– ਅੱਜ ਫਿਲਮ ਦਾ ਪੋਸਟਰ ਰਿਲੀਜ਼ ਕੀਤਾ ਅਤੇ ਪੂਰੀ ਟੀਮ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ

ਜੈਤੋ 22 ਜੂਨ ਦੇਵ ਲੋਕ ਕਲਾ ਅਤੇ ਖੋਜ ਕੇਂਦਰ ਮੰਚ ਜੈਤੋ ਵੱਲੋਂ ਅੱਜ ਪੰਜਾਬੀ ਫਿਲਮ ਕੂਹਣੀ ਮੋੜ ਦੇ ਸਬੰਧ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਇਸ ਫਿਲਮ ਦਾ ਪੋਸਟਰ ਰਿਲੀਜ਼ ਕੀਤਾ ਗਿਆ ।ਇਸ ਫਿਲਮ ਦੇ ਪ੍ਰੋਡਿਊਸਰ ਜਗਦੇਵ ਢਿੱਲੋਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਫਿਲਮ ਪੰਜਾਬੀ ਦੇ ਉੱਘੇ ਅਦਾਕਾਰ ਭਾਰਤੀ ਦੱਤ ਦੁਆਰਾ ਲਿਖੀ ਅਤੇ ਨਿਰਦੇਸ਼ਤ ਕੀਤੀ ਗਈ ਹੈ ਜੋ ਕਿ ਅਜੋਕੇ ਪੰਜਾਬ ਦੇ ਹਾਲਾਤਾਂ ਨੂੰ ਕਲਾਤਮਿਕ ਤਰੀਕੇ ਨਾਲ ਦਰਸਾਉਂਦੀ ਹੈ ।ਇਹ ਫਿਲਮ 24 ਜੂਨ ਨੂੰ ਸ਼ਾਮ ਦੇ 5 ਵਜੇ ਯੂ ਟਿਊਬ ਚੈਨਲ ਦੇਵ ਲੋਕ ਆਰਟਸ ਪ੍ਰੋਡਕਸ਼ਨ ਉੱਤੇ ਰਿਲੀਜ਼ ਕੀਤੀ ਜਾਵੇਗੀ। ਇਸ ਫਿਲਮ ਵਿੱਚ ਮੁੱਖ ਕਿਰਦਾਰ ਨਿਭਾਏ ਹਨ :ਮੌਂਟੀ ਸ਼ਰਮਾ ਗਗਨਦੀਪ ,ਧਰਮਿੰਦਰ ਬਨੀ,ਗਗਨ ਸੰਧੂ , ਐਂਜਲੀਨਾ ਰਾਜਪੂਤ , ਰਣਜੀਤ ਬਰਾੜ , ਦਵਿੰਦਰ ਬਾਬੂ , ਜਸਵੰਤ ਗਿੱਲ , ਡਾਕਟਰ ਬਲਵਿੰਦਰ, ਦੇਵਅੰਸ਼,ਨੇਹਾ ਸ਼ਰਮਾ ਅਤੇ ਜਸਵਿੰਦਰ ਆਦਿ ਨੇ ਮੁੱਖ ਭੂਮਿਕਾਵਾਂ ਨਿਭਾਈਆਂ ।ਇਸ ਫਿਲਮ ਦੇ ਕੈਮਰਾਮੈਨ ਹਨ ਨਵਰੋਜ਼ ਢਿੱਲੋਂ ,ਐਡੀਟਰ ਹਰਜੋਤ ਨਟਰਾਜ, ਮਿਊਜਿਕ ਸ਼ਰਨਜੀਤ ਸ਼ਾਨੂੰ ਅਤੇ ਇਸ ਫਿਲਮ ਦੀ ਡਬਿੰਗ ਬਿੱਟਾ ਸਟੂਡੀਓ ਫਰੀਦਕੋਟ ਅਤੇ ਵਾਈਜ਼ ਸਟੂਡੀਓ ਚੰਡੀਗੜ੍ਹ ਵਿਖੇ ਕੀਤੀ ।

ਫ਼ੋਟੋ: ਪੰਜਾਬੀ ਫਿਲਮ “ਕੂਹਣੀ ਮੋੜ” ਦੇ ਪਰੋਡਿਊਸਰ ਜਗਦੇਵ ਢਿੱਲੋ, ਨਿਰਦੇਸ਼ਕ ਭਾਰਤੀ ਦੱਤ ਅਤੇ ਕਲਾਕਾਰਾਂ ਦੀ ਪੂਰੀ ਟੀਮ ਪ੍ਰੈਸ ਕਾਨਫਰੰਸ ਕਰਦੇ ਹੋਏ।

