਹੈ। ਫੇਰ ਮੈਂ ਇਸ ਨੂੰ ਰਿਕਾਰਡ ਕੀਤਾ ਲੋਕਾਂ ਵਿਚ ਲੈਕੇ ਆਇਆ। ਮੈਨੂੰ ਖੁਸ਼ੀ ਹੈ ਕਿ ਇਸ ਨੂੰ ਪਾਕਿਸਤਾਨ,ਕੈਨੇਡਾ,ਅਮਰੀਕਾ ਹੋਰ ਜਿੰਨੇ ਵੀ ਇੰਗਲੈਂਡ ਜਾ ਆਸਟਰੇਲੀਆ ਜਿੱਥੇ ਵੀ ਪੰਜਾਬੀ ਵੱਸਦੇ ਹਨ ਸਭ ਨੇ ਬਹੁਤ ਪਸੰਦ ਕੀਤਾ ਮੈਨੂੰ ਵਿਦੇਸ਼ੋਂ ਫੋਨ ਵੀ ਆ ਰਹੇ ਨੇ ਸੁਨੇਹੇ ਵੀ ਆ ਰਹੇ ਨੇ… ਉਨ੍ਹਾਂ ਨੇ ਦੱਸਿਆ ਵੀ ਇਹ ਇਕ ਨਵੀਂ ਤਰ੍ਹਾਂ ਦੀ ਸੋਚ ਹੈ ਜੋ ਸਾਨੂੰ ਪੰਜਾਬੀਅਤ ਨਾਲ ਜੋੜਦੀ ਹੈ ਸਭ ਨੇ ਬਹੁਤ ਪਿਆਰ ਦਿੱਤਾ।ਮੈਂ ਇਸ ਖੁਸ਼ੀ ਦੇ ਨਾਲ, ਇਸ ਹੁੰਗਾਰੇ ਦੇ ਨਾਲ, ਗੱਲ ਪ੍ਰਤੀ ਹੁਲਾਰਾ ਮਿਲਿਆ। ਆਉਣ ਵਾਲੇ ਸਮੇਂ ਵਿਚ ਹੋਰ ਕਦਮ ਵੀ ਚੱਕੇ ਜਾ ਸਕਦੇ ਨੇ।ਜਿਵੇਂ ਮੀਡੀਏ ਦਾ ਦੌਰ ਬਦਲ ਰਿਹਾ ਤਾਂ ਨਵੇਂ ਮੀਡੀਏ  ਦੇ ਜਰੀਏ ਆਵਦੀ ਗਲ ਵੱਧ ਲੋਕਾਂ ਤਕ ਪਹੁੰਚਾਈ ਜਾ ਸਕਦੀ ਹਾਂ।ਇਸੇ ਤਰ੍ਹਾਂ ਲੋਕਾਂ ਨਾਲ ਸਾਂਝ ਪਾਈ ਜਾ ਸਕਦੀ ਹੈ।ਆਮ ਲੋਕਾਂ ਨੂੰ ਉਨ੍ਹਾਂ ਦੀ ਭਾਸ਼ਾ ਨਾਲ ਗੱਲ ਕਰ ਕੇ ਸਾਹਿਤ ਨਾਲ ਸੱਭਿਆਚਾਰ ਪਰੰਪਰਾ ਨਾਲ ਜੋੜਿਆ ਜਾ ਸਕਦਾ।ਸੋ ਇਹ ਕੁਝ ਗੱਲਾਂ ਸੀ,ਜਿਹੜੀਆਂ ਮੇਰੇ ਸੰਬੋਧ ਦੇ ਵਿਚੋਂ ਲੰਘੀਆਂ।ਮੈਂ ਪੂਰੇ ਪੰਜਾਬੀਆਂ ਦਾ ਖਾਸ ਤੌਰ ਤੇ ਜਿਨ੍ਹਾਂ ਨੇ ਮੈਨੂੰ ਸੁਨੇਹੇ ਭੇਜੇ ਗੀਤ ਨੂੰ ਪਸੰਦ ਕੀਤਾ ਸਭ ਦਾ ਧੰਨਵਾਦ ਕਰਦਾ ਹਾਂ।ਮੈਂ ਆਸ ਕਰਦਾ, ਜੇਕਰ ਤੁਸੀਂ ਹਮੇਸ਼ਾ ਚੰਗੀਆਂ ਚੀਜ਼ਾਂ ਨੂੰ ਬਲ ਦਿੰਦੇ ਹੋ ਇਨ੍ਹਾਂ ਦੇ ਲਿਖਣ ਤੇ ਗਾਉਣ ਵਾਲਿਆਂ ਨੂੰ ਹੋਰ ਹੁਲਾਰਾ ਮਿਲਦਾ ਹੈ। ਬਹੁਤ ਬਹੁਤ ਸ਼ੁਕਰੀਆ।
ਵਧਾਈ ਦੇ ਪਾਤਰ ਡਾ ਗੁਰਸੇਵਕ ਲੰਬੀ ਜੀ
* Song- Chunni Rang De
* Singer & lyrics- Gursewak Lambi
* Music- Vijay Yamla
* Video- Prince Kaoni
* Mixing- Amit Monga
* Lable- Geet Gazal Music

To the point shaad.com ਵਲੋਂ  ਡਾ ਗੁਰਸੇਵਕ ਲੰਬੀ ਨੂੰ ਇਸ ਸਾਰਥਿਕ ਯਤਨ ਲਈਬਹੁਤ ਬਹੁਤ ਮੁਬਾਰਕਾਂ। ਤੁਹਾਡੀ ਕਲਮ ਸਦਾ ਸਲਾਮਤ ਰਹੇ ।

ਜਿੰਦਗੀ ਜ਼ਿੰਦਾਬਾਦ

Leave a Reply

Your email address will not be published. Required fields are marked *

Check Also

खेलकूद से पैदा होती है अनुशासन की भावना: डा. संदीप गोयल

जीएनसी सिरसा में नैशनल स्पोर्ट्स डे पर हुआ आयोजन सिरसा: 29 अगस्त: व्यक्तित्व के सर्वांगीण …