Home साहित्य दर्पण ਚੰਡੀਗੜ੍ਹ ਸਕੂਲ ਆਫ਼ ਪੋਇਟਰੀ ਕਰਿਟੀਸਿਜ਼ਮ ਵੱਲੋਂ ਅੱਜ ਗੁਲ ਚੌਹਾਨ ਦੀ ਕਾਵਿ-ਕਿਤਾਬ ‘ਹਰੇ ਰੰਗ ਦੀ ਕਵਿਤਾ’ ‘ਤੇ ਵਿਚਾਰ ਚਰਚਾ

ਚੰਡੀਗੜ੍ਹ ਸਕੂਲ ਆਫ਼ ਪੋਇਟਰੀ ਕਰਿਟੀਸਿਜ਼ਮ ਵੱਲੋਂ ਅੱਜ ਗੁਲ ਚੌਹਾਨ ਦੀ ਕਾਵਿ-ਕਿਤਾਬ ‘ਹਰੇ ਰੰਗ ਦੀ ਕਵਿਤਾ’ ‘ਤੇ ਵਿਚਾਰ ਚਰਚਾ

2 second read
0
0
120

ਚੰਡੀਗੜ੍ਹ ਸਕੂਲ ਆਫ਼ ਪੋਇਟਰੀ ਕਰਿਟੀਸਿਜ਼ਮ ਵੱਲੋਂ ਅੱਜ ਗੁਲ ਚੌਹਾਨ ਦੀ ਕਾਵਿ-ਕਿਤਾਬ ‘ਹਰੇ ਰੰਗ ਦੀ ਕਵਿਤਾ’ ‘ਤੇ ਵਿਚਾਰ ਚਰਚਾ

ਸਮਾਗਮ ਦੀ ਪ੍ਰਧਾਨਗੀ ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮੁੱਖੀ ਡਾ. ਸਰਬਜੀਤ ਵੱਲੋਂ ਕੀਤੀ ਗਈ। ਸਭ ਤੋਂ ਪਹਿਲਾਂ ਗੁਲ ਚੌਹਾਨ ਹੋਰਾਂ ਕਵਿਤਾ ਪਾਠ ਕੀਤਾ ਗਿਆ।

ਇਸ ਤੋਂ ਬਾਅਦ ਉੱਘੇ ਆਲੋਚਕ ਉੱਘੇ ਡਾ. ਪਰਵੀਨ ਨੇ ਗੁਲ ਚੌਹਾਨ ਦੀ ਕਵਿਤਾ ਬਾਰੇ ਬੋਲਦੇ ਹੋਏ ਕਿਹਾ ਕਿ “ਕਵੀ ਅਵਚੇਤਨ ‘ਚੋ ਵੀ ਗੱਲ ਕਰਦਾ ਹੈ। ਕਵਿਤਾ ਚੇਤਨਾ ਤੇ ਅਵਚੇਤਨ ਦਾ ਸਮਤੋਲ ਹੈ। ਇਸ ਤੋਂ ਬਾਅਦ ਪ੍ਰੋ. ਹਰਮੇਲ ਨੇ ‘ਹਰੇ ਰੰਗ ਦੀ ਕਵਿਤਾ’ ਬਾਰੇ ਗੱਲ ਕਰਦਿਆਂ ਕਿਹਾ ਕਿ “ਕਵਿਤਾ ਆਪਣੇ ਨਾਂਅ ਦੀ ਭਾਵਨਾ ਨੂੰ ਵੀ ਪ੍ਰਗਟ ਕਰਨ ਕਰਦੀ ਹੈ।

 

ਕਵਿਤਾ ਪ੍ਰਕਿਰਤੀ ਬਾਰੇ ਅਣਕਹੇ ਵਿਚ ਆਪਣੀ ਸੰਵੇਦਨਾ ਪ੍ਰਗਟ ਕਰਦੀ ਹੈ। ਸਾਹਿਤ ਚਿੰਤਨ ਦੇ ਪ੍ਰਧਾਨ ਤੇ ਉੱਘੇ ਸਾਹਿਤਕਾਰ ਸਰਦਾਰਾ ਸਿੰਘ ਚੀਮਾ ਨੇ ਕਵਿਤਾ ਵਿਚਲੀਆਂ ਛੋਟੀਆਂ ਛੋਟੀਆਂ ਗੱਲਾਂ ਨੂੰ ਕਵਿਤਾਉਣਾ ਮਹੱਤਵਪੂਰਨ ਕਿਹਾ। ਉਹਨਾਂ ਅੱਗੇ ਕਿਹਾ ਇਸ ਤਰ੍ਹਾਂ ਦੀ ਕਵਿਤਾ ਸਧਾਰਨ ਪਾਠਕ ਨੂੰ ਵੀ ਅਪੀਲ ਕਰਦੀ ਹੈ। ਸੰਸਥਾ ਦੇ ਸੰਸਥਾਪਕ ਡਾ. ਯੋਗਰਾਜ ਅੰਗਰੀਸ਼ ਨੇ ਸਮਾਗਮ ਨੂੰ ਸਮੇਟਦਿਆਂ ਕਿਹਾ, ਕਿ ਗੁਲ ਚੌਹਾਨ ਹੋਰਾਂ ਦੀ ਕਵਿਤਾ ਨੇ ਮੈਨੂੰ ਹੈਰਾਨ ਕਰ ਦਿੱਤਾ ਹੈ।ਇਹ ਸਵੈ ਕਟਾਖਸ਼ ਦੀ ਕਵਿਤਾ ਹੈ। ਕਵੀ ਇਕੋ ਸਮੇਂ ਕਈ ਧਰਾਤਲਾਂ ‘ਤੇ ਗੱਲ ਕਰਦਾ ਹੈ।ਸਾਰੇ ਵਿਦਿਆਰਥੀਆਂ ਨੇ ਮੰਤਰਮੁਗਧ ਸਾਰਾ ਸਮਾਗਮ ਮਾਣਿਆ।ਮੰਚ ਸੰਚਾਲਨ ਜਗਦੀਪ ਸਿੱਧੂ ਨੇ ਬਾਖ਼ੂਬੀ ਕੀਤਾ

 

Leave a Reply

Your email address will not be published. Required fields are marked *

Check Also

विद्यार्थियों में शिक्षा की अलख जगाने के लिए वरच्युस ज्ञान कोष कार्यक्रम का आगाज -भव्य समारोह में 32 जरूरतमंद छात्राओं में निशुल्क पुस्तकों का किया वितरण

अभी उड़ना है ऊंचा पँखो को खोल के रख…. आज किताब दिवस पर डबवाली की प्रमुख सामाजिक संस्थ…