ਸ਼ਾਇਦ ਇਹ ਵੀ ਸੱਚ ਹੈ ਕਿ ਜਦੋਂ ਅਸੀਂ ਆਪਣਾ ਨਿੱਜੀ ਤਜਰਬਾ ਸਾਂਝਾ ਕਰਨਾ ਹੋਵੇ ਤਾਂ ਸਾਨੂੰ ਥਾਂ-ਥਾ ਤੇ ‘ਮੈਂ’ ਦੀ ਲੋੜ ਪੈਂਦੀ ਹੈ, ਚੱਲੋ ਇਹ ਤਾਂ ਇੱਕ ਪਾਸੇ ਦੀ ਗੱਲ, ਜੇਕਰ ਅਸਲ ਮੁੱਦੇ ‘ਤੇ ਆਈਏ ਤਾਂ ਮੇਰੇ ਨੇੜੇ ਰਹਿਣ ਵਾਲੇ ਜਾਣਦੇ ਨੇ ਕਿ ਮੇਰੇ ਹੱਥ ‘ਚ ਹਮੇਸ਼ਾ ਹੀ ਕੋਈ ਨਾ ਕੋਈ ਕਿਤਾਬ ਹੁੰਦੀ ਏ। ਬੇਸ਼ੱਕ ਮੈਂ ਪੜ੍ਹਦਾ ਬਹੁਤ ਘੱਟ ਹਾਂ ਪਰ ਮੈਨੂੰ ਕਿਤਾਬਾਂ ਦੇਖਣ ਦਾ, ਇਕੱਠੀਆਂ ਕਰਨ ਦਾ ਤੇ ਸਾਹਿਤ ਬਾਰੇ ਗੱਲਾਂ ਕਰਨ ਦਾ ਬਹੁਤ ਸ਼ੌਂਕ ਹੈ ਕਿਉਂਕਿ ਮੈਂ ਕਿਤਾਬ ਨੂੰ ਸਿਰਫ਼ ਕਿਤਾਬ ਹੀ ਨਹੀ ਮੰਨਦਾ, ਮੇਰੇ ਹਿਸਾਬ ਨਾਲ ਇਕ ਕਿਤਾਬ ਦੇ ਬਹੁਤ ਮਾਅਨੇ ਨੇ, ਬਹੁਤ ਵੱਡਾ ਖੇਤਰ ਹੈ।
ਕਿਤਾਬ ਇੱਕ ਔਰਤ ਵਾਂਗ ਹੀ ਹੁੰਦੀ ਏ, ਜਿਵੇਂ ਔਰਤ ਆਪਣੀ ਜ਼ਿੰਦਗੀ ‘ਚ ਵੱਖ-ਵੱਖ ਰੋਲ ਅਦਾ ਕਰਦੀ ਹੈ ਜਾਂ ਕਿਹਾ ਜਾਵੇ ਕਿ ਵੱਖ-ਵੱਖ ਰਿਸ਼ਤੇ ਨਿਭਾਉਂਦੀ ਹੈ ਤਾਂ ਕੁੱਝ ਗਲਤ ਨਹੀ। ਉਵੇਂ ਹੀ ਕਿਤਾਬ ਹੈ। ਬਸ ਇਹਨਾਂ ਗੱਲਾਂ ‘ਚ ਉਲਝਦੇ ਹੋਏ ਮੈਂ ਕਿਤਾਬ ਦੇ ਕੁੱਝ ਅਰਥ ਕੱਢੇ,
ਕਿ ਇਕ ਧੀ ਦੇ ਹੱਥ ਵਿੱਚ ਕਿਤਾਬ ਹਮੇਸ਼ਾ ਮਾਂ ਦੇ ਵਾਂਗ ਹੁੰਦੀ ਹੈ ਜੋ ਉਸਨੂੰ ਹਮੇਸ਼ਾ ਸਿੱਧੇ ਰਾਹੇ ਪਾਉਂਦੀ ਹੈ, ਉਸ ਨੂੰ ਤਿਲਕਣ ਤੋਂ, ਭਟਕਣ ਤੋਂ ਵਚਾਉਂਦੀ ਹੈ।
ਇਕ ਪਿਓ ਦੇ ਹੱਥ ‘ਚ ਕਿਤਾਬ ਹਮੇਸ਼ਾ ਧੀ ਦੀ ਤਰਾਂ ਹੁੰਦੀ ਜੋ ਉਸਨੂੰ ਆਪਣੀ ਜਿੰਮੇਵਾਰੀ ਦਾ ਅਹਿਸਾਸ ਕਰਵਾਉਂਦੀ ਹੈ।
ਅਤੇ ਸਾਡੇ ਨੌਜਵਾਨ, ਜੇਕਰ ਇਹਨਾਂ ਦੇ ਹੱਥ ‘ਚ ਕਿਤਾਬ ਹੋਵੇ ਤਾਂ ਸਾਰੇ ਰਿਸ਼ਤੇ ਉਸ ਵਿੱਚ ਹੀ ਸਮਾਂ ਜਾਂਦੇ,
ਮਾ-ਪਿਓ, ਭੈਣ-ਭਰਾ ਸਭ ਕੁੱਝ,
ਜੋ ਇਹਨਾਂ ਨੂੰ, ਇਹਨਾਂ ਦੀਆਂ ਨਜ਼ਰਾਂ ਨੂੰ, ਕਾਬੂ ‘ਚ ਰੱਖਦੀ ਹੈ।
ਮਿੱਤਰੋ ਇਹ ਕਿਤਾਬਾਂ ਸਿਰਫ਼ ਕਿਤਾਬਾਂ ਨਹੀ, ਸਾਡਾ ਵਰਤਮਾਨ, ਸਾਡਾ ਭਵਿੱਖ, ਸਾਡੀਆਂ ਹਮਸਫਰ ਹਨ। ਲੋੜ ਹੈ ਤਾਂ ਸਿਰਫ਼ ਅੱਖਾਂ ਖੋਲਣ ਦੀ ਤੇ ਇਹਨਾਂ ਦੇ ਅਰਥ ਸਮਝਣ ਦੀ।
ਦੀਪ ਕੱਕੜ
9781894195



