काव्य कुंज– आओ करे कविता की बात

—————————————
मैं मजदूर हूं , मजबूर हूं,
फिर भी मजबूत हूं।
मुझे नहीं मिला कुछ पर मैं दे रहा हूं,
मौका ,,सबको
विपक्ष को कटाक्ष का,
चैनल को फटाफट सुर्ख़ियों का,
गायक को गीत का
कवि को कविता का
चित्रकार को चित्र का
अख़बार को समाचार का
और
सरकार को जुमलों का,
पर हां है इक और मौका
मैं दे रहा हूं
ज़मीर का ,रहम का , तरस का
तू है ज़िंदा तो मुझे लाश ना बनने दे।
रविन्द्र
——————————————–
अब देश में बेशर्मी के
जनाज़े उतारे जाएँगे,
जो क़ारोना से बच गये
वो महंगाई से मारे जाएँगे,
ज़रूरी है अब जीने का
जे सवब बना लेना ,
अब हलाल करने से पहले
बकरे शिंगारे जाएँगे,
अरे हमारी तो औक़ात है
खुद कमा के खा लेंगे ,
बच्चों के पेट काटकर
अमीरों के क़र्ज़ उतारे जाएँगे,
अरे पीने का सौंक नहीं
साहिब मजबूरी थी,
क्या खजाना भरने बाले भी
शरावी पुकारे जाएँगे ,
अरे मैं तो रोज़ बिकता हूँ ,
साहिब शहर के चौंक पे,
अब लूट के बाज़ार में ,
तुम्हारे भी कपड़े उतारे जाएँगे ।
अब देश में बेशर्मी के
जनाज़े उतारे जाएँगे,
जो क़ारोना से बच गये
वो महंगाई से मारे जाएँगे,
सिकंदर सिधू(ड़ा)
————————————————
ਗ਼ਜ਼ਲ
ਕਰਮਾਂ ਦੀ ਖੇਡ ਹੈ ਜਾਂ ਗ੍ਰਹਿਆਂ ਦੀ ਚਾਲ ਹੈ,
ਆਮਦ ਖੁਸ਼ੀ ਦੀ ਸੁਣਦਿਆਂ ਗ਼ਮ ਆਊਂਦਾ ਨਾਲ ਹੈ।
ਬੱਦਲ ਗਰਜ ਕੇ ਲਿਸ਼ਕ ਕੇ ਉਤੋਂ ਦੀ ਲੰਘ ਗਏ,
ਤਪਦੇ ਥਲਾਂ ਚ ਰਹਿ ਗਿਆ ਅੰਤਾਂ ਦਾ ਕਾਲ ਹੈ।
ਉੱੱਡੀ ਜੋ ਬਾਹਰ ਧੂੜ ਤਾਂ ਮੂੰਹ ਸਿਰ ਨੂੰ ਢਕ ਲਿਅਾ,
ਉਸਦਾ ਕਰੋਗੇ ਕੀ ਕਿ ਜੋ ਅੰਦਰ ਭੂਚਾਲ ਹੈ।
ਨਜ਼ਰਾਂ ਦੇ ਤੀਰ ਵਿਨੰ ਗਏ ਬਾਝੋਂ ਕਮਾਨ ਦੇ,
ਉਸ ਹਾਲ ਕਾਹਦਾ ਪੁਛਿਆ ਕੀਤਾ ਬੇਹਾਲ ਹੈ।
ਹਫ਼ਤੇ, ਮਹੀਨੇ, ਸਾਲ ਕਹਿ ਕਹਿ ਕੌਣ ਗਿਣ ਸਕੇ,
ਇਹ ਹਿਜਰ ਚਲਦਾ ਪੂਰੀਆਂ ਉਮਰਾਂ ਦੇ ਨਾਲ ਹੈ।
ਸਾਇਆ ਜੇ ਚਲਦਾ ਨਾਲ ਤਾਂ ਪੱਕਾ ਸਬੂਤ ਹੈ,
ਕੋਈ ਰਿਸ਼ਮ ਕੋਈ ਕਿਰਨ ਵੀ ਤੇਰੇ ਨਾਲ ਨਾਲ ਹੈ।
ਮੇਰੇ ਦਿਲ ਚ ਝਿਲਮਿਲਾ ਉਠੇ ਕੁਲ ਤਾਰੇ ਅਰਸ਼ ਦੇ,
ਹੋਇਆ ਕੀ ਬਸ ਕਿ ਆ ਗਿਆ ਤੇਰਾ ਖਿਆਲ ਹੈ।
ਡਾ ਦੇਵਿੰਦਰ ਦਿਲਰੂਪ
————————————————————-
ਕੋਸ਼ਿਸ਼
ਯੁਗ
ਇਕ ਦਿਨ ਵਿਚ ਨਹੀਂ ਬਦਲਦੇ
ਤਖ਼ਤ
ਰਾਤੋ-ਰਾਤ ਨਹੀਂ ਪਲਟਦੇ
ਪੱਥਰ
ਚਾਹੇ ਆਖਰੀ ਸੱਟ ਨਾਲ ਹੀ ਟੁੱਟਦਾ ਹੈ
ਪਰ ਪਹਿਲੀ ਸੱਟ
ਅਰਥਹੀਣ ਨਹੀਂ ਹੁੰਦੀ।
ਸ਼ਮਿੰਦਰ

