ਸਿਫ਼ਰ (“ਅੱਧੇ ਪੌਣੇ ਝੂਠ” ਚੋਂ) ਜਦ ਕਦੇ ਵੀ ਤੂੰ ਮੇਰੇ ਬਾਰੇ ਸੋਚੇਂ ਤਾਂ ਇਹ ਨਾ ਸੋਚੀਂ ਕਿ ਮੈਂ ਤੈਨੂੰ ਕੀ ਦਿੱਤੈ ਨਹੀਂ ਤਾਂ ਉੱਤਰ ਸਿਫ਼ਰ ਆਵੇਗਾ ਫੇਰ ਭਾਵੇਂ ਉਸ ਸਿਫ਼ਰ ਨਾਲ ਮੈਂ ਆਪਣਾ ਸਾਰਾ ਪਿਆਰ ਗੁਣਾ ਕਰ ਦੇਵਾਂ ਤਾਂ ਉਹ ਵੀ ਸਿਫ਼ਰ ਹੋ ਜਾਵੇਗਾ ਤੂੰ ਵੀਂ ਸੋਚਦੀ ਤਾਂ ਹੋਵੇਂਗੀ ਕਿੰਨਾ ਝੱਲਾ ਹੈ ਪਿਆਰ ਵਿਚ ਵੀ ਗਣਿਤ ਦੇ ਫ਼ਾਰਮੂਲੇ ਲਾਉਂਦਾ ਹੈ …